ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲੀਫ਼ੋਰਨੀਆ `ਚ ਇੱਕ ਹੋਰ ਸਿੱਖ `ਤੇ ਵਹਿਸ਼ੀਆਨਾ ਨਸਲੀ ਹਮਲਾ

ਆਪਣੇ ਪਰਿਵਾਰ ਮੈਂਬਰਾਂ ਨਾਲ ਵਿਚਕਾਰ ਬੈਠੇ 71 ਸਾਲਾ ਪੀੜਤ ਸਾਹਿਬ ਸਿੰਘ ਨੱਤ

ਕੈਲੀਫ਼ੋਰਨੀਆ `ਚ ਇੱਕ ਹਫ਼ਤੇ ਦੇ ਅੰਦਰ ਇੱਕ ਸਿੱਖ `ਤੇ ਵਹਿਸ਼ੀਆਨਾ ਨਸਲੀ ਹਮਲਾ ਹੋਣ ਦੀ ਦੂਜੀ ਘਟਨਾ ਵਾਪਰ ਗਈ ਹੈ। ਮੈਂਟੇਕਾ ਸ਼ਹਿਰ `ਚ ਵਾਪਰੀ ਦੂਜੀ ਘਟਨਾ ਦੇ ਸਿ਼ਕਾਰ 71 ਸਾਲਾਂ ਦੇ ਸਾਹਿਬ ਸਿੰਘ ਨੱਤ ਹੋਏ ਹਨ। ਦੇਸ਼ `ਚ ਨਫ਼ਰਤ ਨਾਲ ਸਬੰਧਤ ਅਪਰਾਧਾਂ ਦੀ ਗਿਣਤੀ ਵਧਣ ਤੋਂ ਬਹੁਤਿਆਂ ਨੂੰ ਚਿੰਤਾ ਹੋਣ ਲੱਗ ਪਈ ਹੈ।


ਨਗਰ ਕੌਂਸਲ ਦੇ ਇੱਕ ਸੀਸੀਟੀਵੀ ਕੈਮਰੇ ਦੀ ਫ਼ੁਟੇਜ `ਚ ਸਾਫ਼ ਵਿਖਾਈ ਦਿੰਦਾ ਹੈ ਕਿ ਸਾਹਿਬ ਸਿੰਘ ਨੱਤ 6 ਅਗਸਤ ਦੀ ਸਵੇਰ ਨੂੰ ਕੈਲੀਫ਼ੋਰਨੀਆ ਦੇ ਸ਼ਹਿਰ ਮੈਂਟੇਕਾ ਦੀ ਇੱਕ ਸੜਕ `ਤੇ ਇਕੱਲੇ ਤੁਰੇ ਜਾ ਰਹੇ ਹਨ, ਜਦੋਂ ਦੋ ਜਣੇ ਸਾਹਮਣਿਓਂ ਆਉਂਦੇ ਹਨ। ਸ੍ਰੀ ਨੱਤ ਉਨ੍ਹਾਂ ਵਿਅਕਤੀਆਂ ਨੂੰ ਵੇਖ ਕੇ ਰੁਕ ਜਾਂਦੇ ਹਨ। ਪਹਿਲਾਂ ਉਹ ਦੋਵੇਂ ਵਿਅਕਤੀ ਉਨ੍ਹਾਂ ਨਾਲ ਕੋਈ ਗੱਲ ਕਰਦੇ ਵਿਖਾਈ ਦਿੰਦੇ ਹਨ। ਤਦ ਸ੍ਰੀ ਨੱਤ ਉਨ੍ਹਾਂ ਤੋਂ ਅਗਾਂਹ ਨਿੱਕਲ ਜਾਂਦੇ ਹਨ ਪਰ ਉਹ ਦੋਵੇਂ ਫਿਰ ਉਨ੍ਹਾਂ ਦਾ ਪਿੱਛਾ ਕਰਦਿਆਂ ਉਨ੍ਹਾਂ ਨਾਲ ਆ ਕੇ ਗੱਲ ਕਰਦੇ ਹਨ।

ਸੀਸੀਟੀਵੀ ਵਿਡੀਓ ਦੀ ਫ਼ੁਟੇਜ
ਫਿਰ ਸ਼ਾਇਦ ਕਿਸੇ ਬਹਿਸਬਾਜ਼ੀ ਤੋਂ ਬਾਅਦ ਕਾਲੇ ਹੁੱਡੀ ਵਾਲਾ ਵਿਅਕਤੀ ਅਚਾਨਕ ਸ੍ਰੀ ਨੱਤ ਹੁਰਾਂ ਦੇ ਢਿੱਡ ਵਿੱਚ ਠੁੱਡਾ ਮਾਰਦਾ ਹੈ ਤੇ ਉਹ ਸੜਕ `ਤੇ ਡਿੱਗ ਜਾਂਦੇ ਹਨ ਅਤੇ ਉਨ੍ਹਾਂ ਦੀ ਦਸਤਾਰ ਲੱਥ ਜਾਂਦੀ ਹੈ।


ਸ੍ਰੀ ਨੱਤ ਉੱਠਣ ਦਾ ਜਤਨ ਕਰਦੇ ਹਨ ਤੇ ਆਪਣੇ-ਆਪ ਨੂੰ ਬਚਾਉਣ ਦਾ ਜਤਨ ਕਰਦੇ ਹਨ ਪਰ ਉਹ ਹਮਲਾਵਰ ਇੱਕ ਵਾਰ ਫਿਰ ਉਨ੍ਹਾਂ ਦੇ ਢਿੱਡ `ਚ ਲੱਤ ਮਾਰਦਾ ਹੈ। ਹਮਲਾਵਰ ਤਦ ਉਨ੍ਹਾਂ ਦੇ ਕੋਲ ਆਉਂਦਾ ਹੈ ਅਤੇ ਸ੍ਰੀ ਨੱਤ ਦੇ ਚਿਹਰੇ ਨੂੰ ਛੋਹਣ ਦਾ ਜਤਨ ਕਰਦਾ ਹੈ ਤੇ ਫਿਰ ਉਨ੍ਹਾਂ `ਤੇ ਥੁੱਕਦਾ ਹੈ। ਫਿਰ ਉਹ ਦੋਵੇਂ ਵਿਅਕਤੀ ਸ੍ਰੀ ਨੱਤ ਨੂੰ ਸੜਕ `ਤੇ ਪਏ ਛੱਡ ਕੇ ਅੱਗੇ ਵਧ ਜਾਂਦੇ ਹਨ।


ਕੁਝ ਸੈਕੰਡਾਂ ਬਾਅਦ ਕਾਲੇ ਹੁੱਡੀ ਵਾਲਾ ਉਹ ਵਿਅਕਤੀ ਫਿਰ ਪਰਤਦਾ ਹੈ ਤੇ ਸੜਕ `ਤੇ ਪਏ ਸ੍ਰੀ ਨੱਤ ਦੇ ਸਿਰ `ਚ ਤਿੰਨ ਵਾਰ ਠੁੱਡੇ ਮਾਰਦਾ ਹੈ ਤੇ ਫਿਰ ਜਾਣ ਦਾ ਜਤਨ ਕਰਦਾ ਹੈ ਪਰ ਫਿਰ ਪਰਤਦਾ ਹੈ ਤੇ ਸ੍ਰੀ ਨੱਤ `ਤੇ ਥੁੱਕਦਾ ਹੈ।


ਬੀਤੀ 31 ਜੁਲਾਈ ਨੂੰ ਵੀ ਕੈਲੀਫ਼ੋਰਨੀਆ `ਚ ਹੀ 50 ਸਾਲਾ ਸ੍ਰੀ ਸੁਰਜੀਤ ਸਿੰਘ ਮੱਲ੍ਹੀ `ਤੇ ਵੀ ਹਮਲਾ ਹੋਇਆ ਸੀ। ਉਨ੍ਹਾਂ `ਤੇ ਹਮਲਾਵਰਾਂ ਨੇ ਟਿੱਪਣੀਆਂ ਕੀਤੀਆਂ ਸਨ ਕਿ ‘ਆਪਣੇ ਦੇਸ਼ ਵਾਪਸ ਜਾਓ` - ਉਨ੍ਹਾਂ ਨੇ ਸ੍ਰੀ ਮੱਲ੍ਹੀ ਨਾਲ ਕੁੱਟਮਾਰ ਵੀ ਕੀਤੀ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Another Sikh in California brutally and racially attacked