ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊ ਜ਼ੀਲੈਂਡ ਸੜਕ ਹਾਦਸੇ `ਚ ਪੰਜਾਬ ਦੇ ਹਰਪ੍ਰੀਤ ਸਿੰਘ ਦੀ ਮੌਤ

ਨਿਊ ਜ਼ੀਲੈਂਡ ਸੜਕ ਹਾਦਸੇ `ਚ ਪੰਜਾਬ ਦੇ ਹਰਪ੍ਰੀਤ ਸਿੰਘ ਦੀ ਮੌਤ

ਨਿਊ ਜ਼ੀਲੈਂਡ ਦੇ ਕੁਈਨਜ਼ਟਾਊਨ `ਚ ਇੱਕ ਸੜਕ ਹਾਦਸੇ ਵਿੱਚ 25 ਸਾਲਾ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਉਹ ਸੱਤ ਵਰ੍ਹੇ ਪੜ੍ਹਨ ਲਈ ਨਿਊ ਜ਼ੀਲੈਂਡ ਗਿਆ ਸੀ ਤੇ ਹਾਲੇ ਛੇ-ਸੱਤ ਮਹੀਨੇ ਪਹਿਲਾਂ ਹੀ ਕੁਈਨਜ਼ਟਾਉਨ `ਚ ਸਿ਼ਫ਼ਟ ਹੋਇਆ ਸੀ।


ਇਹ ਹਾਦਸਾ ਐਤਵਾਰ ਤੜਕੇ ਵਾਪਰਿਆ, ਜਦੋਂ ਉਸ ਦੀ ਇੱਕ ਕਾਰ ਦੱਖਣੀ ਕੁਈਨਜ਼ਟਾਉਨ `ਚ ਡੈਵਿਲਜ਼ ਸਟੇਅਰਕੇਸ ਨੇੜੇ ਇੱਕ ਟੂਰਿਸਟ ਬੱਸ ਨਾਲ ਟਕਰਾ ਗਈ। ਬੱਸ ਵਿੱਚ ਤਦ 5 ਵਿਅਕਤੀ ਸਵਾਰ ਸਨ। ਬੱਸ ਦੇ ਸਾਰੇ ਯਾਤਰੀ ਤੇ ਡਰਾਇਵਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ਬੱਸ ਨਾਲ ਟੱਕਰ ਤੋਂ ਬਾਅਦ ਹਰਪ੍ਰੀਤ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਉਹ ਦਮ ਤੋੜ ਗਿਆ।


ਹਰਪ੍ਰੀਤ ਸਿੰਘ ਨੇ ਆਉਂਦੇ ਦਸੰਬਰ ਮਹੀਨੇ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤੀ ਪੰਜਾਬ ਆਉਣਾ ਸੀ।

ਨਿਊ ਜ਼ੀਲੈਂਡ ਸੜਕ ਹਾਦਸੇ `ਚ ਪੰਜਾਬ ਦੇ ਹਰਪ੍ਰੀਤ ਸਿੰਘ ਦੀ ਮੌਤ


ਨਿਊ ਜ਼ੀਲੈਂਡ `ਚ ਰਹਿੰਦੇ ਉਸ ਦੇ ਦਾਦਾ ਨੇ ਦੱਸਿਆ,‘ਹਰਪ੍ਰੀਤ ਇੱਕ ਬਹੁਤ ਹੀ ਚੁਸਤ, ਹੋਣਹਾਰ ਤੇ ਦਿਆਲੂ ਵਿਅਕਤੀ ਸੀ। ਅਸੀਂ ਇੱਕ ਹੀਰਾ ਗੁਆ ਦਿੱਤਾ ਹੈ।`


ਹਰਪ੍ਰੀਤ ਸਿੰਘ ਦੇ ਪਿਤਾ ਦੀ ਤਿੰਨ ਵਰ੍ਹੇ ਪਹਿਲਾਂ ਮੌਤ ਹੋ ਗਈ ਸੀ। ਉਹ ਆਪਣੇ ਪਿੱਛੇ ਆਪਣੀ ਮਾਂ ਤੇ ਨਿੱਕੀ ਭੈਣ ਛੱਡ ਗਿਆ ਹੈ, ਜੋ ਇਸ ਵੇਲੇ ਐੱਮਬੀਬੀਐੱਸ ਕਰ ਰਹੀ ਹੈ। ਇਹ ਦੋਵੇਂ ਭਾਰਤ `ਚ ਹੀ ਰਹਿ ਰਹੀਆਂ ਹਨ।


ਹਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਇਨਵਰਕਾਰਗਿਲ ਲਿਜਾਂਦਾ ਗਿਆ ਤੇ ਉਸ ਦੇ ਅੰਤਿਮ ਸਸਕਾਰ ਦੇ ਇੰਤਜ਼ਾਮ ਆਕਲੈਂਡ `ਚ ਹੀ ਕੀਤੇ ਜਾਣਗੇ।   

ਨਿਊ ਜ਼ੀਲੈਂਡ ਸੜਕ ਹਾਦਸੇ `ਚ ਪੰਜਾਬ ਦੇ ਹਰਪ੍ਰੀਤ ਸਿੰਘ ਦੀ ਮੌਤ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harpreet Singh of Punjab dies in mishap in New Zealand