ਅਗਲੀ ਕਹਾਣੀ

'ਸਿੱਖ ਸਾਮਰਾਜ' ਪ੍ਰਦਰਸ਼ਨੀ- ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਦੀਆਂ ਦੁਰਲੱਭ ਚੀਜ਼ਾਂ

ਸਿੱਖ ਸਾਮਰਾਜ' 
ਸਿੱਖ ਸਾਮਰਾਜ' 

ਲੰਡਨ ਦੇ ਵਿੱਚ ਸਿੱਖ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ (1780-1839) ਦੀਆਂ 100  ਤੋਂ ਵੱਧ ਨਿੱਜੀ ਅਤੇ ਜਨਤਕ ਦੁੱਰਲਭ ਚੀਜ਼ਾ ਦੀ ਪ੍ਰਦਰਸ਼ਨੀ ਲਾਈ ਗਈ। ਇਸ ਪ੍ਰਦਰਸ਼ਨੀ ਨੂੰ 'ਸਿੱਖ ਸਾਮਰਾਜ'  ਨਾਮ ਦਿੱਤਾ ਗਿਆ. ਮਹਾਰਾਜ ਰਣਜੀਤ ਸਿੰਘ ਦੇ ਰਾਜ ਨੂੰ ਬ੍ਰਿਟਿਸ਼ ਰਾਜ ਨਾਲ ਲੋਹਾ ਲੈਣ ਕਰਕੇ ਜਾਣਿਆ ਜਾਂਦਾ ਹੈ।

 

ਯੂਕੇ ਪੰਜਾਬ ਹੈਰੀਟੇਜ ਐਸੋਸੀਏਸ਼ਨ ਦੁਆਰਾ ਆਯੋਜਿਤ ਇਸ ਪ੍ਰਦਰਸ਼ਨੀ ਨੂੰ ਪੂਰਬੀ ਅਤੇ ਅਫ਼ਰੀਕੀ ਅਧਿਐਨ ਸਕੂਲ ਵਿੱਚ ਲਗਾਇਆ ਗਿਆ। ਪ੍ਰਦਰਸ਼ਨੀ 23 ਸਤੰਬਰ ਤੱਕ ਚੱਲੇਗੀ. ਜੋ ਚੀਜ਼ਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ ਉਨ੍ਹਾਂ ਵਿੱਚ ਗਹਿਣੇ ਅਤੇ ਹਥਿਆਰ ਸ਼ਾਮਿਲ ਹਨ। ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਕੁਝ ਚੀਜ਼ਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ.ਮਹਾਰਾਣੀ ਜਿੰਦ ਕੌਰ ਨਾਲ ਜੁੜਿਆ ਹੋਇਆ ਸਮਾਨ ਵੀ ਮੌਜੂਦ ਹੈ।

 

ਪੱਛਮੀ ਸੈਲਾਨਿਆਂ ਲਈ ਖਿੱਚ ਦਾ ਕੇਂਦਰ ਰਿਹਾ ਕੋਹੀਨੂਰ ਹੀਰਾ ਜਿਸਨੂੰ 1813 ਵਿੱਚ ਅਫਗਾਨਿਸਤਾਨ ਵਿੱਚ ਤਿਆਰ ਕੀਤਾ ਗਿਆ ਸੀ। ਤੇ ਜੁਲਾਈ 3, 1850 ਨੂੰ ਰਾਣੀ ਵਿਕਟੋਰੀਆ ਅੱਗੇ ਪੇਸ਼ ਕੀਤਾ ਗਿਆ ਸੀ। ਉਸੇ ਕੋਹੀਨੂਰ ਦੀ ਇੱਕ ਨਕਲ ਜਿਸਨੂੰ ਸ਼ੀਸ਼ੇ ਅੰਦਰ ਜੜ੍ਹ ਕੇ ਰੱਖਿਆ ਗਿਆ ਹੈ ਉਹ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਜਿਸਨੂੰ ਸ਼ਾਹੀ ਕਲੈਕਸ਼ਨ ਤਹਿਤ ਪ੍ਰਦਰਸ਼ਨੀ ਵਿੱਚ ਜਗ੍ਹਾਂ ਦਿੱਤੀ ਗਈ ਹੈ। 

ਕ੍ਰੈਡਿਟ: ਟੂਰ ਕਲੈਕਸ਼ਨ
ਕ੍ਰੈਡਿਟ: ਟੂਰ ਕਲੈਕਸ਼ਨ

ਪੰਜਾਬ ਦਾ ਸ਼ੇਰ ਨਾਮ ਨਾਲ ਮਸਹੂਰ ਮਹਾਰਾਜਾ ਰਣਜੀਤ ਸਿੰਘ ਦੀ ਘੋੜ ਸਵਾਰੀ ਕਰਦੇ ਹੋਏ 1838 ਵਿਚ ਪੈਰਿਸ ਵਿੱਚ ਅਲਫ੍ਰੈੱਡ ਡੀ ਡਰੇਕਸ ਦੁਆਰਾ ਬਣਾੀ ਗਈ ਇੱਕ ਤੇਲ ਪੇਂਟਿੰਗ। ਇਸ ਪੇਟਿੰਗ ਨੂੰ ਫਰਾਂਸ ਦੇ ਰਾਜੇ ਨੂੰ ਭੇਂਟ ਕੀਤਾ ਗਿਆ ਸੀ।

ਕ੍ਰੈਡਿਟ: ਰੌਇਲ ਕਲੈਕਸ਼ਨ ਟ੍ਰੱਸਟ
ਕ੍ਰੈਡਿਟ: ਰੌਇਲ ਕਲੈਕਸ਼ਨ ਟ੍ਰੱਸਟ

ਸਾਲ 1830- ਕੋਹ-ਈ-ਨੂਰ ਹੀਰੇ ਲਈ ਬਾਜ਼ੂਬੰਦ। ਸੋਨੇ, ਰਾੱਕ ਕ੍ਰਿਸਟਲ, ਕੱਚ, ਮਣਕੇ, ਮੋਤੀ ਅਤੇ ਰੇਸ਼ਮ। 'ਮਾਊਂਟਨ ਔਫ ਲਾਈਟ' ਦਾ ਇਹ ਪ੍ਰਤੀਰੂਪ ਇਤਿਹਾਸ ਦੇ ਸਭ ਤੋਂ ਸ਼ਾਨਦਾਰ ਖਜ਼ਾਨਿਆਂ ਦੀ ਚਮਕਦਾਰ ਮੌਜੂਦਗੀ ਨੂੰ ਦਰਸਾਉਂਦੀ ਹੈ।

ਕ੍ਰੈਡਿਟ: ਟੂਰ ਕਲੈਕਸ਼ਨ
ਕ੍ਰੈਡਿਟ: ਟੂਰ ਕਲੈਕਸ਼ਨ

ਰਾਣੀ ਮਹਿਤਾਬ ਕੌਰ (1782-1813), ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਪਤਨੀ .ਮਹਿਤਾਬ ਕੌਰ ਦਾ 1796 ਵਿਚ ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹ ਹੋਇਆ। ਉਨ੍ਹਾਂ ਦੀ ਮਾਂ ਰਾਣੀ ਸਦਾ ਕੌਰ ਇੱਕ ਸ਼ਕਤੀਸ਼ਾਲੀ ਫੌਜੀ ਨੇਤਾ ਸੀ। ਮਹਿਤਾਬ ਕੌਰ ਦਾ ਬੇਟਾ ਸ਼ੇਰ ਸਿੰਘ, ਲਾਹੌਰ ਦੀ ਗੱਦੀ 'ਤੇ ਵੀ ਬੈਠਿਆ।

ਕ੍ਰੈਡਿਟ: ਟੂਰ ਕਲੈਕਸ਼ਨ
ਕ੍ਰੈਡਿਟ: ਟੂਰ ਕਲੈਕਸ਼ਨ

ਮਹਾਰਾਜਾ ਰਣਜੀਤ ਸਿੰਘ ਇਕ ਸਿੱਖ ਤਲਵਾਰ ਉੱਤੇ ਉੱਕਰੇ ਹੋਏ। ਜਿਸ ਵਿੱਚ ਉਹ ਇੱਕ ਹਾਥੀ 'ਤੇ ਸਵਾਰ ਹੋਣ ਹਨ।

ਕ੍ਰੈਡਿਟ: ਟੂਰ ਕਲੈਕਸ਼ਨ
ਕ੍ਰੈਡਿਟ: ਟੂਰ ਕਲੈਕਸ਼ਨ

ਮਹਾਰਾਜਾ ਸ਼ੇਰ ਸਿੰਘ ਨੇ ਕੋਹੀ- ਈ-ਨੂਰ ਹੀਰਾ ਅਤੇ ਤੀਮੂਰ ਰੂਬੀ ਪਹਿਨੇ ਹੋਏ। ਮਹਾਰਾਜਾ ਰਣਜੀਤ ਸਿੰਘ ਦੇ ਦੂਜੇ ਪੁੱਤਰ ਦੀ ਇਹ ਸ਼ਾਨਦਾਰ ਤਸਵੀਰ ਸਿੱਖ ਰਾਜ ਦੀ ਪ੍ਰਤੀਨਿਧਤਾ ਨੂੰ ਬਿਆਨ ਕਰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Empire of the Sikhs Rare items on display in London exhibition