ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਟੋਰਾਂਟੋ ਸੜਕ ਹਾਦਸੇ ’ਚ ਜਿਊਂਦੀ ਸੜੀ ਗੜ੍ਹਸ਼ੰਕਰ ਦੀ ਸਿੱਧੂ ਜੋੜੀ

​​​​​​​ਟੋਰਾਂਟੋ ਸੜਕ ਹਾਦਸੇ ’ਚ ਜਿਊਂਦੀ ਸੜੀ ਗੜ੍ਹਸ਼ੰਕਰ ਦੀ ਸਿੱਧੂ ਜੋੜੀ

ਹੁਸ਼ਿਆਰਪੁਰ ਜ਼ਿਲ੍ਹੇ ’ਚ ਗੜ੍ਹਸ਼ੰਕਰ ਲਾਗਲੇ ਪਿੰਡ ਮਹਿਤਾਬਪੁਰ ਦੀ ਇੱਕ ਜੋੜੀ ਕੁਲਵੀਰ ਸਿੰਘ ਸਿੱਧੂ (53) ਤੇ ਉਨ੍ਹਾਂ ਦੀ ਪਤਨੀ ਕੁਲਵਿੰਦਰ ਕੌਰ ਸਿੱਧੂ (51) ਕੈਨੇਡੀਅਨ ਸੂਬੇ ਉਨਟਾਰੀਓ ’ਚ ਇੱਕ ਸੜਕ ਹਾਦਸੇ ਦੌਰਾਨ ਮਾਰੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਜਦੋਂ ਕੈਨੇਡੀਅਨ ਮਹਾਂਨਗਰ ਟੋਰਾਂਟੋ ਲਾਗਲੇ ਇੱਕ ਉੱਪ–ਨਗਰ ਬਰੈਂਪਟਨ ਸਥਿਤ ਆਪਣੇ ਘਰ ਪਰਤ ਰਹੇ ਸਨ; ਤਦ ਉਨ੍ਹਾਂ ਦੀ ਕਾਰ ਦੀ ਟੱਕਰ ਇੱਕ ਹੋਰ ਕਾਰ ਨਾਲ ਹੋ ਗਈ।

 

 

ਬੀਤੀ 2 ਅਕਤੂਬਰ ਦੀ ਸ਼ਾਮ ਨੂੰ ਹੋਈ ਇਸ ਜ਼ਬਰਦਸਤ ਟੱਕਰ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਤੇ ਸਿੱਧੂ ਜੋੜੀ ਉੱਥੇ ਜਿਊਂਦੀ ਸੜ ਗਈ। ਇਹ ਸਿੱਧੂ ਜੋੜੀ 18 ਸਾਲ ਪਹਿਲਾਂ ਕੈਨੇਡਾ ਗਈ ਸੀ।

 

 

ਇਹ ਸਿੱਧੂ ਜੋੜੀ ਆਪਣਾ ਇੱਕ ਪੁੱਤਰ ਯੁਵਰਾਜਵੀਰ ਸਿੰਘ (20) ਅਤੇ ਸਿਮਰਨ ਕੌਰ (19) ਨੂੰ ਪਿੱਛੇ ਛੱਡ ਗਏ ਹਨ।

 

 

ਹਾਦਸੇ ਦੀ ਖ਼ਬਰ ਮਿਲਦਿਆਂ ਹੀ ਸਿੱਧੂ ਜੋੜੀ ਦੇ ਪਰਿਵਾਰਕ ਮੈਂਬਰ ਤੁਰੰਤ ਕੈਨੇਡਾ ਰਵਾਨਾ ਹੋ ਗਏ।

 

 

ਪਿੰਡ ਮਹਿਤਾਬਪੁਰ ਦੇ ਵਾਸੀਆਂ ਨੇ ਦੱਸਿਆ ਕਿ ਸ੍ਰੀਮਤੀ ਤੇ ਸ੍ਰੀ ਸਿੱਧੂ ਆਪਣੀ ਧੀ ਸਿਮਰਨ ਕੌਰ ਨੂੰ ਸੇਂਟ ਕੈਥਲੀਨ ਯੂਨੀਵਰਸਿਟੀ ’ਚ ਛੱਡਣ ਲਈ ਗਏ ਸਨ।

 

 

ਮਰਹੂਮ ਸ੍ਰੀ ਕੁਲਵੀਰ ਸਿੰਘ ਸਿੱਧੂ HVAC ਟੈਕਨੀਸ਼ੀਅਨ ਸਨ; ਜਦ ਕਿ ਉਨ੍ਹਾਂ ਦੀ ਵਾਲਮਾਰਟ ਦੇ ਇੱਕ ਸਟੋਰ ’ਚ ਮੈਨੇਜਰ ਸਨ।

 

 

ਸ੍ਰੀ ਕੁਲਵੀਰ ਸਿੰਘ ਸਿੱਧੂ ਨੇ ਕੈਨੇਡਾ ਜਾਣ ਤੋਂ ਪਹਿਲਾਂ ਐੱਚਆਰਟੀ ਮੋਹਾਲੀ ’ਚ ਸੀਨੀਅਰ ਇੰਜੀਨੀਅਰ ਵਜੋਂ ਵੀ ਕੰਮ ਕੀਤਾ ਸੀ। ਉਨ੍ਹਾਂ ਦੀ ਪਤਨੀ ਸ੍ਰੀਮਤੀ ਕੁਲਵਿੰਦਰ ਕੌਰ ਸਿੱਧੂ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਸਰਹਾਲ ਕਾਜ਼ੀਆਂ ਦੇ ਜੰਮਪਲ਼ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Garhshankar s Sidhu couple burnt alive in Toronto Road Mishap