ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਸਿੱਖਾਂ ਵਿਰੁੱਧ ਨਸਲੀ ਨਫ਼ਰਤ ਦੇ ਮਾਮਲੇ ਹੋਏ ਦੁੱਗਣੇ

ਅਮਰੀਕਾ ’ਚ ਸਿੱਖਾਂ ਵਿਰੁੱਧ ਨਸਲੀ ਨਫ਼ਰਤ ਦੇ ਮਾਮਲੇ ਹੋਏ ਦੁੱਗਣੇ

ਸਾਲ 2017 ਦੇ ਮੁਕਾਬਲੇ ਅਮਰੀਕਾ ਵਿੱਚ ਨਸਲੀ ਨਫ਼ਰਤ ਨਾਲ ਭਰਪੂਰ ਜੁਰਮਾਂ ਦੀ ਕੁੱਲ ਗਿਣਤੀ ਵਿੱਚ ਥੋੜ੍ਹੀ ਕਮੀ ਦਰਜ ਹੋਈ ਹੈ ਪਰ FBI ਨੇ ਜਿਹੜੇ ਹੁਣ ਤਾਜ਼ਾ ਅੰਕੜੇ ਜਾਰੀ ਕੀਤੇ ਹਨ; ਉਨ੍ਹਾਂ ਮੁਤਾਬਕ ਇਸ ਦੇਸ਼ ਵਿੱਚ ਸਿੱਖਾਂ ਵਿਰੁੱਧ ਅਜਿਹੀ ਨਫ਼ਰਤ ਨਾਲ ਸਬੰਧਤ ਮਾਮਲਿਆਂ ਦੀ ਗਿਣਤੀ 200 ਫ਼ੀ ਸਦੀ ਵਧ ਗਈ ਹੈ। ਪਰ ਦੇਸ਼ ਦੇ ਆਗੂਆਂ ਦਾ ਕਹਿਣਾ ਹੈ ਕਿ ਗਿਣਤੀ ਵਿੱਚ ਇਹ ਵਾਧਾ ਬਹੁਤ ਨਿਗੂਣਾ ਹੈ।

 

 

ਸਾਲ 2017 ਦੌਰਾਨ ਸਮੁੱਚੇ ਅਮਰੀਕਾ ’ਚ ਸਿੱਖਾਂ ਵਿਰੁੱਧ ਨਸਲੀ ਨਫ਼ਰਤ ਦੇ ਕੁੱਲ 20 ਮਾਮਲੇ ਦਰਜ ਹੋਏ ਸਨ ਪਰ ਸਾਲ 2018 ’ਚ ਇਹ ਗਿਣਤੀ ਵਧ ਕੇ 60 ਤੱਕ ਪੁੱਜ ਗਈ। ਸਿੱਖਾਂ ਵਿਰੁੱਧ ਨਸਲੀ ਨਫ਼ਰਤ ਦੇ ਜੁਰਮ ਕੁੱਲ ਜੁਰਮਾਂ ’ਚ ਤੀਜੇ ਨੰਬਰ ’ਤੇ ਸਭ ਤੋਂ ਵੱਧ ਹਨ।

 

 

ਸਭ ਤੋਂ ਵੱਧ ਨਸਲੀ ਨਫ਼ਰਤ ਦੇ 43 ਫ਼ੀ ਸਦੀ ਮਾਮਲੇ ਯਹੂਦੀਆਂ ਵਿਰੁੱਧ ਦਰਜ ਹੁੰਦੇ ਹਨ; ਜਦ ਕਿ 14.6 ਫ਼ੀ ਸਦੀ ਮੁਸਲਮਾਨਾਂ ਵਿਰੁੱਧ ਤੇ 4.3 ਫ਼ੀ ਸਦੀ ਸਿੱਖਾਂ ਵਿਰੁੱਧ ਦਰਜ ਹੁੰਦੇ ਹਨ।

 

 

ਸਾਲ 2018 ਦੌਰਾਨ ਅਮਰੀਕਾ ’ਚ ਨਸਲੀ ਨਫ਼ਰਤ ਦੇ ਮਾਮਲਿਆਂ ਦੀ ਗਿਣਤੀ 7120 ਸੀ; ਜਦ ਕਿ ਉਸ ਤੋਂ ਪਿਛਲੇ ਸਾਲ 2017 ’ਚ ਇਹ ਗਿਣਤੀ 7,175 ਸੀ।

 

 

ਅਮਰੀਕਾ ’ਚ ਦਰਅਸਲ ਸਿੱਖਾਂ ਨੂੰ ਦਸਤਾਰ ਕਾਰਨ ਪੱਛਮੀ ਏਸ਼ੀਅਨ ਭਾਵ ਮੁਸਲਿਮ ਸਮਝ ਲਿਆ ਜਾਂਦਾ ਹੈ। 11 ਸਤੰਬਰ, 2001 ਨੂੰ ਜਦੋਂ ਨਿਊ ਯਾਰਕ ਦੇ ਵਰਲਡ ਟਰੇਡ ਸੈਂਟਰ ’ਤੇ ਅੱਤਵਾਦੀ ਹਮਲਾ ਹੋਇਆ ਸੀ; ਤਦ ਸ੍ਰੀ ਬਲਬੀਰ ਸਿੰਘ ਸੋਢੀ ਦਾ ਸਿਰਫ਼ ਇਸ ਲਈ ਕਤਲ ਹੋ ਗਿਆ ਸੀ ਕਿਉਂਕਿ ਨਸਲੀ ਮਾਨਸਿਕਤਾ ਵਾਲੇ ਕਾਤਲ ਨੂੰ ਉਨ੍ਹਾਂ ਦੀ ਸ਼ਕਲ ਤੇ ਰੂਪ ਕਿਸੇ ਮੁਸਲਿਮ ਵਰਗੀ ਜਾਪੀ ਸੀ।

 

 

ਫਿਰ ਸਾਲ 2013 ਦੌਰਾਨ ਵਿਸਕੌਨਸਿਨ ਦੇ ਗੁਰਦੁਆਰਾ ਸਾਹਿਬ ’ਤੇ ਹਮਲਾ ਹੋਇਆ ਸੀ; ਜਿੱਥੇ ਛੇ ਸਿੱਖ ਸ਼ਰਧਾਲੂਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।

 

 

ਅਮਰੀਕਾ ’ਚ ਪੰਜ ਲੱਖ ਦੇ ਲਗਭਗ ਸਿੱਖ ਵਸਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖਾਂ ਵਿਰੁੱਧ ਨਸਲੀ ਨਫ਼ਰਤ ਦੇ ਮਾਮਲਿਆਂ ਦੀ ਅਸਲ ਗਿਣਤੀ ਤਾਂ ਬਹੁਤ ਜ਼ਿਆਦਾ ਹੈ ਪਰ ਉਨ੍ਹਾਂ ਵਿੱਚੋਂ ਬਹੁਤੇ ਮਾਮਲੇ ਪੁਲਿਸ ਕੋਲ ਕਦੇ ਜਾਂਦੇ ਹੀ ਨਹੀਂ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hate Crimes against Sikhs in US increased 200 per cent