ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਮੂਲ ਦੇ ਵਿਅਕਤੀ ਨੇ ਕੰਮ ਦੌਰਾਨ ਗੁਆਏ ਅੰਗ, ਮਸਾਂ ਮਿਲਿਆ ਮੁਆਵਜ਼ਾ

ਦਰਹਮ

ਭਾਰਤੀ ਦੂਤਘਰ ਦੇ ਦਖ਼ਲ ਤੋਂ ਬਾਅਦ ਅਬੂ ਧਾਬੀ 'ਚ ਰਹਿੰਦੇ ਇੱਕ ਭਾਰਤੀ ਜਿਸ ਨੇ ਕੰਮ ਦੌਰਾਨ ਸੱਟ ਲੱਗਣ ਕਾਰਨ ਆਪਣੇ ਹੱਥ ਅਤੇ ਲੱਤਾਂ ਗੰਵਾ ਦਿੱਤੀਆਂ ਸਨ ਨੂੰ ਕੰਪਨੀ ਨੇ 202,000 ਦਰਹਮ ($ 54,994) ਦਾ ਮੁਆਵਜ਼ਾ ਦਿੱਤਾ  ਹੈ.

 

ਖਲੀਜ ਟਾਈਮਜ਼ ਨੇ ਦੱਸਿਆ ਕਿ ਪੰਜਾਬੀ ਮੂਲ ਦੇ ਗੁਰਬਿੰਦਰ ਸਿੰਘ ਨੂੰ ਪਹਿਲਾਂ ਕੰਪਨੀ ਨੇ ਸਿਰਫ 5,750 ਦਰਹਮ ਦੀ ਪੇਸ਼ਕਸ਼ ਕੀਤੀ ਸੀ ਤੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ.

 

ਭਾਰਤੀ ਦੂਤਘਰ ਨੇ ਸਿੰਘ ਦੇ ਮਾਲਕ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਦੂਤਾਵਾਸ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਕੰਪਨੀ ਨੇ ਸੈਟਲਮੈਂਟ ਰਕਮ 202000 ਦਰਹਮ ਕਰ ਦਿੱਤੀ. 20 ਜੂਨ ਨੂੰ ਕੰਪਨੀ ਦੇ ਨੁਮਾਇੰਦਿਆਂ ਨੇ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੂੰ ਰਕਮ ਪੇਸ਼ ਕੀਤੀ. ਅਬੂ ਧਾਬੀ 'ਚ ਇਕ ਪ੍ਰਾਈਵੇਟ ਕੰਪਨੀ ਲਈ ਕ੍ਰੇਨ ਅਪਰੇਟਰ ਦੇ ਰੂਪ ਚ ਕੰਮ ਕਰਨ ਵਾਲੇ ਸਿੰਘ 24 ਫਰਵਰੀ ਨੂੰ ਜ਼ਖਮੀ ਹੋ ਗਏ ਸਨ.

 

ਇੱਕ ਮੈਡੀਕਲ ਰਿਪੋਰਟ ਅਨੁਸਾਰ, ਸਿੰਘ ਨੂੰ ਸੇਪਟਿਕ ਸਦਮੇ ( ਗੰਭੀਰ ਮੈਡੀਕਲ ਹਾਲਤ) ਅਤੇ ਬੈਕਟੀਰੀਆ ਇਨਫੈਕਸ਼ਨ ਦਾ ਤਸ਼ਖ਼ੀਸ ਹੋ ਗਿਆ .ਡਾਕਟਰਾਂ ਨੇ ਉਹਨਾਂ ਨੂੰ ਆਪਣੀ ਜਾਨ ਬਚਾਉਣ ਲਈ ਅੰਗ ਕੱਟਣ ਦੀ ਸਲਾਹ ਦਿੱਤੀ. ਉਸ ਨੂੰ 14 ਮਈ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ ਸੀ.

 

202,000 ਦਰਹਮ ਪ੍ਰਾਪਤ ਕਰਨ ਤੋਂ ਬਾਅਦ, ਸਿੰਘ ਨੇ ਕਿਹਾ ਕਿ ਇਹ ਰਾਸ਼ੀ ਉਨ੍ਹਾਂ ਦੇ ਦੋ ਬੱਚਿਆਂ ਦੀ ਸਿੱਖਿਆ ਦੇ ਫੰਡ ਲਈ ਸਹਾਇਤਾ ਕਰੇਗੀ. ਉਸ ਦੀ ਪਤਨੀ ਨੇ ਕਿਹਾ ਕਿ ਦੂਤਘਰ ਨੇ ਬਹੁਤ ਮਦਦ ਕੀਤੀ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:abhu dhabi company paid compensation to punjabi origin injured man