ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲੀਫ਼ੋਰਨੀਆ `ਚ ਪੁਲਿਸ ਮੁਖੀ ਦੇ ਮੁੰਡੇ `ਤੇ ਸਿੱਖ ਬਜ਼ੁਰਗ ਨਾਲ ਕੁੱਟਮਾਰ ਦੇ ਦੋਸ਼ ਆਇਦ

ਮੈਂਟੇਕਾ (ਕੈਲੀਫ਼ੋਰਨੀਆ) `ਚ 71 ਸਾਲਾ ਸਿੱਖ ਬਜ਼ੁਰਗ ਸਾਹਿਬ ਸਿੰਘ ਨੱਤ ਨਾਲ ਕੁੱਟਮਾਰ ਕਰਨ ਵਾਲਾ ਟਾਇਰੋਨ ਮੈਕਐਲਿਸਟਰ (ਇ

ਕੈਲੀਫ਼ੋਰਨੀਆ ਦੇ ਇੱਕ ਸ਼ਹਿਰ ਦੇ ਪੁਲਿਸ ਮੁਖੀ ਦੇ ਆਪਣੇ ਪਰਿਵਾਰ ਤੋਂ ਵੱਖ ਰਹੇ ਲੜਕੇ ਟਾਇਰੋਨ ਮੈਕਐਲਿਸਟਰ (18)  `ਤੇ ਸਿੱਖ ਬਜ਼ੁਰਗ ਦੀ ਕੁੱਟਮਾਰ ਕਰਨ ਤੇ ਉਨ੍ਹਾਂ ਨੂੰ ਲੁੱਟਣ ਦਾ ਜਤਨ ਕਰਨ ਦੇ ਦੋਸ਼ ਆਇਦ ਕਰ ਦਿੱਤੇ ਗਏ ਹਨ।


ਇਸ ਮੁਲਜ਼ਮ ਨੂੰ ਫੜਨ `ਚ ਉਸ ਦੇ ਆਪਣੇ ਮਾਪਿਆਂ ਨੇ ਪੁਲਿਸ ਅਧਿਕਾਰੀਆਂ ਦੀ ਮਦਦ ਕੀਤੀ। ਉਸ ਨੂੰ ਸਾਨ ਜੋਆਕੁਇਨ ਕਾਊਂਟੀ ਦੀ ਸੁਪੀਰੀਅਰ ਕੋਰਟ `ਚ ਪੇਸ਼ ਕੀਤਾ ਗਿਆ ਅਤੇ ਉਸ ਨੂੰ ਜ਼ਮਾਨਤ ਲਈ 3 ਲੱਖ ਡਾਲਰ ਜਮ੍ਹਾ ਕਰਵਾਉਣੇ ਹੋਣਗੇ। ਬਚਾਅ ਪੱਖ ਲਈ ਵੀ ਇੱਕ ਸਰਕਾਰੀ ਡਿਫ਼ੈਂਡਰ (ਵਕੀਲ) ਮੁਹੱਈਆ ਕਰਵਾਉਣਾ ਪਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ਆਉਂਦੀ 17 ਅਗਸਤ ਨੂੰ ਹੋਵੇਗੀ।


ਮੈਕਐਲਿਸਟਰ ਦੇ ਨਾਲ 16 ਸਾਲਾਂ ਦਾ ਇੱਕ ਹੋਰ ਨਾਬਾਲਗ਼ ਮੁੰਡਾ ਫੜਿਆ ਗਿਆ ਹੈ। ਉਸ ਦੀ ਇਸ ਮਾਮਲੇ `ਚ ਕੀ ਭੂਮਿਕਾ ਹੈ, ਇਸ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ।


ਜਿਸ ਸੜਕ `ਤੇ ਇਹ ‘ਨਸਲੀ ਹਮਲੇ` ਵਰਗੀ ਘਟਨਾ ਵਾਪਰੀ ਸੀ, ਉੱਥੇ ਸਾਹਮਣੇ ਵਾਲੇ ਘਰ ਦੇ ਬਾਹਰ ਕੁਦਰਤੀ ਇੱਕ ਸੀਸੀਟੀਵੀ ਕੈਮਰਾ ਲੱਗਾ ਹੋਇਆ ਸੀ। ਉਸ ਵਿੱਚ ਬਜ਼ੁਰਗ ਸਿੱਖ `ਤੇ ਹਮਲੇ ਦੀ ਸਾਰੀ ਘਟਨਾ ਰਿਕਾਰਡ ਹੋ ਗਈ।


ਮੈਕਐਲਿਸਟਰ ਨੇ 71 ਸਾਲਾ ਬਜ਼ੁਰਗ ਸਿੱਖ ਸਾਹਿਬ ਸਿੰਘ ਨੱਤ ਦੇ ਢਿੱਡ ਤੇ ਸਿਰ `ਚ ਕਈ ਵਾਰ ਲੱਤਾਂ ਮਾਰੀਆਂ ਸਨ ਅਤੇ ਉਸ ਨੇ ਦੋ ਵਾਰ ਉਨ੍ਹਾਂ ਦੇ ਮੂੰਹ `ਤੇ ਥੁੱਕਿਆ ਵੀ ਸੀ। ਉਸ ਦੇ ਪਿਤਾ ਤੇ ਪੁਲਿਸ ਮੁਖੀ ਡੈਰਿਲ ਮੈਕਐਲਿਸਟਰ ਨੇ ਆਪਣੇ ਫ਼ੇਸਬੁੱਕ ਪੰਨੇ `ਤੇ ਲਿਖਿਆ ਸੀ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਕਦੇ ਨਫ਼ਰਤ ਤੇ ਹਿੰਸਾ ਨਹੀਂ ਸਿਖਾਈ। ਉਨ੍ਹਾਂ ਕਿਹਾ ਸੀ ਕਿ ਅਸਹਿਣਸ਼ੀਲਤਾ ਤਾਂ ਕਿਤੇ ਉਨ੍ਹਾਂ ਦੀ ਸ਼ਬਦਾਵਲੀ ਵਿੱਚ ਹੈ ਹੀ ਨਹੀਂ। ਉਨ੍ਹਾਂ ਆਪਣੇ ਲੜਕੇ ਦੀ ਇਸ ਹਰਕਤ `ਤੇ ਡਾਢਾ ਅਫ਼ਸੋਸ ਪ੍ਰਗਟ ਕੀਤਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:charges against Tyrone Mcallister who beat elderly sikh