ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਨਹੀਂ ਰਹੇ

ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਨਹੀਂ ਰਹੇ

ਸਦਾ ਵਿਵਾਦਾਂ `ਚ ਘਿਰੇ ਰਹਿਣ ਕਾਰਨ ਬਹੁ-ਚਰਚਿਤ ਰਹੇ ਸਿੱਖ ਚਿੰਤਕ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਦਾ ਦੇਹਾਂਤ ਹੋ ਗਿਆ ਹੈ। ਉਹ 98 ਸਾਲਾਂ ਦੇ ਸਨ। ਉਨ੍ਹਾਂ ਅੱਜ ਭਾਰਤੀ ਸਮੇਂ ਅਨੁਸਾਰ ਤੜਕੇ ਛੇ ਕੁ ਵਜੇ ਕੈਨੇਡਾ ਦੇ ਸ਼ਹਿਰ ਬਰੈਂਪਟਨ `ਚ ਆਖ਼ਰੀ ਸਾਹ ਲਿਆ।


ਆਪਣੀ ਪੁਸਤਕ ‘ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ` ਤੋਂ ਉਹ ਸਿੱਖ ਜਗਤ ਵਿੱਚ ਚਰਚਾ ਦਾ ਕੇਂਦਰ ਬਣੇ ਸਨ। ਉਨ੍ਹਾਂ ਦਾ ਵੱਡੇ ਪੱਧਰ `ਤੇ ਵਿਰੋਧ ਵੀ ਹੋਇਆ। ਉਨ੍ਹਾਂ ਨੂੰ ਸਿੱਖ ਪੰਥ ਵਿੱਚੋਂ ਖ਼ਾਰਜ ਵੀ ਕਰ ਦਿੱਤਾ ਗਿਆ ਸੀ। ਉਨ੍ਹਾਂ ਸਿੱਖ ਮਰਿਆਦਾਵਾਂ `ਤੇ ਬਹੁਤ ਸਾਰੀਆਂ ਅਜਿਹੀਆਂ ਟਿੱਪਣੀਆਂ ਕੀਤੀਆਂ ਸਨ; ਜਿਨ੍ਹਾਂ `ਤੇ ਕਾਫ਼ੀ ਇਤਰਾਜ਼ ਹੋਏ ਸਨ।


ਸ੍ਰੀ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਗੁਰਦਾਸਪੁਰ `ਚ ਰਹਿੰਦੇ ਸਨ ਤੇ ਦੇਸ਼ ਦੀ ਵੰਡ ਤੋਂ ਪਹਿਲਾਂ ਉਹ ਮੁਲਤਾਨ `ਚ ਰਹਿੰਦੇ ਸਨ। ਉੱਚ ਸਿੱਖਿਆ ਉਨ੍ਹਾਂ ਮਿੰਟਗੁਮਰੀ ਦੇ ਸਰਕਾਰੀ ਕਾਲਜ ਤੋਂ ਹਾਸਲ ਕੀਤੀ ਸੀ। 1947 `ਚ ਉਹ ਪੁਲਿਸ ਵਿਭਾਗ `ਚ ਭਰਤੀ ਹੋ ਗਏ ਸਨ, ਜਿੱਥੋਂ ੳੋੁਹ 1981 `ਚ ਸੇਵਾ-ਮੁਕਤ ਹੋਏ ਸਨ। ਉਸ ਤੋਂ ਬਾਅਦ ਉਨ੍ਹਾਂ ਸਿੱਖ ਸਾਹਿਤ ਰਚਣਾ ਸ਼ੁਰੂ ਕੀਤਾ।


ਸ੍ਰੀ ਕਾਲਾ ਅਫ਼ਗ਼ਾਨਾ ਦਾ ਵਿਰੋਧ ਕਰਨ ਵਾਲਿਆਂ ਦੀ ਜਿੱਥੇ ਵੱਡੀ ਗਿਣਤੀ ਸੀ; ਉੱਥੇ ਉਨ੍ਹਾਂ ਦੇ ਵਿਚਾਰਾਂ ਨੂੰ ਮਾਨਤਾ ਦੇਣ ਵਾਲੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gurbax Singh Kala Afghana no more