ਅਗਲੀ ਕਹਾਣੀ

ਹੈਰੀ ਸਿੰਘ ਸਿੱਧੂ ਬਣੇ ਕੈਲੀਫ਼ੋਰਨੀਆ `ਚ ਐਨਾਹੀਮ ਦੇ ਪਹਿਲੇ ਸਿੱਖ ਮੇਅਰ

ਹੈਰੀ ਸਿੰਘ ਸਿੱਧੂ ਬਣੇ ਕੈਲੀਫ਼ੋਰਨੀਆ `ਚ ਐਨਾਹੀਮ ਦੇ ਪਹਿਲੇ ਸਿੱਖ ਮੇਅਰ

ਅਮਰੀਕਾ `ਚ ਭਾਰਤੀ ਮੂਲ ਦੇ ਬੇਹੱਦ ਸਫ਼ਲ ਕਾਰੋਬਾਰੀ ਸ੍ਰੀ ਹੈਰੀ ਸਿੰਘ ਸਿੱਧੂ ਨੂੰ ਕੈਲੀਫ਼ੋਰਨੀਆ ਸੂਬੇ ਦੇ ਸ਼ਹਿਰ ਐਨਾਹੀਮ ਦਾ ਮੇਅਰ ਚੁਣਿਆ ਗਿਆ ਹੈ। ਉਹ ਇਸ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਹਨ। ਕੈਲੀਫ਼ੋਰਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ `ਚੋਂ ਐਨਾਹੀਮ ਵੀ ਇੱਕ ਹੈ।


ਸ੍ਰੀ ਸਿੱਧੂ ਸਾਲ 2002 ਤੋਂ ਲੈ ਕੇ 2012 ਤੱਕ ਅੱਠ ਸਾਲ ਐਨਾਹੀਮ ਨਗਰ ਕੌਂਸਲ ਦੇ ਮੈਂਬਰ ਰਹੇ ਹਨ। ਬੀਮੀ 6 ਨਵੰਬਰ ਨੂੰ ਹੋਈਆਂ ਮੱਧ-ਕਾਲੀ ਚੋਣਾਂ `ਚ ਸ੍ਰੀ ਸਿੱਧੂ ਨੇ ਐਸ਼ਲੇਅ ਐਟਕਨ ਨੂੰ ਹਰਾਇਆ ਹੈ।


ਆਪਣੀ ਜਿੱਤ `ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਸ੍ਰੀ ਸਿੱਧੂ ਨੇ ਕਿਹਾ,‘ਮੈਨੂੰ ਮਾਣ ਹੈ ਕਿ ਇਹ ਅਹੁਦਾ ਮਿਲਿਆ ਹੈ ਤੇ ਮੈਂ ਇੱਕ ਵਾਰ ਫਿਰ ਆਪਣੇ ਸ਼ਹਿਰ ਨੂੰ ਇੱਕਜੁਟ ਕਰ ਸਕਾਂਗਾ।`


ਭਾਰਤ `ਚ ਪੈਦਾ ਹੋਏ, ਸ੍ਰੀ ਸਿੱਧੂ 1974 `ਚ ਆਪਣੇ ਮਾਪਿਆਂ ਨੇ ਸਥਾਈ ਰਿਹਾਇਸ਼ੀ (ਪਰਮਾਨੈਂਟ ਰੈਜ਼ੀਡੈਂਟ) ਵਜੋਂ ਅਮਰੀਕਾ ਆ ਗਏ ਸਨ ਤੇ ਫਿ਼ਲਾਡੇਲਫ਼ੀਆ `ਚ ਸੈਟਲ ਹੋ ਗਏ ਸਨ।


ਹਲਫ਼ ਲੈਣ ਤੋਂ ਬਾਅਦ ਸ੍ਰੀ ਹੈਰੀ ਸਿੰਘ ਸਿੱਧੂ ਵੀ ਅਮਰੀਕਾ ਦੇ ਸਿੱਖ ਮੇਅਰਾਂ `ਚ ਸ਼ਾਮਲ ਹੋ ਜਾਣਗੇ, ਜਿਨ੍ਹਾਂ ਦੀ ਗਿਣਤੀ ਇਸ ਦੇਸ਼ `ਚ ਬਹੁਤ ਘੱਟ ਹੈ। ਉਨ੍ਹਾਂ ਤੋਂ ਪਹਿਲਾਂ ਹੋਬੋਕੇਨ ਦੇ ਮੇਅਰ ਰਵਿੰਦਰ ਸਿੰਘ ਭੱਲਾ ਅਤੇ ਯੂਬਾ ਸਿਟੀ ਦੇ ਮੇਅਰ ਪ੍ਰੀਤ ਦਿਦਬਾਲ ਹਨ।


‘ਪਬਲਿਕ ਪਾਲਿਸੀ ਫ਼ਾਰ ਦਿ ਨੈਸ਼ਨਲ ਸਿੱਖ ਕੈਂਪੇਨ` ਦੇ ਡਾਇਰੈਕਟਰ ਜੱਸ ਸੱਜਣ ਨੇ ਕਿਹਾ ਕਿ ਇੱਕ ਸਿੱਖ ਸ਼ਹਿਰ ਦਾ ਮੇਅਰ ਬਣਿਆ ਹੈ ਤੇ ਇਹ ਬਹੁਤ ਉਤੇਜਨਾਪੂਰਨ ਛਿਣ ਹਨ। ਆਸ ਹੈ ਕਿ ਉਹ ਐਨਾਹੀਮ `ਚ ਅਜਿਹੇ ਮੁੱਦੇ ਜ਼ਰੂਰ ਛੋਹਣਗੇ, ਜਿਨ੍ਹਾਂ ਦਾ ਸਬੰਧ ਕਿਸੇ ਨਾ ਕਿਸੇ ਤਰ੍ਹਾਂ ਸਿੱਖਾਂ ਨਾਲ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harry Singh Sidhu Anaheim first Sikh Mayor