ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੰਦਨ ਦੀ ਜੇਲ੍ਹ `ਚੋਂ ਅੰਮ੍ਰਿਤਸਰ ਜੇਲ੍ਹ `ਚ ਤਬਦੀਲ ਹੋਵੇਗਾ ਹਰਪ੍ਰੀਤ ਔਲਖ

ਭਲੇ ਦਿਨਾਂ ਦੀ ਯਾਦ: ਹਰਪ੍ਰੀਤ ਔਲਖ ਆਪਣੀ ਪਤਨੀ ਗੀਤਾ ਨਾਲ। ਫ਼ਾਈਲ ਫ਼ੋਟੋ

ਇੰਗਲੈਂਡ ਦੀ ਰਾਜਧਾਨੀ ਲੰਦਨ ਦੀ ਇੱਕ ਅਦਾਲਤ ਵੱਲੋਂ 28 ਸਾਲ ਕੈਦ ਦੇ ਸਜ਼ਾ-ਯਾਫ਼ਤਾ ਐੱਨਆਰਆਈ ਹਰਪ੍ਰੀਤ ਔਲਖ ਨੂੰ ਹੁਣ ਲੰਦਨ ਤੋਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ `ਚ ਤਬਦੀਲ ਕੀਤਾ ਜਾਵੇਗਾ। ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਅਨੁਸਾਰ ਹਰਪ੍ਰੀਤ ਔਲਖ ਨੇ ਆਪਣੀ ਪਤਨੀ ਗੀਤਾ ਔਲਖ ਦਾ ਕਤਲ ਕੀਤਾ ਸੀ। ਹਰਪ੍ਰੀਤ ਮੰਗਲਵਾਰ ਨੂੰ ਅੰਮ੍ਰਿਤਸਰ ਪੁੱਜੇਗਾ, ਜਿੱਥੋਂ ਉਸ ਨੁੰ ਸਿੱਧਾ ਅੰਮ੍ਰਿਤਸਰ ਦੀ ਜੇਲ੍ਹ `ਚ ਭੇਜਿਆ ਜਾਵੇਗਾ।


ਕੌਮਾਂਤਰੀ ਵਿਵਸਥਾਵਾਂ - ਕੈਦੀਆਂ ਦੀ ਹਵਾਲਗੀ ਬਾਰੇ ਕਾਨੂੰਨ ਅਧੀਨ ਕੌਮਾਂਤਰੀ ਤਬਾਦਲੇ ਦਾ ਇਹ ਪਹਿਲਾ ਮਾਮਲਾ ਹੋਵੇਗਾ। ਇਸ ਸਮਝੌਤੇ `ਤੇ ਭਾਰਤ ਤੇ ਇੰਗਲੈਂਡ ਨੇ ਹਸਤਾਖਰ ਕੀਤੇ ਹੋਏ ਹਨ।


ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਦੀ ਦੇ ਇਸ ਪਹਿਲੇ ਕੌਮਾਂਤਰੀ ਤਬਾਦਲੇ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਇੱਕ ਚਿੱਠੀ ਆਈ ਸੀ, ਜਿਸ ਵਿੱਚ ਲਿਖਿਆ ਸੀ ਕਿ ਔਲਖ ਚਾਹੁੰਦਾ ਸੀ ਕਿ ਉਹ ਆਪਣੀ ਬਾਕੀ ਦੀ ਸਜ਼ਾ ਅੰਮ੍ਰਿਤਸਰ ਦੀ ਜੇਲ੍ਹ `ਚ ਕੱਟੇ। ਰਸਮੀ ਕਾਰਵਾਈਆਂ ਮੁਕੰਮਲ ਹੋਣ ਤੋਂ ਬਾਅਦ ਜੇਲ੍ਹ ਵਿਭਾਗ ਨੇ ਐੱਨਓਸੀ ਜਾਰੀ ਕਰ ਦਿੱਤੀ ਸੀ ਤੇ ਹੁਣ ਉਸ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ `ਚ ਤਬਦੀਲ ਕੀਤਾ ਜਾਵੇਗਾ।


ਹਰਪ੍ਰੀਤ ਸਿੰਘ ਔਲਖ ਦੋ ਬੱਚਿਆਂ ਦਾ ਪਿਤਾ ਹੈ ਤੇ ਉਸ ਨੇ 2009 `ਚ ਆਪਣੀ ਪਤਨੀ ਗੀਤਾ ਔਲਖ ਦਾ ਕਤਲ ਕੀਤਾ ਸੀ ਤੇ ਉਸ ਦਾ ਹੱਥ ਵੱਢ ਸੁੱਟਿਆ ਸੀ। ਇਹ ਘਟਨਾ ਲੰਦਲ ਦੇ ਗ੍ਰੀਨਫ਼ੀਲਡ ਇਲਾਕੇ `ਚ ਵਾਪਰੀ ਸੀ। ਤਦ ਇਹ ਮਾਮਲਾ ਕਾਫ਼ੀ ਚਰਚਿਤ ਹੋਇਆ ਸੀ।


ਦਰਅਸਲ ਹਰਪ੍ਰੀਤ ਔਲਖ ਇਸ ਕਰਕੇ ਪਰੇਸ਼ਾਨ ਸੀ ਕਿਉਂਕਿ ਗੀਤਾ ਨੇ ਉਸ ਤੋਂ ਤਲਾਕ ਮੰਗ ਲਿਆ ਸੀ ਅਤੇ ਹਰਪ੍ਰੀਤ ਔਲਖ ਕੁਝ ਸ਼ੱਕੀ ਸੁਭਾਅ ਦਾ ਵਿਅਕਤੀ ਹੈ ਤੇ ਉਹ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ। ਗੀਤਾ ਇੱਕ ਕਮਿਊਨਿਟੀ ਰੇਡੀਓ ਸੈਂਟਰ `ਤੇ ਰਿਸੈਪਸ਼ਨਿਸਟ ਸੀ ਤੇ ਉਹ ਜਦੋਂ ਆਪਣੇ ਪੁੱਤਰਾਂ ਨੂੰ ਲੈਣ ਲਈ ਜਾ ਰਹੀ ਸੀ, ਤਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ।


ਅਦਾਲਤ ਨੇ ਹਰਪ੍ਰੀਤ ਸਿੰਘ ਔਲਖ ਨੁੰ 28 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਉਸ ਨੇ ਇੰਗਲੈਂਡ ਦੀ ਸਰਕਾਰ ਕੋਲ ਅਰਜ਼ੀ ਦਾਖ਼ਲ ਕੀਤੀ ਸੀ ਕਿ ਉਹ ਆਪਣੀ ਬਾਕੀ ਦੀ ਸਜ਼ਾ ਅੰਮ੍ਰਿਤਸਰ ਦੀ ਜੇਲ੍ਹ `ਚ ਕੱਟਣਾ ਚਾਹੁੰਦਾ ਹੈ।


ਗੀਤਾ ਕਤਲ ਕਾਂਡ `ਚ ਹਰਪ੍ਰੀਤ ਔਲਖ ਤੋਂ ਇਲਾਵਾ ਸਾਊਥਾਲ ਦੇ ਸ਼ੇਰ ਸਿੰਘ ਅਤੇ ਜਸਵੰਤ ਸਿੰਘ ਵਾਸੀ ਇਲਫ਼ੋਰਡ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harpreet Aulakh will be transferred to Amritsar Jail from London