ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਨੇਡਾ ਦੇ ਮੰਤਰੀ ਨਵਦੀਪ ਬੈਂਸ ਮੁੜ ਜਿੱਤੇ ਮਿਸੀਸਾਗਾ–ਮਾਲਟਨ ਤੋਂ

ਕੈਨੇਡਾ ਦੇ ਮੰਤਰੀ ਨਵਦੀਪ ਬੈਂਸ ਮੁੜ ਜਿੱਤੇ ਮਿਸੀਸਾਗਾ–ਮਾਲਟਨ ਤੋਂ

ਕੈਨੇਡਾ ਦੇ ਇਨੋਵੇਸ਼ਨ, ਸਾਇੰਸ ਤੇ ਇਕਨੋਮਿਕ ਡਿਵੈਲਪਮੈਂਟ (ਨਵੀਨਤਾ, ਵਿਗਿਆਨ ਤੇ ਆਰਥਿਕ ਵਿਕਾਸ) ਮਾਮਲਿਆਂ ਬਾਰੇ ਮੰਤਰੀ ਸ੍ਰੀ ਨਵਦੀਪ ਸਿੰਘ ਬੈਂਸ ਮਿਸੀਸਾਗਾ–ਮਾਲਟਨ ਤੋਂ ਸੰਸਦੀ ਚੋਣ ਜਿੱਤ ਗਏ ਹਨ। ਉਹ 2015 ’ਚ ਵੀ ਇਸੇ ਹਲਕੇ ਤੋਂ ਚੋਣ ਜਿੱਤੇ ਸਨ। ਇਸ ਤੋਂ ਪਹਿਲਾਂ ਉਹ 2004 ਤੋਂ ਲੈ ਕੇ 2011 ਤੱਕ ਮਿਸੀਸਾਗਾ–ਬਰੈਂਪਟਨ–ਦੱਖਣੀ ਹਲਕੇ ਤੋਂ MP ਰਹਿ ਚੁੱਕੇ ਹਨ।

 

 

4 ਨਵੰਬਰ, 2015 ਨੂੰ ਉਨ੍ਹਾਂ ਨੂੰ ਕੈਨੇਡਾ ਦਾ ਮੰਤਰੀ ਨਿਯੁਕਤ ਕੀਤਾ ਗਿਆ ਸੀ। ਸ੍ਰੀ ਨਵਦੀਪ ਬੈਂਸ ਦਾ ਜਨਮ 16 ਜੂਨ, 1977 ’ਚ ਕੈਨੇਡੀਅਨ ਸੂਬੇ ਉਨਟਾਰੀਓ ਦੇ ਮਹਾਂਨਗਰ ਟੋਰਾਂਟੋ ’ਚ ਹੋਇਆ ਸੀ। ਇਸ ਵੇਲੇ ਉਹ ਟੋਰਾਂਟੋ ਦੇ ਪੀਲ ਇਲਾਕੇ ’ਚ ਆਪਣੀ ਪਤਨੀ ਸ੍ਰੀਮਤੀ ਬ੍ਰਹਮਜੋਤ ਕੌਰ, ਆਪਣੀਆਂ ਦੋ ਧੀਆਂ ਨਾਨਕੀ ਕੌਰ ਤੇ ਕਿਰਪਾ ਕੌਰ ਨਾਲ ਰਹਿ ਰਹੇ ਹਨ।

 

 

ਸ੍ਰੀ ਨਵਦੀਪ ਬੈਂਸ ਨੇ ਬਰੈਂਪਟਨ ਦੇ ਟਰਨਰ ਫ਼ੈਂਟਨ ਸੈਕੰਡਰੀ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਸੀ। ਉੇਚੇਰੀ ਸਿੱਖਿਆ ਉਨ੍ਹਾਂ ਯਾਰਕ ਯੂਨੀਵਰਸਿਟੀ ਤੋਂ ਹਾਸਲ ਕੀਤੀ; ਜਿੱਥੇ ਉਨ੍ਹਾਂ ਬਿਜ਼ਨੇਸ ਐਡਮਿਨਿਸਟ੍ਰੇਸ਼ਨ ਤੋਂ ਪੋਸਟ–ਗ੍ਰੈਜੂਏਸ਼ਨ ਕੀਤੀ।

 

 

ਸ੍ਰੀ ਬੈਂਸ ਸਾਲ 2000 ਤੋਂ 2001 ਤੱਕ ਨਾਈਕ–ਕੈਨੇਡਾ ਲਈ ਫ਼ਾਈਨੈਂਸ਼ੀਅਲ ਪ੍ਰੋਸੈਸਿੰਗ ਐਨਾਲਿਸਟ ਵਜੋਂ ਵੀ ਕੰਮ ਕਰਦੇ ਰਹੇ ਹਨ। ਉਹ ਫ਼਼ੌਰਡ ਮੋਟਰ ਕੰਪਨੀ ਲਈ ਵੀ ਰੈਵੇਨਿਊ ਐਂਡ ਕੌਸਟਿੰਗ ਐਨਾਲਿਸਟ ਵਜੋਂ ਕੰਮ ਕਰ ਚੁੱਕੇ ਹਨ।

 

 

‘ਦਿ ਹਿਲ ਟਾਈਮਜ਼’ ਨੇ ਸਾਲ 2017 ਦੌਰਾਨ ਸ੍ਰੀ ਨਵਦੀਪ ਬੈਂਸ ਦੀ ਕਵਰ–ਸਟੋਰੀ ਪ੍ਰਕਾਸ਼ਿਤ ਕੀਤੀ ਸੀ। ਉਸ ਵਿੱਚ ਸ੍ਰੀ ਬੈਂਸ ਨੂੰ ‘ਮਿਨਿਸਟਰ ਆੱਫ਼ ਐਵਰੀਥਿੰਗ’ (ਹਰੇਕ ਚੀਜ਼ ਦਾ ਮੰਤਰੀ) ਆਖਿਆ ਗਿਆ ਸੀ। ਉਨ੍ਹਾਂ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਤੋਂ ਬਾਅਦ ਚੌਥੇ ਨੰਬਰ ਦਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਆਗੂ ਦੱਸਿਆ ਗਿਆ ਸੀ।

 

 

ਸ੍ਰੀ ਟਰੂਡੋ ਤੋਂ ਬਾਅਦ ਕੇਟੀ ਟੈਲਫ਼ੋਰਡ ਤੇ ਗੇਰਾਲਡ ਬਟਸ ਦਾ ਨੰਬਰ ਆਉਂਦਾ ਹੈ ਤੇ ਫਿਰ ਚੌਥੇ ਨੰਬਰ ਉੱਤੇ ਸ੍ਰੀ ਨਵਦੀਪ ਬੈਂਸ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Canadian Minister Navdeep Bains wins again from Mississagua-Malton