ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀਆਂ ਛੱਡ ਕੇ ਵਿਦੇਸ਼ ਨੱਸਣ ਵਾਲੇ ਐੱਨਆਰਆਈਜ਼ ਖ਼ਿਲਾਫ਼ ਭਾਰਤ ਸਰਕਾਰ ਕਾਨੂੰਨੀ ਸ਼ਿਕੰਜਾ ਕਸੇਗੀ

External Affairs Ministry 'll Display Summons to NRIs

ਨਵੀਂ ਦਿੱਲੀ: ਭਾਰਤ, ਖ਼ਾਸ ਕਰ ਕੇ ਪੰਜਾਬ ' ਆਪਣੀਆਂ ਪਤਨੀਆਂ ਨੂੰ ਸਦਾ ਲਈ ਛੱਡ ਕੇ ਜਾਣ ਵਾਲੇ ਐੱਨਆਰਆਈਜ਼ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕੱਸਣ ਲਈ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਤਿਆਰੀਆਂ ਕਰ ਲਈਆਂ ਹਨ ਮੰਤਰਾਲਾ ਅਜਿਹੇ ਪਰਵਾਸੀਆਂ ਖ਼ਿਲਾਫ਼ ਜਾਰੀ ਹੋਏ ਸੰਮਨ ਹੁਣ ਆਪਣੀ ਵੈੱਬਸਾਈਟ 'ਤੇ ਜੱਗ ਜ਼ਾਹਿਰ ਕਰੇਗਾ

ਐੱਨਆਰਆਈਜ਼ ਦੀਆਂ ਸਤਾਈਆਂ ਔਰਤਾਂ ਦੇ ਮੁੜ-ਵਸੇਬੇ ਲਈ ਭਾਰਤ ਸਰਕਾਰ ਨੇ ਹੁਣ ਆਪਣੇ ਉਪਰਾਲੇ ਤੇਜ਼ ਕਰ ਦਿੱਤੇ ਹਨ, ਤਾਂ ਜੋ ਅਜਿਹੀਆਂ ਘਟਨਾਵਾਂ ਹੋਰ ਨਾ ਵਾਪਰਨ ਚੇਤੇ ਰਹੇ ਕਿ ਕੁਝ ਐੱਨਆਰਆਈਜ਼ ਨੇ ਇਹ ਕੰਮ ਫੜ ਲਿਆ ਸੀ ਕਿ ਜਦੋਂ ਵੀ ਉਹ ਕਦੇ ਭਾਰਤ ਛੁੱਟੀਆਂ ਮਨਾਉਣ ਲਈ ਆਉਂਦੇ, ਤਾਂ ਉਹ ਮਹਿਜ਼ ਦਿਖਾਵੇ ਲਈ ਕਿਸੇ ਕੁੜੀ ਨਾਲ ਵਿਆਹ ਰਚਾ ਲੈਂਦੇ ਤੇ ਫਿਰ ਛੁੱਟੀਆਂ ਖ਼ਤਮ ਹੋਣ 'ਤੇ ਵਿਦੇਸ਼ ਚਲੇ ਜਾਂਦੇ ਤੇ ਫਿਰ ਉਸ ਕੁੜੀ ਨਾਲ ਫ਼ੋਨ 'ਤੇ ਵੀ ਗੱਲ ਕਰਨ ਤੋਂ ਆਰੀ ਹੋ ਜਾਂਦੇ ਪਰ ਹੁਣ ਪਰਵਾਸੀ ਪੰਜਾਬੀਆਂ ਦਾ ਹਰੇਕ ਵਿਆਹ ਬਾਕਾਇਦਾ ਰਜਿਸਟਰਡ ਹੁੰਦਾ ਹੈ ਤੇ ਉਸ ਦਾ ਇੰਦਰਾਜ਼ ਉਨ੍ਹਾਂ ਦੇ ਪਾਸਪੋਰਟ 'ਤੇ ਵੀ ਹੋ ਜਾਂਦਾ ਹੈ

ਹੁਣ ਜਦੋਂ ਅਜਿਹੇ 'ਧੋਖੇਬਾਜ਼' ਐੱਨਆਰਆਈ ਲਾੜਿਆਂ ਖ਼ਿਲਾਫ਼ ਜਾਰੀ ਹੋਏ ਸੰਮਨ ਜੱਗ ਜ਼ਾਹਿਰ ਹੋਣਗੇ, ਤਾਂ ਕਈ ਦੋਸ਼ੀਆਂ ਦੇ ਨਾਂਅ ਸਾਹਮਣੇ ਆਉਣਗੇ ਅਤੇ ਕਈਆਂ ਦੇ ਫੜੇ ਜਾਣ ਦੀਆਂ ਸੰਭਾਵਨਾਵਾਂ ਵੀ ਵਧ ਜਾਣਗੀਆਂ ਇਸ ਵੇਲੇ ਇਕੱਲੇ ਪੰਜਾਬ ਵਿੱਚ ਪਰਵਾਸੀ ਲਾੜਿਆਂ ਦੀਆਂ ਸਤਾਈਆਂ ਔਰਤਾਂ ਦੀ ਗਿਣਤੀ 30 ਤੋਂ 35 ਹਜ਼ਾਰ ਦੇ ਲਗਭਗ ਹੈ ਪਰ ਗ਼ੈਰ-ਸਰਕਾਰੀ ਅੰਕੜਿਆਂ ਅਨੁਸਾਰ ਇਹ ਗਿਣਤੀ ਹੋਰ ਵੀ ਜ਼ਿਆਦਾ ਹੋ ਸਕਦੀ ਹੈ
ਤਸਵੀਰ: ਐੱਸਬੀਐੱਸ ਤੋਂ ਧੰਨਵਾਦ ਸਹਿਤ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:External Affairs Ministry shall Display Summons to NRI Grooms