ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਰਜੀਆ `ਚ ਇੱਕ ਭਾਰਤੀ ਭੇਤ ਭਰੀ ਹਾਲਤ `ਚ ਲਾਪਤਾ

ਅਲਵਿਨ ਅਹਿਮਦ

ਭਾਰਤੀ ਮੂਲ ਦੇ ਇੱਕ ਵਿਅਕਤੀ ਅਲਵਿਨ ਅਹਿਮਦ (25) ਭੇਤ ਭਰੀ ਹਾਲਤ `ਚ ਲਾਪਤਾ ਹੋ ਗਿਆ ਹੈ। ਉਹ ਪਿੱਛੇ ਹਫ਼ਤੇ ਤੋਂ ਗੁੰਮ ਦੱਸਿਆ ਜਾ ਰਿਹਾ ਹੈ। ਉਸ ਨੂੰ ਆਖ਼ਰੀ ਵਾਰ ਸੋਮਵਾਰ 16 ਜੁਲਾਈ ਨੂੰ ਲੋਗਾਨਵਿਲੇ ਦੇ ਇੱਕ ਗ੍ਰੌਸਰੀ ਸਟੋਰ `ਚ ਰਾਤੀਂ 9:15 ਵਜੇ ਵੇਖਿਆ ਗਿਆ ਸੀ। ਉਲ ਪਬਲਿਕਸ ਨਾਂਅ ਦੀ ਇੱਕ ਫ਼ਾਰਮੇਸੀ ਵਿੱਚ ਆਪਣੀ ਸਿ਼ਫ਼ਟ ਖ਼ਤਮ ਕਰ ਕੇ ਘਰ ਪਰਤ ਰਿਹਾ ਸੀ।


ਪੁਲਿਸ ਅਨੁਸਾਰ ਅਹਿਮਦ ਦੀ ਕਾਰ ਉਸ ਸਟੋਰ ਦੀ ਪਾਰਕਿੰਗ ਵਿੱਚ ਹੀ ਖੜ੍ਹੀ ਹੈ ਤੇ ਉਸ ਨੂੰ ਲਾੱਕ ਨਹੀਂ ਲੱਗਾ ਹੋਇਆ। ਇੰਝ ਵੀ ਜਾਪਦਾ ਹੈ ਕਿ ਜਿਵੇਂ ਉਸ ਕਾਰ ਦੀ ਕਿਸੇ ਨੇ ਜਲਦਬਾਜ਼ੀ ਵਿੱਚ ਤਲਾਸ਼ੀ ਲਈ ਹੋਵੇ। ਅਹਿਮਦ ਨੇ ਜੋ ਸਾਮਾਨ ਖ਼ਰੀਦਿਆ ਸੀ, ਉਹ ਕਾਰ ਵਿੱਚ ਮੌਜੂਦ ਹੈ। ਗਲੱਵ ਬਾਕਸ ਖੁੱਲ੍ਹਾ ਪਿਆ ਹੈ।


ਫ਼ੇਸਬੁੱਕ ਰਾਹੀਂ ਅਹਿਮਦ ਦੇ ਵੱਡੇ ਭਰਾ ਕਾਲਵਿਨ ਅਹਿਮਦ ਨੇ ਦੱਸਿਆ ਕਿ ਅਲਵਿਨ ਅਹਿਮਦ ਨੇ ਜਾਰਜੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ ਤੇ ਫਿਰ ਫ਼ਾਰਮੇਸੀ ਸਕੂਲ `ਚ ਗਿਆ ਸੀ। ਅਗਲੇ ਮਹੀਨੇ ਤੋਂ ਉਸ ਦਾ ਫ਼ੁਲ-ਟਾਈਮ ਫ਼ਾਰਮਾਸਿਸਟ ਵਜੋਂ ਕੰਮ ਅਰੰਭ ਦਾ ਪ੍ਰੋਗਰਾਮ ਹੈ।


ਵੱਡੇ ਭਰਾ ਨੂੰ ਲੱਗਦਾ ਹੈ ਕਿ ਉਸ ਦੇ ਭਰਾ ਨੂੰ ਅਗ਼ਵਾ ਕੀਤਾ ਗਿਆ ਹੈ ਕਿਉਂਕਿ ਉਸੇ ਦਿਨ ਸ਼ਾਮੀਂ 5 ਵਜੇ ਤੋਂ ਪਹਿਲਾਂ ਅਲਵਿਨ ਕੋਲ ਕੁਝ ਨੌਜਵਾਨ ਪੁੱਜੇ ਸਨ ਤੇ ਉਸ ਤੋਂ ਪੁੱਛ ਰਹੇ ਸਨ ਕਿ ਤੂੰ ਹੌਂਡਾ ਸਿਵਿਕ ਕਾਰ ਕਿਵੇਂ ਖ਼ਰੀਦੀ ਤੇ ਤੇਰੀ ਕਮਾਈ ਕਿੰਨੀ ਹੈ।


ਅਹਿਮਦ ਦੇ ਭੇਤ ਭਰੀ ਹਾਲਤ `ਚ ਲਾਪਤਾ ਹੋਣ ਤੋਂ ਬਾਅਦ ਲਾਗਲੀ ਕਾਲਟਨ ਝੀਲ `ਚੋਂ ਇੱਕ ਬੇਪਛਾਣ ਲਾਸ਼ ਬਰਾਮਦ ਹੋਈ ਹੈ, ਜੋ ਪੂਰੀ ਤਰ੍ਹਾਂ ਸੜ ਚੁੱਕੀ ਹੈ ਤੇ ਬੇਪਛਾਣ ਹੈ। ਪੋਸਟਮਾਰਟਮ ਰਿਪੋਰਟ ਤੋਂ ਵੀ ਹਾਲੇ ਇਹ ਤੈਅ ਨਹੀਂ ਹੋ ਸਕਿਆ ਕਿ ਇਹ ਲਾਸ਼ ਕਿਸ ਦੀ ਹੈ। ਉਂਝ ਉਸ ਦੇ ਦੰਦਾਂ ਦੀ ਪਛਾਣ ਅਲਵਿਨ ਅਹਿਮਦ ਦੇ ਦੰਦਾਂ ਦੇ ਰਿਕਾਰਡ ਨਾਲ ਮੇਲਣ ਦਾ ਜਤਨ ਵੀ ਕੀਤਾ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An Indian in Georgia missing