ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ ਦੇ ਨੌਜਵਾਨ ਦਾ ਕੈਨੇਡਾ 'ਚ ਗੋਲੀਆਂ ਮਾਰ ਕੇ ਕਤਲ

ਬਠਿੰਡਾ ਦੇ ਪਿੰਡ ਕੁਤੀਵਾਲ ਕਲਾਂ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਗੁਰਜੋਤ ਸਿੰਘ ਦਾ ਕੈਨੇਡਾ ਦੇ ਬਰੈਂਪਟਨ ' ਗੋਲੀਆਂ ਮਾਰ ਕੇ ਕਤਲ ਕਰਨ ਦੀ ਖ਼ਬਰ ਹੈ

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਘਟਨਾ ਮੰਗਲਵਾਰ ਦੀ ਰਾਤ ਲਗਭਗ ਪੌਣੇ 11 ਵਜੇ ਦੀ ਹੈ ਜਦੋਂ ਗੁਰਜੋਤ ਸਿੰਘ ਨੂੰ ਮਕੱਲਮ ਕੋਰਟਸ ਇਲਾਕੇ ਚ ਅਣਪਛਾਤਿਆਂ ਨੇ 2 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੋਲੀਆਂ ਲੱਗਣ ਮਗਰੋਂ ਗੁਰਜੋਤ ਨੂੰ ਉਸ ਦੇ ਨੇੜਲੇ ਲੋਕਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ ਜਿਥੇ ਉਸਦੀ ਮੌਤ ਹੋ ਗਈ।

 

ਦਸਿਆ ਗਿਆ ਹੈ ਕਿ ਗੁਰਜੋਤ ਸਿੰਘ ਹੁਣੇ 3 ਮਹੀਨੇ ਪਹਿਲਾਂ ਹੀ ਆਈਲੈਟਸ ਕਰਕੇ ਕੈਨੇਡਾ ਗਿਆ ਸੀ ਉਸਦੇ ਕਤਲ ਪਿਛੇ ਕਿਸਦਾ ਹੱਥ ਹੈ ਇਸ ਬਾਰੇ ਹਾਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

 

ਬਠਿੰਡਾ ਦੇ ਪਿੰਡ ਕੁੱਤੀਵਾਲ ਵਿਖੇ ਗੁਰਜੋਤ ਦੇ ਪਰਿਵਾਰ ' ਉਸ ਦੀ ਮੌਤ ਦੀ ਖਬਰ ਮਿਲਣ ਮਗਰੋਂ ਭਾਰੀ ਸੋਗ ਦਾ ਮਾਹੌਲ ਹੈਪਰਿਵਾਰ ਮੁਤਾਬਕ ਗੁਰਜੋਤ ਨੇ ਲੰਘੇ ਦਿਨੀਂ ਹੀ ਪਰਿਵਾਰ ਨਾਲ ਗੱਲ ਵੀ ਕੀਤੀ ਸੀ ਤੇ ਇਕ ਦਿਨ ਬਾਅਦ ਗੁਰਜੋਤ ਦੇ ਕਤਲ ਦੀ ਖ਼ਬਰ ਵੀ ਆ ਗਈ।

 

ਦੁੱਖਾਂ ਦੇ ਪਹਾੜ ਨੂੰ ਜਰ ਰਹੇ ਪਰਿਵਾਰ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਕੋਲੋਂ ਗੁਰਜੋਤ ਦੀ ਦੇਹ ਨੂੰ ਛੇਤੀ ਭਾਰਤ ਵਾਪਿਸ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bathinda youth gurjot singh shot dead in Canada