ਸਿੰਗਾਪੁਰ ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਉਸਨੇ ਇੱਕ ਦੁਕਾਨ ਨੂੰ ਲੁੱਟਣ ਲਈ ਸਿੱਖ ਵਿਅਕਤੀ ਦਾ ਭੇਸ ਬਦਲ ਕੇ ਆਏ ਬੰਗਲਾਦੇਸ਼ੀ ਨਾਗਰਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ 29 ਸਾਲਾ ਸ਼ੇਖ ਮੁਹੰਮਦ ਰਜ਼ਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਸਿੰਗਾਪੁਰ ਰਹਿਣ ਦੀ ਹੱਦ ਪੂਰੀ ਹੋਣ ਤੋਂ ਬਾਅਦ ਵੀ 6 ਮਹੀਨੇ ਤੋਂ ਉੱਥੇ ਰੁਕਿਆ ਹੋਇਆ ਸੀ।
ਸਿੱਖ ਸਮਾਜ ਦੀ ਨਿਸ਼ਾਨੀ ਦਸਤਾਰ ਪਹਿਨ ਕੇ ਰਜ਼ਾਨ ਨੇ 28 ਜੁਲਾਈ ਨੂੰ ਦੁਪਹਿਰ 4.30 ਵਜੇ ਇੱਕ ਦੁਕਾਨ ਵਿਚ ਚਾਕੂ ਅਤੇ ਬੰਦੂਕ ਦੀ ਮਦਦ ਨਾਲ ਲੁੱਟ ਦੀ ਕੋਸਿਸ ਕੀਤੀ। ਬਾਅਦ ਵਿਚ ਪਤਾ ਲੱਗਿਆ ਕਿ ਬੰਦੂਕ ਪਲਾਸਟਿਕ ਦੀ ਬਣੇ ਹੋਈ ਸੀ।
.
ਉਹ ਇਕ ਗਹਿਣਿਆਂ ਦੀ ਦੁਕਾਨ ਵਿਚ ਗਿਆ ਸੀ। ਜਿੱਥੇ ਨਕਦੀ ਬਦਲੇ ਗਹਿਣੇ ਗਿਰਵੀ ਰੱਖੀ ਜਾਂਦੇ ਹਨ।
ਦੁਕਾਨ ਦੇ ਕਰਮਚਾਰੀ ਨੇ ਉਸ ਨੂੰ ਨਕਦੀ ਅਤੇ ਗਹਿਣੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਨੇ ਕਥਿਤ ਤੌਰ' ਤੇ ਕਿਹਾ ਕਿ ਉਹ ਦੁਕਾਨ ਨੂੰ ਉਡਾ ਦੇਵੇਗਾ ਤੇ ਉਸਨੇ ਦਾਅਵਾ ਕੀਤਾ ਕਿ ਉਸ ਕੋਲ ਇਕ ਵਿਸਫੋਟਕ ਚੀਜ਼ ਹੈ। ਉਸਨੇ ਫਿਰ ਇੱਕ ਵਸਤੂ ਨੂੰ ਕਾਊਂਟਰ ਕੋਲ ਸੁੱਟ ਦਿੱਤਾ ਅਤੇ ਕਿਸੇ ਵੀ ਚੀਜ਼ ਨੂੰ ਲਏ ਬਿਨਾਂ ਭੱਜ ਗਿਆ।
ਕਰਮਚਾਰੀਆਂ ਨੇ ਤੁਰੰਤ ਉਸ ਚੀਜ਼ ਨੂੰ ਦੁਕਾਨ ਤੋਂ ਬਾਹਰ ਸੁੱਟ ਦਿੱਤਾ ਅਤੇ ਪੁਲਿਸ ਨੂੰ ਬੁਲਾਇਆ। ਇਸ ਘਟਨਾ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ. ਇਸ ਵਸਤੂ ਵਿੱਚ ਇਲੈਕਟ੍ਰੀਕਲ ਕੰਪੋਨੈਂਟ ਸੀ।
ਲੁੱਟ-ਖੋਹ ਕਰਨ ਦੀ ਕੋਸ਼ਿਸ਼ ਤੋਂ ਬਾਅਦ ਸ਼ੱਕੀ ਨੇ ਕਥਿਤ ਤੌਰ 'ਤੇ ਇਕ ਅਪਾਰਟਮੈਂਟ ਬਲਾਕ 'ਚ ਜਾ ਕੇ ਟ੍ਰੇਨ ਸਟੇਸ਼ਨ ਦੇ ਨੇੜੇ ਆਪਣੇ ਬੈਕਪੈਕ ਨੂੰ ਛੱਡ ਦਿੱਤਾ, ਇਕ ਘਰ ਦੇ ਬਾਹਰ ਰੱਖੇ ਪੌਦੇ ਦੇ ਪਿੱਛੇ ਆਪਣੇ ਕੱਪੜੇ ਅਤੇ ਪੱਗ ਸੁੱਟ ਦਿੱਤੀ। ਜਦੋਂ ਇਕ ਨਿਵਾਸੀ ਨੇ ਬੈਕਪੈਕ ਦੇਖਿਆ ਤਾਂ ਉਸਨੇ ਪੁਲਿਸ ਨੂੰ ਚੇਤਾਵਨੀ ਦਿੱਤੀ।