ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲੀਫ਼ੋਰਨੀਆ ਦੇ ਪੰਜਾਬੀ ਨੂੰ ਜੇਤੂ ਲਾਟਰੀ ਟਿਕਟ ਵੇਚਣ ਲਈ ਮਿਲੇ 7 ਕਰੋੜ

ਕੇਵਲ ਸਚਦੇਵ ਸੈਨ ਹੋਜ਼ੇ (ਕੈਲੀਫ਼ੋਰਨੀਆ) `ਚ ਜੇਤੂ ਲਾਟਰੀ ਟਿਕਟ ਵੇਚਣ ਬਦਲੇ ਆਪਣੇ ਸਟੋਰ ਦੇ ਬਾਹਰ 10 ਲੱਖ ਡਾਲਰ ਦਾ ਚੈੱ

ਇੱਥੋਂ ਦੀ ਵ੍ਹਾਈਟ ਰੋਡ `ਤੇ ਸਥਿਤ ਇੱਕ ਸਟੋਰ ‘ਏਰਨੀ`ਜ਼ ਲਿਕੁਅਰਜ਼` ਦੇ ਪੰਜਾਬੀ ਮਾਲਕ ਕੇਵਲ ਸਚਦੇਵ ਨੂੰ ਮੈਗਾ ਮਿਲੀਅਨਜ਼ ਜੈਕਪਾਟ ਲਾਟਰੀ ਦੀ ਟਿਕਟ ਵੇਚਣ ਬਦਲੇ 10 ਲੱਖ ਡਾਲਰ (ਲਗਭਗ 7 ਕਰੋੜ ਭਾਰਤੀ ਰੁਪਏ) ਦਾ ਕਮਿਸ਼ਨ ਮਿਲਿਆ ਹੈ ਤੇ ਇਸ ਵੇਲੇ ਉਹ ਬਾਗ਼ੋ-ਬਾਗ਼ ਹਨ। ਇੱਕ ਤਰ੍ਹਾਂ ਉਨ੍ਹਾਂ ਦੀ ਵੀ ਲਾਟਰੀ ਨਿੱਕਲ ਆਈ ਹੈ। ਹਾਲੇ ਜੇਤੂ ਟਿਕਟ ਦਾ ਮਾਲਕ ਸਾਹਮਣੇ ਨਹੀਂ ਆਇਆ ਪਰ ਜਿਹੜੇ ਟਿਕਟ `ਤੇ 54.30 ਕਰੋੜ ਡਾਲਰ ਦਾ ਇਨਾਮ ਨਿੱਕਲਿਆ ਹੈ, ਉਹ ਕੇਵਲ ਸਚਦੇਵ ਦੇ ਸਟੋਰ ਤੋਂ ਵਿਕਿਆ ਹੈ।


‘ਲਾਸ ਏਂਜਲਸ ਟਾਈਮਜ਼` ਅਤੇ ‘ਮਰਕਰੀ ਨਿਊਜ਼` ਮੁਤਾਬਕ ਇਹ ਇਨਾਮ ਨਿੱਕਲਣ ਬਾਰੇ ਮੰਗਲਵਾਰ ਦੀ ਰਾਤ ਨੂੰ ਹੀ ਪਤਾ ਲੱਗ ਗਿਆ ਸੀ। ਇਸ ਵੇਲੇ ਇਸ ਜੈਕਪਾਟ ਲਾਟਰੀ ਦਾ ਜੇਤੂ ਟਿਕਟ ਵੇਚਣ ਕਾਰਨ ਕੇਵਲ ਸਚਦੇਵ ਟੀ.ਵੀ. ਚੈਨਲਾਂ ਤੇ ਰੇਡੀਓ ਤੇ ਮੀਡੀਆ ਦੇ ਹੋਰ ਰਿਪੋਰਟਰਾਂ ਨੂੰ ਇੰਟਰਵਿਊ ਦੇਣ ਵਿੱਚ ਰੁੱਝੇ ਹੋਏ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:California Punjabi gets 7 crore Rs for sale of winning lottery ticket