ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ ਸਖ਼ਤ ਵਿਰੋਧ ਦੇ ਬਾਵਜੂਦ ਲੰਦਨ `ਚ ‘ਰਾਇਸ਼ੁਮਾਰੀ 2020` ਦਾ ਵੱਡਾ ਇਕੱਠ

ਭਾਰਤ ਦੇ ਸਖ਼ਤ ਵਿਰੋਧ ਦੇ ਬਾਵਜੂਦ ਲੰਦਨ `ਚ ‘ਰਾਇਸ਼ੁਮਾਰੀ 2020` ਦਾ ਵੱਡਾ ਇਕੱਠ

ਲੰਦਨ ਦੇ ਟ੍ਰਾਫ਼ਲਗਰ ਸਕੁਏਰ `ਚ ਅੱਜ ‘ਰਾਇਸ਼ੁਮਾਰੀ 2020` ਦੇ ਹੱਕ ਵਿੱਚ ਸਿੱਖਾਂ ਦਾ ਕਾਫ਼ੀ ਵੱਡਾ ਇਕੱਠ ਜੁੜਿਆ। ਸੋਸ਼ਲ ਮੀਡੀਆ `ਤੇ ਇਹ ਇਕੱਠ 8 ਤੋਂ 10 ਹਜ਼ਾਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸ਼ਾਇਦ ਇੰਨੇ ਵੱਡੇ ਇਕੱਠ ਦੀ ਆਸ ਭਾਰਤ ਦੀ ਕਿਸੇ ਖ਼ੁਫ਼ੀਆ ਏਜੰਸੀ ਨੇ ਨਹੀਂ ਕੀਤੀ ਹੋਣੀ। ਭਾਰਤ ਸਰਕਾਰ ਨੇ ਅੱਜ ਦਾ ਇਹ ਸਮਾਰੋਹ ਰੱਦ ਕਰਵਾਉਣ ਲਈ ਇੰਗਲੈਂਡ ਦੀ ਸਰਕਾਰ `ਤੇ ਬਥੇਰਾ ਦਬਾਅ ਪਾਇਆ ਪਰ ਇਸ ਮਾਮਲੇ `ਚ ਭਾਰਤ ਦੀ ਇੱਕ ਨਹੀਂ ਸੁਣੀ ਗਈ ਅਤੇ ਇਸ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਇੰਗਲੈਂਡ (ਯੂਕੇ) ਦੇ ਅਧਿਕਾਰੀ ਵਾਰ-ਵਾਰ ਇਹੋ ਜਵਾਬ ਦਿੰਦੇ ਰਹੇ ਕਿ ਹਰੇਕ ਨੁੰ ਆਪੋ-ਆਪਣੇ ਵਿਚਾਰ ਪ੍ਰਗਟਾਉਣ ਦੀ ਪੂਰੀ ਆਜ਼ਾਦੀ ਹੈ।


ਲੰਦਨ ਦੀਆਂ ਸੜਕਾਂ `ਤੇ ਅੱਜ ਬਹੁਤ ਥਾਈਂ ‘ਰੈਫ਼ਰੈਂਡਮ 2020` ਦੀਆਂ ਟੀ-ਸ਼ਰਟਾਂ ਪਾ ਕੇ ਸਿੱਖ ਲੋਕ ਘੁੰਮਦੇ ਵੇਖੇ ਗਏ। ਟ੍ਰਾਫ਼ਲਗਰ ਸਕੁਏਰ `ਤੇ ਅੱਜ ਹਰ ਪਾਸੇ ਨੀਲੇ ਤੇ ਕੇਸਰੀ ਝੰਡੇ ਝੁੱਲਦੇ ਵਿਖਾਈ ਦੇ ਰਹੇ ਸਨ। ਬਹੁਤ ਸਾਰੇ ਰੋਸ ਮੁਜ਼ਾਹਰਾਕਾਰੀਆਂ ਨੇ ਅਜਿਹੇ ਝੰਡੇ ਵੀ ਚੁੱਕੇ ਹੋਏ ਸਨ, ਜਿਨ੍ਹਾਂ `ਤੇ ‘ਖ਼ਾਲਿਸਤਾਨ` ਲਿਖਿਆ ਹੋਇਆ ਸੀ।

ਭਾਰਤ ਦੇ ਸਖ਼ਤ ਵਿਰੋਧ ਦੇ ਬਾਵਜੂਦ ਲੰਦਨ `ਚ ‘ਰਾਇਸ਼ੁਮਾਰੀ 2020` ਦਾ ਵੱਡਾ ਇਕੱਠ

ਅਮਰੀਕੀ ਜੱਥੇਬੰਦੀ ‘ਸਿੱਖਸ ਫ਼ਾਰ ਜਸਟਿਸ` (ਜਿਸ ਦੇ ਕਰਤਾ-ਧਰਤਾ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਹਨ) ਵੱਲੋਂ ਸਾਲ 2020 `ਚ ਰਾਇਸ਼ੁਮਾਰੀ ਕਰਵਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਹ ਜੱਥੇਬੰਦੀ ‘ਸਿੱਖ ਹੋਮਲੈਂਡ` ਦੀ ਮੰਗ ਕਰ ਰਹੀ ਹੈ।


ਭਾਰਤ ਸਰਕਾਰ ਤੇ ਉਸ ਦੇ ਅਧਿਕਾਰੀ ਇਸ ਨੂੰ ਵੱਖਵਾਦੀਆਂ ਦਾ ਇਕੱਠ ਹੀ ਦੱਸ ਰਹੇ ਹਨ। ਖ਼ੁਫ਼ੀਆ ਏਜੰਸੀਆਂ ਦੀ ਇਸ ਰੈਲੀ ਤੇ ਕਨਵੈਨਸ਼ਨ `ਤੇ ਚੌਕਸ ਨਜ਼ਰ ਹੈ। ਉਨ੍ਹਾਂ ਵੱਲੋਂ ਇਸ ਨੂੰ ‘ਖ਼ਾਲਿਸਤਾਨੀਆਂ ਦੀ ਨਾਕਾਮ ਕੋਸਿ਼ਸ਼` ਵੀ ਆਖਿਆ ਜਾ ਰਿਹਾ ਹੈ।


ਉਂਝ ਇੱਥੇ ਕਨਵੈਨਸ਼ਨ ਦੌਰਾਨ ਪਾਸ ਹੋਣ ਵਾਲੇ ਮਤੇ ਨੂੰ ‘ਲੰਡਨ ਐਲਾਨਨਾਮਾ` ਆਖਿਆ ਜਾਵੇਗਾ। ਇਹ ਖ਼ਬਰ ਲਿਖੇ ਜਾਣ ਤੱਕ ਇਹ ਰੈਲੀ ਲੰਦਨ `ਚ ਚੱਲ ਰਹੀ ਸੀ।


‘ਪੰਜਾਬ ਰੈਫ਼ਰੈਂਡਮ 2020` ਨਾਂਅ ਦੀ ਵੈੱਬਸਾਈਟ `ਤੇ ਲਿਖਿਆ ਗਿਆ ਹੈ ਕਿ - ‘ਇਹ ਪੰਜਾਬ ਨੂੰ ਭਾਰਤ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਦੀ ਮੁਹਿੰਮ ਹੈ।` ਇੱਥੇ ਵਰਨਣਯੋਗ ਹੈ ਕਿ ਇਸ ਨੂੰ ਕਰਵਾਉਣ ਪਿੱਛੇ ਬਹੁਤ ਸਾਰੇ ਖ਼ਾਲਿਸਤਾਨ-ਪੱਖੀ ਆਗੂਆਂ ਦਾ ਹੱਥ ਹੈ। ਗੁਰਪਤਵੰਤ ਸਿੰਘ ਪਨੂੰ ਤਾਂ ਸਿਰਫ਼ ਇੱਕ ਅਜਿਹਾ ਚਿਹਰਾ ਹੈ, ਜਿਹੜਾ ਅੱਗੇ ਲੱਗਿਆ ਹੋਇਆ ਹੈ। ਪਰਦੇ ਦੇ ਪਿਛਲੇ ਪਾਸੇ ਇਸ ਮੁਹਿੰਮ ਨੂੰ ਬਹੁਤ ਸਾਰੇ ਸਿੱਖ ਇਸ ਦੀ ਹਮਾਇਤ ਕਰ ਰਹੇ ਦੱਸੇ ਜਾਂਦੇ ਹਨ।   

ਲੰਦਨ `ਚ ਬਹੁਤ ਥਾਵਾਂ `ਤੇ ਸਿੱਖਾਂ ਵੱਲੋਂ ‘ਪੰਜਾਬ ਰੈਫ਼ਰੈਂਡਮ 2020` ਦੀਆਂ ਟੀ-ਸ਼ਰਟਾਂ ਪਾਈਆਂ ਵੇਖੀਆਂ ਗਈਆਂ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:amid India s opposition huge crowd in london for referendum