ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਨੂੰਨ ਕਾਰਨ ਅੰਮ੍ਰਿਤ ਕੌਰ ਨੂੰ ਛੱਡਣਾ ਪੈ ਰਿਹੈ ਕੈਨੇਡੀਅਨ ਕਿਊਬੇਕ ਸੂਬਾ

ਕਾਨੂੰਨ ਕਾਰਨ ਅੰਮ੍ਰਿਤ ਕੌਰ ਨੂੰ ਛੱਡਣਾ ਪੈ ਰਿਹੈ ਕੈਨੇਡੀਅਨ ਕਿਊਬੇਕ ਸੂਬਾ

ਕੈਨੇਡੀਅਨ ਸੂਬੇ ਕਿਊਬੇਕ ’ਚ ਧਰਮ–ਨਿਰਪੇਖਤਾ ਦੇ ਨਾਂਅ ਹੇਠ ਇੱਕ ‘ਵਿਵਾਦਗ੍ਰਸਤ’ ਕਾਨੂੰਨ ਲਾਗੂ ਹੈ, ਜਿਸ ਦੇ ਭੈੜੇ ਅਸਰ ਹੁਣ ਦਿਸਣੇ ਸ਼ੁਰੂ ਹੋ ਗਏ ਹਨ। ਇਸੇ ਕਾਨੂੰਨ ਕਾਰਨ ਹੁਣ ਮਾਂਟਰੀਅਲ ਸ਼ਹਿਰ ਦੇ ਨਿਵਾਸੀ ਬੀਬਾ ਅੰਮ੍ਰਿਤ ਕੌਰ ਨੂੰ ਇਹ ਸੂਬਾ ਸਿਰਫ਼ ਧਾਰਿਮਕ ਕਾਰਨਾਂ ਕਰਕੇ ਸਦਾ ਲਈ ਛੱਡ ਕੇ ਜਾਣਾ ਪੈ ਰਿਹਾ ਹੈ।

 

 

ਦਰਅਸਲ, ਕਿਊਬੇਕ ਦੇ ਕਾਨੂੰਨ ਮੁਤਾਬਕ ਕੋਈ ਵਿਅਕਤੀ ਆਪਣਾ ਕੋਈ ਧਾਰਮਿਕ ਚਿੰਨ੍ਹ ਸਭ ਦੇ ਸਾਹਮਣੇ ਪ੍ਰਦਰਸ਼ਿਤ ਕਰ ਕੇ ਸਰਕਾਰੀ ਨੌਕਰੀ ਉੱਤੇ ਹਾਜ਼ਰ ਨਹੀਂ ਹੋ ਸਕਦਾ। ਇਸ ਦਾ ਮਤਲਬ ਹੈ ਕਿ ਕੋਈ ਸਿੱਖ ਆਪਣੀ ਦਸਤਾਰ ਸਜਾ ਕੇ ਜਾਂ ਕੜਾ ਧਾਰਨ ਕਰ ਕੇ ਨੌਕਰੀ ਉੱਤੇ ਨਹੀਂ ਆ ਸਕਦਾ। ਕੋਈ ਹਿੰਦੂ ਔਰਤ ਬਿੰਦੀ ਵੀ ਨਹੀਂ ਲਾ ਸਕਦੀ, ਕੋਈ ਮੁਸਲਿਮ ਔਰਤ ਸਕਾਰਫ਼ ਪਹਿਨ ਕੇ ਨਹੀਂ ਆ ਸਕਦੀਆਂ, ਕੋਈ ਮੁਸਲਿਮ ਮਰਦ ਟੋਪੀ ਪਹਿਨ ਕੇ ਡਿਊਟੀ ’ਤੇ ਨਹੀਂ ਆ ਸਕਦਾ, ਕੋਈ ਈਸਾਈ ਮੁਲਾਜ਼ਮ ਸਲੀਬ ਲਟਕਾ ਕੇ ਨਹੀਂ ਆ ਸਕਦਾ, ਕੋਈ ਯਹੂਦੀ ਵਿਅਕਤੀ ਵੀ ਆਪਣੀ ਖ਼ਾਸ ਟੋਪੀ ਪਹਿਨ ਕੇ ਨਹੀਂ ਆ ਸਕਦਾ। ਇਹ ਪਾਬੰਦੀ ਸਿਰਫ਼ ਸਰਕਾਰੀ ਮੁਲਾਜ਼ਮਾਂ ’ਤੇ ਹੈ। ਨਿਜੀ ਅਦਾਰਿਆਂ ਵਿੱਚ ਅਜਿਹੀ ਕੋਈ ਪਾਬੰਦੀ ਨਹੀਂ ਹੈ।

 

 

ਹੁਣ ਬੀਬਾ ਅੰਮ੍ਰਿਤ ਕੌਰ ਕਿਉਂਕਿ ਦਸਤਾਰਧਾਰੀ ਹਨ ਤੇ ਪਗੜੀ ਸਜਾਉਂਦੇ ਹਨ; ਇਸ ਲਈ ਉਹ ਕਿਊਬੇਕ ਸੂਬੇ ’ਚ ਉਹ ਅਧਿਆਪਕਾ ਵਜੋਂ ਨੌਕਰੀ ਵੀ ਨਹੀਂ ਕਰ ਸਕਦੇ। ਕਿਊਬੇ ਦੇ ਸਕੂਲ ਅਧਿਆਪਕਾਂ, ਪੁਲਿਸ ਅਧਿਆਪਕਾਂ ਤੇ ਜੱਜਾਂ ਭਾਵ ਜਿਨ੍ਹਾਂ ਦੀ ਆਮ ਜਨਤਾ ਨਾਲ ਅਕਸਰ ਨੇੜਤਾ ਰਹਿੰਦੀ ਹੈ, ਉਹ ਇੰਝ ਧਾਰਮਿਕ ਚਿੰਨ੍ਹ ਨਾਲ ਕਦੇ ਵੀ ਨੌਕਰੀ ਨਹੀਂ ਕਰ ਸਕਦੇ।

 

 

ਇਸੇ ਲਈ ਹੁਣ ਬੀਬਾ ਅੰਮ੍ਰਿਤ ਕੌਰ ਇੱਕ ਹੋਰ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਜਾ ਰਹੇ ਹਨ। ਉਨ੍ਹਾਂ ‘ਰੇਡੀਓ ਕੈਨੇਡਾ ਇੰਟਰਨੈਸ਼ਨਲ’ ਨਾਲ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਹੁਣ ਹਾਈ ਸਕੂਲ ਅਧਿਆਪਕ ਦੀ ਨੌਕਰੀ ਮਿਲ ਗਈ ਹੈ ਤੇ ਉਹ ਉਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।

 

 

ਬੀਬਾ ਅੰਮ੍ਰਿਤ ਕੌਰ ਵਰਲਡ ਸਿੱਖ ਆਰਗੇਨਾਇਜ਼ੇਸ਼ਨ (WSO) ਦੇ ਕਿਊਬੇਕ ਚੈਪਟਰ ਦੇ ਮੀਤ ਪ੍ਰਧਾਨ ਵੀ ਹਨ।

 

 

ਉਨ੍ਹਾਂ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਪ੍ਰਸ਼ਾਸਨ ਤੇ ਉੱਥੋਂ ਦੀ ਪੁਲਿਸ ਨੂੰ ਕਿਸੇ ਦੇ ਧਰਮ ਜਾਂ ਉਸ ਦੇ ਧਾਰਮਿਕ ਚਿੰਨ੍ਹ ਉੱਤੇ ਕੋਈ ਇਤਰਾਜ਼ ਨਹੀਂ ਹੈ। ਸਰਕਾਰੀ ਨੌਕਰੀ ’ਤੇ ਰਹਿ ਕੇ ਵੀ ਹਰੇਕ ਵਿਅਕਤੀ ਆਪਣੇ ਧਰਮ ਦੀ ਹਰ ਤਰ੍ਹਾਂ ਪਾਲਣਾ ਕਰ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amrit Kaur has to leave Canadian Province Quebec due to secular law