ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਨੂੰ ‘ਬੰਦੀ ਛੋੜ ਦਿਵਸ’ ਮੌਕੇ ਝੱਲਣੀ ਪਈ ਨਮੋਸ਼ੀ

ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਨੂੰ ‘ਬੰਦੀ ਛੋੜ ਦਿਵਸ’ ਮੌਕੇ ਝੱਲਣੀ ਪਈ ਨਮੋਸ਼ੀ

ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਐਤਕੀਂ ਸੰਸਦੀ ਚੋਣਾਂ ਵਿੱਚ ਸੱਤਾ ’ਤੇ ਕਾਬਜ਼ ਨਹੀਂ ਹੋ ਸਕੀ। ਸੱਤਾ ਫ਼ਿਲਹਾਲ ਲਿਬਰਲ ਪਾਰਟੀ ਦੇ ਆਗੂ ਤੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਕੋਲ ਹੀ ਹੈ। ਕਨਜ਼ਰਵੇਟਿਵ ਪਾਰਟੀ ਦੇ ਕੇਂਦਰੀ ਆਗੂ ਐਂਡ੍ਰਿਯੂ ਸ਼ੀਰ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ‘ਬੰਦੀ ਛੋੜ ਦਿਵਸ’ ਮੌਕੇ ਮੁਬਾਰਕਾਂ ਦਿੱਤੀਆਂ ਪਰ ਉਸ ਪੋਸਟ ਦੇ ਨਾਲ ਤਸਵੀਰ ਕੇਰਲ ਦੇ ਕਿਸੇ ਤਿਉਹਾਰ ਦੀ ਲਾ ਦਿੱਤੀ।

 

 

ਉਸ ਤੋਂ ਬਾਅਦ ਕਨਜ਼ਰਵੇਟਿਵ ਪਾਰਟੀ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‘ਬੰਦੀ ਛੋੜ ਦਿਵਸ’ ਦੀਆਂ ਵਧਾਈਆਂ ਟਵਿਟਰ ਤੇ ਫ਼ੇਸਬੁੱਕ ਦੋਵਾਂ ’ਤੇ ਪਾਈਆਂ ਗਈਆਂ ਸਨ। ਇਹ ਦਿਹਾੜਾ ਛੇਵੇਂ ਸਿੱਖ ਗੁਰੂ ਹਰਗੋਬਿੰਦ ਸਾਹਿਬ ਦੇ ਮੁਗ਼ਲ ਸਮਰਾਟ ਜਹਾਂਗੀਰ ਦੀ ਕੈਦ ’ਚੋਂ ਰਿਹਾਈ ਮੌਕੇ ਖ਼ੁਸ਼ੀ ਪ੍ਰਗਟਾਉਣ ਲਈ ਮਨਾਇਆ ਜਾਂਦਾ ਹੈ। ਦੀਵਾਲੀ ਵਾਲੇ ਦਿਨ ਹੀ ਇਹ ਦਿਵਸ ਵੀ ਮਨਾਇਆ ਜਾਂਦਾ ਹੈ।

 

 

ਕਨਜ਼ਰਵੇਟਿਵ ਪਾਰਟੀ ਦੀ ਇਹ ਪੋਸਟ ਵੇਖ ਕੇ ਬਹੁਤ ਸਾਰੇ ਸਿੱਖਾਂ ਨੇ ਇਹ ਨੁਕਤਾ ਉਠਾਇਆ ਕਿ ‘ਬੰਦੀ ਛੋੜ ਦਿਵਸ’ ਦੀ ਮੁਬਾਰਾਕ ਦੇ ਸੁਨੇਹੇ ਨਾਲ ਇਹ ਗ਼ਲਤ ਤਸਵੀਰ ਲੱਗ ਗਈ ਹੈ। ਇਹ ਤਸਵੀਰ ਕੇਰਲ ਦੇ ਥਈਅਮ ਨਾਂਅ ਦੇ ਤਿਉਹਾਰ ਦੀ ਹੈ।

 

ਵਰਲਡ ਸਿੱਖ ਆਰਗੇਨਾਇਜ਼ੇਸ਼ਨ (WSO) ਨੇ ਟਵੀਟ ਕੀਤਾ – ‘ਇਸ ਤਸਵੀਰ ਦਾ ਸਿੱਖ ਕੌਮ ਜਾਂ ਬੰਦੀ ਛੋੜ ਦਿਵਸ ਨਾਲ ਕੋਈ ਸਬੰਧ ਨਹੀਂ ਹੈ।’ ਉਂਝ ਉਨ੍ਹਾਂ ਸ੍ਰੀ ਐਂਡ੍ਰਿਯੂ ਸ਼ੀਰ ਵੱਲੋਂ ਇਸ ਮੌਕੇ ਦਿੱਤੀਆਂ ਵਧਾਈਆਂ ਲਈ ਧੰਨਵਾਦ ਵੀ ਕੀਤਾ ਪਰ ਨਾਲ ਹੀ ਇਹ ਵੀ ਆਖਿਆ ਕਿ ਕ੍ਰਿਪਾ ਕਰ ਕੇ ਇਸ ਤਸਵੀਰ ਨੂੰ ਬਦਲਿਆ ਜਾਵੇ ਕਿਉਂਕਿ ਇਹ ਇਸ ਮੌਕੇ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Canada s Conservative Party has to tolerate embarrassment on Bandi Chhor Divas