ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਨੂੰ ਅਲਵਿਦਾ ਆਖ ਸਕਦੇ ਹਨ ਦਵਿੰਦਰ ਸ਼ੋਰੀ

Devinder Shory May Bid Adieu to Conservative Party

ਕੈਨੇਡੀਅਨ ਸੰਸਦ ਦੇ ਦੋ ਵਾਰ ਮੈਂਬਰ ਰਹਿ ਚੁੱਕੇ ਬਰਨਾਲ਼ਾ (ਭਾਰਤੀ ਪੰਜਾਬ) ਦੇ ਜੰਮਪਲ਼ ਦਵਿੰਦਰ ਸ਼ੋਰੀ ਦੇ ਕਨਜ਼ਰਵੇਟਿਵ ਪਾਰਟੀ ਛੱਡ ਦੇਣ ਦੀ ਚਰਚਾ ਇਸ ਵੇਲੇ ਜ਼ੋਰਾਂ 'ਤੇ ਹੈ। ਦਰਅਸਲ, ਉਹ ਸ਼ੁਰੂ ਤੋਂ ਹੀ ਸਾਬਕਾ ਇਮੀਗ੍ਰੇਸ਼ਨ ਮੰਤਰੀ ਜੈਸਨ ਕੈਨੀ ਦੇ ਧੜੇ ਨਾਲ ਖੜ੍ਹਦੇ ਰਹੇ ਹਨ ਤੇ ਕੈਨੀ ਨੇ ਹੁਣ ਆਪਣੀ ਇੱਕ ਵੱਖਰੀ 'ਯੂਨਾਈਟਿਡ ਕਨਜ਼ਰਵੇਟਿਵ ਪਾਰਟੀ' ਕਾਇਮ ਕਰ ਲਈ ਹੈ।

ਕੈਨੇਡੀਅਨ ਸੂਬੇ ਅਲਬਰਟਾ ਦੇ ਪ੍ਰਮੁੱਖ ਸ਼ਹਿਰ ਕੈਲਗਰੀ ਦੇ ਸਕਾਈਵਿਊ ਸੰਸਦੀ ਹਲਕੇ 'ਚ ਕਨਜ਼ਰਵੇਟਿਵ ਪਾਰਟੀ ਦੀ ਟਿਕਟ 'ਤੇ ਚੋਣ ਲੜਨ ਦੇ ਚਾਹਵਾਨ ਦਵਿੰਦਰ ਸ਼ੋਰੀ ਵੱਲੋਂ ਕਥਿਤ ਤੌਰ 'ਤੇ ਅਚਾਨਕ ਪੈਂਤੜਾ ਬਦਲ ਲੈਣ ਦੀ ਘਟਨਾ ਦੇਸ਼ ਦੇ ਸਮੂਹ ਪਰਵਾਸੀ ਪੰਜਾਬੀਆਂ 'ਚ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਾਲ 2015 ਦੌਰਾਨ ਸ਼ੋਰੀ ਚੋਣ ਹਾਰ ਗਏ ਸਨ। ਐਤਕੀਂ ਉਹ ਕਨਜ਼ਰਵੇਟਿਵ ਪਾਰਟੀ ਦੀ ਉਮੀਦਵਾਰੀ ਚਾਹ ਰਹੇ ਸਨ ਪਰ ਐਨ ਆਖ਼ਰੀ ਮੌਕੇ ਉਨ੍ਹਾਂ ਵੱਲੋਂ ਆਪਣਾ ਨਾਂਅ ਵਾਪਸ ਲੈਣਾ ਇਸ ਪਾਰਟੀ ਲਈ ਵੱਡੀ ਢਾਹ ਮੰਨਿਆ ਜਾ ਰਿਹਾ ਹੈ।

ਦਵਿੰਦਰ ਸ਼ੋਰੀ ਨੇ ਬੀਤੀ 10 ਜੂਨ ਨੂੰ ਕੈਲਗਰੀ ਦੇ ਗੁਰਦੁਆਰਾ ਦਸਮੇਸ਼ ਕਲਚਰਲ ਸੈਂਟਰ 'ਚ ਇੱਕ ਸਮਾਰੋਹ ਦੌਰਾਨ ਪਾਰਟੀ ਦੀ ਉਮੀਦਵਾਰੀ ਤੋਂ ਆਪਣਾ ਨਾਂਅ ਵਾਪਸ ਲਿਆ ਹੈ। ਚਰਚਾ ਇਹੋ ਹੈ ਕਿ ਉਹ ਹੁਣ ਕਨਜ਼ਰਵੇਟਿਵ ਪਾਰਟੀ ਨੂੰ ਸਦਾ ਲਈ ਅਲਵਿਦਾ ਆਖ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Devinder Shory May Bid Adieu to Conservative Party