ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫ਼ਗਾਨ ਸਿੱਖ, ਜੋ ਕੌਮ ਲਈ ਪੂਰਾ ਪਰਿਵਾਰ ਵਾਰਨ ਨੂੰ ਤਿਆਰ

ਅਵਤਾਰ ਸਿੰਘ ਖਾਲਸਾ

ਅਵਤਾਰ ਸਿੰਘ ਖਾਲਸਾ ਅਫਗਾਨਿਸਤਾਨ ਦੀ ਅਗਲੀ ਸੰਸਦ 'ਚ ਸਿੱਖ ਅਤੇ ਹਿੰਦੂ ਘੱਟ ਗਿਣਤੀ ਦੀ ਨੁਮਾਇੰਦਗੀ ਕਰਨਗੇ.  ਉਹ ਕਹਿੰਦੇ ਹਨ ਕਿ ਉਹ ਪੂਰੇ ਦੇਸ਼ ਦੀ ਸੇਵਾ ਕਰਨ ਦੀ ਉਮੀਦ ਰੱਖਦੇ ਹਨ.

ਅਫਗਾਨਿਸਤਾਨ 'ਚ ਦਹਾਕਿਆਂ ਦੇ ਸੰਘਰਸ਼ ਨੇ ਘੱਟ ਗਿਣਤੀ ਵਰਗ ਆਬਾਦੀ ਨੂੰ ਲਗਭਗ ਖਤਮ ਕਰ ਦਿੱਤਾ. 1970 ਦੇ ਦਹਾਕੇ 'ਚ ਘੱਟ ਗਿਣਤੀਆਂ ਦੀ ਸੰਖਿਆ 80,000 ਤੋਂ ਵੱਧ ਸੀ, ਪਰ ਹੁਣ ਸਿਰਫ ਇਕ ਹਜ਼ਾਰ ਦੇ ਕਰੀਬ .

 

ਖਾਲਸਾ  ਸਿੱਖ ਸਮਾਜ ਦੇ ਲੰਬੇ ਸਮੇਂ ਤੋਂ ਆਗੂ ਹਨ ਉਹ ਅਫਗਾਨੀ ਸੰਸਦ ਦੇ ਹੇਂਠਲੇ ਸਦਨ 'ਚ ਬਿਨਾਂ ਮੁਕਾਬਲਾ ਪਹੁੰਚ ਜਾਣਗੇ.  ਅਕਤੂਬਰ ਦੀਆਂ ਚੋਣਾਂ ਤੋਂ ਬਾਅਦ ਖਾਲਸਾ 259 ਮੈਂਬਰਾਂ ਵਾਲੀ ਸਭਾ 'ਚ ਇਕਲੌਤੇ ਸਿੱਖ ਹੋਣਗੇ.ਪਰ ਉਨ੍ਹਾਂ ਨੂੰ ਉਮੀਦ ਹੈ ਕਿ ਅਫਗਾਨ ਫੌਜ 'ਚ ਆਪਣੀ 10 ਸਾਲ ਦੀ ਸੇਵਾ ਕਾਰਨ ਉਹ ਸੁਰੱਖਿਆ ਕਮੇਟੀ 'ਚ ਵੀ ਇੱਕ ਸੀਟ ਸੁਰੱਖਿਅਤ ਕਰ ਲੈਣਗੇ.

 

ਕਾਬੁਲ 'ਚ ਇੱਕ ਇੰਟਰਵਿਊ ਦੇ ਦੌਰਾਨ ਉਨ੍ਹਾਂ ਨੇ ਪ੍ਰੈੱਸ ਨੂੰ ਕਿਹਾ ਕਿ,"ਮੈਂ ਸਿਰਫ ਆਪਣੇ ਸਿੱਖ ਤੇ ਹਿੰਦੂ ਭਰਾਵਾਂ ਦੀ ਸੇਵਾ ਕਰਨਾ ਨਹੀਂ ਚਾਹੁੰਦਾ . ਮੈਨੂੰ ਅਫਗਾਨਿਸਤਾਨ ਦੇ ਸਾਰੇ ਲੋਕਾਂ ਦੀ ਸੇਵਾ ਕਰਨ ਦੇ ਯੋਗ ਬਣਨਾ ਹੈ, ਚਾਹੇ ਉਹ ਕਿਸੇ ਨਸਲ ਜਾਂ ਸਮੂਹ ਦੇ ਹੋਣ",

 52 ਸਾਲਾਂ ਦੇ ਚਾਰ ਬੱਚਿਆਂ ਦੇ ਪਿਤਾ ਅਵਤਾਰ ਸਿੰਘ ਨੇ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਕਾਬੁਲ 'ਚ ਬਿਤਾਇਆ ਹੈ. ਉਹ ਉੱਚ ਪਾਰਲੀਮੈਂਟ 'ਚ ਘੱਟ ਗਿਣਤੀ ਦੀ ਪ੍ਰਤੀਨਿਧਤਾ ਕਰਨ ਵਾਲੇ ਸੀਨੇਟਰ ਵੀ ਰਹੇ ਹਨ. 

 

ਭਾਰੀ ਸੰਘਰਸ਼ ਕਰਕੇ ਸਿੱਖਾਂ ਅਤੇ ਹਿੰਦੂਆਂ ਨੂੰ ਬਹੁਤ ਸਾਰੇ ਖੇਤਰਾਂ ਚੋਂ ਬਾਹਰ ਕੱਢ ਦਿੱਤਾ ਗਿਆ ਹੈ. ਉਨ੍ਹਾਂ ਨੂੰ ਮੁਸਲਿਮ ਦੇਸ਼ ਚ ਲਗਾਤਾਰ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ. ਤੇ ਇਸਲਾਮੀ ਕੱਟੜਵਾਦੀਆਂ ਦੁਆਰਾ ਨਿਸ਼ਾਨਾ ਵੀ ਬਣਾਇਆ ਜਾ ਰਿਹਾ.

 

1990 ਦੇ ਦਹਾਕੇ ਦੇ ਅਖੀਰ 'ਚ ਤਾਲਿਬਾਨ ਦੇ ਸ਼ਾਸਨ ਦੇ ਤਹਿਤ ਸਿੱਖਾਂ ਨੂੰ ਪੀਲੇ ਰੰਗ ਦੀਆਂ ਪੱਟੀਆਂ ਬੰਨ੍ਹਣ ਨੂੰ ਕਿਹਾ ਗਿਆ ਸੀ, ਪਰ ਇਹ ਨਿਯਮ ਲਾਗੂ ਨਹੀਂ ਹੋ ਸਕੀਆਂ. ਪਿਛਲੇ ਕੁਝ ਸਾਲਾਂ 'ਚ ਸਿੱਖਾਂ ਅਤੇ ਹਿੰਦੂਆਂ ਦੀ ਵੱਡੀ ਗਿਣਤੀ ਨੇ ਭਾਰਤ 'ਚ ਸ਼ਰਨ ਮੰਗੀ ਹੈ. 

 

ਖਾਲਸਾ ਨੇ ਇਸ ਬਾਰੇ ਕਿਹਾ."ਸਾਨੂੰ ਆਪਣੇ ਲੋਕਾਂ ਨੂੰ ਅਰਾਜਕਤਾ ਤੋਂ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਸੇ ਵੀ ਤਰੀਕੇ ਨਾਲ 'ਤੇ ਕਿਸੇ ਵੀ ਕੀਮਤ 'ਤੇ ਸਾਨੂੰ ਸਰਕਾਰ ਤੋਂ ਸਾਡੇ ਅਧਿਕਾਰਾਂ ਦੀ ਮੰਗ ਕਰਨੀ ਚਾਹੀਦੀ ਹੈ. ਤੁਹਾਡੇ ਹੱਕ ਤੁਹਾਨੂੰ ਨਹੀਂ ਦਿੱਤੇ ਜਾਣਗੇ, ਤੁਹਾਨੂੰ ਉਨ੍ਹਾਂ ਨੂੰ ਕਮਾਉਣਾ ਪੈਣਾ ਹੈ, "

ਸਿੱਖਾਂ ਅਤੇ ਹਿੰਦੂਆਂ ਨੂੰ ਤਾਲਿਬਾਨ ਤੇ ਹੋਰ ਕੱਟੜਪੰਥੀਆਂ ਦੇ ਕੋਲੋਂ ਜ਼ੁਲਮਾਂ ਦਾ ਸਾਹਮਣਾ ਕਰਨਾ ਪੈਂਦਾ. ਪਰ ਖਾਲਸਾ ਨੇ ਕਿਹਾ ਕਿ ਉਨ੍ਹਾਂ ਦੀ ਦੇਸ਼ ਛੱਡਣ ਦੀ ਕੋਈ ਯੋਜਨਾ ਨਹੀਂ ਹੈ ਤੇ ਉਹ ਆਪਣੇ ਭਾਈਚਾਰੇ ਦੀ ਰੱਖਿਆ ਲਈ ਲੜਦੇ ਰਹਿਣਗੇ.

ਖਾਲਸਾ ਕਹਿੰਦੇ ਹਨ "ਮੈਂ ਆਪਣੇ ਭਰਾਵਾਂ ਲਈ ਆਪਣੀ ਬਲੀ ਚੜ੍ਹਣ ਲਈ ਤਿਆਰ ਹਾਂ, ਜਿਹੜੇ ਦਰਦ 'ਤੇ ਤਕਲੀਫ਼ਾਂ ਦੇ ਸ਼ਿਕਾਰ ਹਨ. ਮੈਨੂੰ ਕੋਈ ਪਰਵਾਹ ਨਹੀਂ ਹੈ ਕਿ ਮੈਂ ਆਪਣੇ ਪੂਰੇ ਪਰਿਵਾਰ ਨੂੰ ਗਵਾ ਬੈਠਾ 'ਤੇ ਮੈਨੂੰ ਮਾਰ ਦਿੱਤਾ ਜਾਵੇ. ਮੈਂ ਅਧਿਕਾਰਾਂ ਦੀ ਪ੍ਰਾਪਤੀ ਤੱਕ ਸੰਘਰਸ਼ ਕਰਾਂਗਾ. "

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:afgan sikh leader Avtar Singh Khalsa will represent