ਖਾੜੀ ਦੇਸ਼ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਚ ਰਹਿ ਰਹੇ ਇੱਕ ਭਾਰਤੀ ਮੂਲ ਦੇ ਵਿਅਕਤੀ ਦੀ 10 ਲੱਖ ਅਮਰੀਕੀ ਡਾਲਰ (ਲਗਭਗ 7.3 ਕਰੋੜ ਰੁਪਏ) ਦੀ ਜੇਤੂ ਇਨਾਮੀ ਰਾਸ਼ੀ ਵਾਲੀ ਲਾਟਰੀ ਲੱਗੀ ਹੈ।
ਜਾਣਕਾਰੀ ਮੁਤਾਬਕ ਦੁਬਈ ਚ 6 ਸਾਲ ਤੋਂ ਰਹਿ ਰਹੇ 45 ਸਾਲਾ ਸੌਰਭ ਡੇ ਦੀ ਇਹ ਲਾਟਰੀ ਲੱਗੀ ਹੈ। ਸੌਰਭ ਨੇ ਇਹ ਲਾਟਰੀ ਸਤੰਬਰ ਮਹੀਨੇ ਚ ਆਪਣੀ ਕੋਲਕਾਤਾ ਦੀ ਯਾਤਰਾ ਦੌਰਾਨ ਦੁਬਈ ਟੈਕਸ ਮੁਕਤ ਮੌਕੇ ਖਰੀਦੀ ਸੀ। ਸੌਰਭ ਇੱਕ ਬੀਮਾ ਕੰਮਨੀ ਚ ਕੰਮ ਕਰਦੇ ਹਨ।
ਸੌਰਭ ਤੋਂ ਇਲਾਵਾ ਦੋ ਹੋਰਨਾਂ ਲੋਕਾਂ ਦੀ ਕਿਸਮਤ ਨੇ ਧੂੜਾਂ ਪੱਟੀਆਂ ਹਨ। ਇਨ੍ਹਾਂ ਚੋਂ ਇੱਕ ਭਾਰਤੀ 44 ਸਾਲਾ ਬਾਬੂ ਅਜੀਤ ਬਾਬੂ ਹਨ। ਉਨ੍ਹਾਂ ਨੇ ਬੀਐਮਡਬਲਿਊ ਕੰਪਨੀ ਦੀ ਮੋਟਰਸਾਈਕਲ ਜਿੱਤੀ। ਲਾਟਰੀ ਜਿੱਤਣ ਵਾਲੇ ਤੀਜੇ ਵਿਅਕਤੀ ਸ਼੍ਰੀਲੰਕਾ ਦੇ ਸਜੀਵਾ ਨਿਰੰਜਨ ਹਨ। ਉਨ੍ਹਾਂ ਨੂੰ ਰੇਂਜ ਰੋਵਰ ਕਾਰ ਮਿਲੇਗੀ।