ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਨੇਡਾ ’ਚ ਭਾਰਤੀ ਵਿਦਿਆਰਥਣ 'ਤੇ ਚਾਕੂ ਨਾਲ ਹਮਲਾ, ਜੈਸ਼ੰਕਰ ਨੇ ਲਿਆ ਨੋਟਿਸ

ਟੋਰਾਂਟੋ ਵਿੱਚ ਇਕ ਭਾਰਤੀ ਵਿਦਿਆਰਥਣ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆਤਾਮਿਲਨਾਡੂ ਦੀ ਰਹਿਣ ਵਾਲੀ ਵਿਦਿਆਰਥਣ ਰਾਚੇਲ ਐਲਬਰਟ ਨੂੰ ਸਨੀਬਰੂਕ ਹੈਲਥ ਸਾਇੰਸ ਸੈਂਟਰ ਦੀ ਕੇਅਰ ਯੂਨਿਟ ਦਾਖਲ ਕਰਵਾਇਆ ਗਿਆ ਹੈ

 

ਮਿਲੀ ਜਾਣਕਾਰੀ ਮੁਤਾਬਕ ਯਾਰਕ ਯੂਨੀਵਰਸਿਟੀ ਮਾਸਟਰ ਦੀ ਵਿਦਿਆਰਥਣ ਰਚੇਲ ਐਲਬਰਟ ਆਪਣੇ ਕੈਂਪਸ ਦੇ ਨਜ਼ਦੀਕ ਸੈਰ ਕਰ ਰਹੀ ਸੀ ਕਿ ਕਿਸੇ ਅਣਪਛਾਤੇ ਹਮਲਾਵਰ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ, ਉਸ ਨੂੰ ਧੱਕਾ ਮਾਰਿਆ ਤੇ ਉਸਨੂੰ ਘਸੀਟਿਆਪੁਲਿਸ ਨੇ ਅਣਪਛਾਤੇ ਵਿਅਕਤੀ ਦਾ ਪਤਾ ਲਗਾਉਣ ਲਈ ਲੋਕਾਂ ਦੀ ਮਦਦ ਮੰਗੀ ਹੈਪੁਲਿਸ ਨੇ ਹਮਲਾਵਰ ਦਾ ਸਕੈੱਚ ਤਿਆਰ ਕਰ ਲਿਆ ਹੈ

 

ਇਸ ਘਟਨ ’ਤੇ ਡਾ ਐਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਟੋਰਾਂਟੋ ਇੱਕ ਭਾਰਤੀ ਵਿਦਿਆਰਥਣ ਉੱਤੇ ਜਾਨਲੇਵਾ ਹਮਲੇਤੇ ਚਿੰਤਾ ਜ਼ਾਹਰ ਕੀਤੀ ਤੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਵਿਦਿਆਰਥਣ ਦੇ ਪਰਿਵਾਰ ਨੂੰ ਵੀਜ਼ਾ ਮੁਹੱਈਆ ਕਰਵਾਉਣ ਮਦਦ ਕਰਨ ਦੇ ਨਿਰਦੇਸ਼ ਦਿੱਤੇ

 

ਡਾ ਜੈਸ਼ੰਕਰ ਨੇ ਇਥੇ ਟਵੀਟ ਕੀਤਾ ਕਿ ਟੋਰਾਂਟੋ ਰਾਚੇਲ ਐਲਬਰਟ ਉੱਤੇ ਜਾਨਲੇਵਾ ਹਮਲੇ ਦੀ ਖ਼ਬਰ ਸੁਣ ਕੇ ਉਹ ਹੈਰਾਨ ਹਨਵਿਦੇਸ਼ ਮੰਤਰਾਲੇ ਦੇ ਅਧਿਕਾਰੀ ਪੀੜਤ ਦੇ ਪਰਿਵਾਰ ਨੂੰ ਵੀਜ਼ਾ ਦਿਵਾਉਣ ਵਿਚ ਮਦਦ ਕਰਨ ਲਈ ਕਹਿ ਰਹੇ ਹਨਪਰਿਵਾਰਕ ਮੈਂਬਰ +91 9873983884 ਨੰਬਰ ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਪਹਿਲਾਂ ਪੀੜਤ ਦੇ ਇਕ ਰਿਸ਼ਤੇਦਾਰ ਨੇ ਵਿਦੇਸ਼ ਮੰਤਰੀ ਨੂੰ ਟਵਿੱਟਰਤੇ ਹੋਏ ਹਮਲੇ ਦੀ ਜਾਣਕਾਰੀ ਦਿੱਤੀ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:attacked on Indian student in Canada with knife