ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੈਰਿਡਾਨ ਜੇਲ੍ਹ `ਚ ਸਿੱਖ ਕੈਦੀਆਂ ਨੂੰ ਅਪਰਾਧੀਆਂ ਨਾਲ ਰੱਖਣਾ ਅਮਰੀਕੀ ਸੰਵਿਧਾਨ ਦੀ ਉਲੰਘਣਾ

ਸ਼ੈਰਿਡਾਨ ਜੇਲ੍ਹ `ਚ ਸਿੱਖ ਕੈਦੀਆਂ ਨੂੰ ਅਪਰਾਧੀਆਂ ਨਾਲ ਰੱਖਣਾ ਅਮਰੀਕੀ ਸੰਵਿਧਾਨ ਦੀ ਉਲੰਘਣਾ

ਪਿਛਲੇ ਕੁਝ ਦਿਨਾਂ ਤੋਂ ਮੀਡੀਆ `ਚ ਲਗਾਤਾਰ ਖ਼ਬਰਾਂ ਆ ਰਹੀਆਂ ਹਨ ਕਿ ਪੰਜਾਬ ਤੋਂ ਗਏ ਜਿਹੜੇ ਸਿੱਖ ਅਮਰੀਕਾ `ਚ ਸ਼ਰਨਾਰਥੀ ਵਜੋਂ ਪਨਾਹ ਮੰਗਣ ਲਈ ਗਏ ਸਨ, ਉਨ੍ਹਾਂ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ।  52 ਦੇ ਲਗਭਗ ਅਜਿਹੇ ਪੰਜਾਬੀ ਓਰੇਗੌਨ ਸੂਬੇ ਦੀ ਸ਼ੈਰਿਡਾਨ ਜੇਲ੍ਹ ਵਿੱਚ ਕੈਦ ਹਨ; ਉਨ੍ਹਾਂ ਨੂੰ ਜੇਲ੍ਹ `ਚ ਖ਼ਤਰਨਾਕ ਕਿਸਮ ਦੇ ਅਪਰਾਧੀਆਂ ਨਾਲ ਰੱਖਿਆ ਜਾ ਰਿਹਾ ਹੈ। ਓਰੇਗੌਨ ਦੀ ਪਬਲਿਕ ਡਿਫ਼ੈਂਡਰ ਲੀਜ਼ਾ ਹੇਅ ਨੇ ਇਸ `ਤੇ ਸਖ਼ਤ ਇਤਰਾਜ਼ ਕਰਦਿਆਂ ਦਾਅਵਾ ਕੀਤਾ ਹੈ ਕਿ ਅਜਿਹਾ ਕਰਨਾ ਅਮਰੀਕੀ ਸੰਵਿਧਾਨ ਦੀ ਉਲੰਘਣਾ ਹੈ। ਕਾਨੂੰਨ ਅਨੁਸਾਰ ਅਜਿਹੇ ਵਿਅਕਤੀਆਂ ਨੂੰ ਹੋਰ ਕੈਦੀਆਂ ਤੋਂ ਵੱਖ ਰੱਖਣਾ ਪੈਂਦਾ ਹੈ।


ਅਮਰੀਕਾ ਵਿੱਚ ਕੇਂਦਰ ਸਰਕਾਰ ਵੱਲੋਂ ਪਬਲਿਕ ਡਿਫ਼ੈਂਡਰ (ਬਚਾਅ ਪੱਖ ਦਾ ਸਰਕਾਰੀ ਵਕੀਲ) ਅਜਿਹੇ ਲੋੜਵੰਦ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜਿਹੜੇ ਕਿਸੇ ਵਕੀਲ ਦਾ ਖ਼ਰਚਾ ਨਹੀਂ ਝੱਲ ਸਕਦੇ।


ਇੱਥੇ ਵਰਨਣਯੋਗ ਹੈ ਕਿ ਇਸ ਜੇਲ੍ਹ ਵਿੱਚ 121 ਪਨਾਹ ਲੈਣ ਦੇ ਚਾਹਵਾਨਾਂ ਨੂੰ ਕੈਦ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚੋਂ 52 ਭਾਰਤੀ ਹਨ ਤੇ ਉਨ੍ਹਾਂ ਵਿੱਚੋਂ ਵੀ ਬਹੁਤੇ ਪੰਜਾਬੀ ਹਨ। ਇਹ ਸਾਰੇ ਕੈਦੀ ਭਾਰਤ `ਚ ਆਪਣੇ `ਤੇ ਸਿਆਸੀ ਮੁਕੱਦਮੇਬਾਜ਼ੀ ਤੇ ਝੂਠੇ ਕੇਸਾਂ ਵਿੱਚ ਫਸਾਏ ਜਾਣ ਦੀ ਗੱਲ ਕਰ ਰਹੇ ਹਨ।


ਓਰੇਗੌਨ `ਚ ਭਾਰਤੀ ਮੂਲ ਦੇ ਵਕੀਲ ਜਸਕਰਨ ਸਿੰਘ ਸੰਧੂ ਨੇ ਕਿਹਾ ਕਿ ਸ਼ਰਨਾਰਥੀ ਵਜੋਂ ਪਨਾਹ ਲੈਣ ਦੇ ਚਾਹਵਾਨ ਕੋਈ ਅਪਰਾਧੀ ਨਹੀਂ ਹਨ।  ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸ਼ੈਰਿਡਾਨ ਜੇਲ੍ਹ ਵਿੱਚ ਕੈਦ ਕੁਝ ਸਿੱਖ ਕੈਦੀਆਂ ਨਾਲ ਗੱਲਬਾਤ ਕੀਤੀ ਸੀ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕੈਲੀਫ਼ੋਰਨੀਆ ਸੂਬੇ ਦੇ ਨਗਰ ਕੈਲੇਕਸੀਕੋ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:clubbing sikh detainees with culprits is illegal