ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੱਧ ਪੜ੍ਹੇ ਭਾਰਤੀਆਂ ਨੂੰ ਅਮਰੀਕੀ ਗ੍ਰੀਨ ਕਾਰਡ ਲਈ ਕਰਨੀ ਪੈ ਸਕਦੀ ਹੈ 151 ਸਾਲਾਂ ਦੀ ਉਡੀਕ

ਗ੍ਰੀਨ ਕਾਰਡ

ਉੱਚ-ਸਿੱਖਿਆ ਤੇ ਡਿਗਰੀਆਂ ਪ੍ਰਾਪਤ ਭਾਰਤੀਆਂ ਨੂੰ ਅਮਰੀਕਾ ਦਾ ਗ੍ਰੀਨ ਕਾਰਡ ਲੈਣ ਲਈ 151 ਸਾਲਾਂ ਦੀ ਉਡੀਕ ਕਰਨੀ ਪੈ ਸਕਦੀ ਹੈ। ਗ੍ਰੀਨ ਕਾਰਡ ਦੀ ਮਦਦ ਨਾਲ ਹੀ ਕੋਈ ਪਰਵਾਸੀ ਅਮਰੀਕਾ `ਚ ਰਹਿ ਅਤੇ ਕੰਮ ਕਰ ਸਕਦਾ ਹੈ। ਇਹ ਪ੍ਰਗਟਾਵਾ ਕੈਟੋ ਇੰਸਟੀਚਿਊਟ ਵੱਲੋਂ ਕੀਤੇ ਗਏ ਇੱਕ ਨਿਵੇਕਲੇ ਸਰਵੇਖਣ `ਚ ਕੀਤਾ ਗਿਆ ਹੈ।
ਇਸ ਸਰਵੇਖਣ ਲਈ ਸਾਲ 2017 ਦੌਰਾਨ ਜਾਰੀ ਹੋਏ ਗ੍ਰੀਨ ਕਾਰਡਾਂ ਦੀ ਗਿਣਤੀ ਕੀਤੀ ਗਈ।  20 ਅਪ੍ਰੈਲ, 2018 ਨੂੰ ਅਮਰੀਕਾ ਵਿੱਚ 6,32,219 ਪਰਵਾਸੀ ਭਾਰਤੀ ਤੇ ਉਨ੍ਹਾਂ ਦੇ ਜੀਵਨ ਸਾਥੀ ਅਤੇ ਬੱਚੇ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਸਨ। ਜਿਵੇਂ ਆਸਟ੍ਰੇਲੀਆ ਤੇ ਕੈਨੇਡਾ ਵਿੱਚ ਪੀਆਰ ਮਿਲਦੀ ਹੈ, ਉਵੇਂ ਅਮਰੀਕਾ ਦਾ ਗ੍ਰੀਨ ਕਾਰਡ ਮਿਲਦਾ ਹੈ, ਜਿਸ ਲਈ ਆਮ ਭਾਰਤੀ, ਖ਼ਾਸ ਕਰ ਕੇ ਪੰਜਾਬੀ ਤਰਸਦੇ ਹਨ।
ਅਮਰੀਕਾ ਦਾ ਸਭ ਤੋਂ ਸੁਖਾਲ਼ਾ ਮਿਲਣ ਵਾਲਾ ਵੀਜ਼ਾ ਈਬਬੀ-1 ਹੈ, ਜੋ ਰੋਜ਼ਗਾਰ ਆਧਾਰਤ ਹੁੰਦਾ ਹੈ। ਅਸਾਧਾਰਣ ਹੁਨਰਾਂ ਦੇ ਮਾਲਕ ਪਰਵਾਸੀ ਭਾਰਤੀਆਂ ਨੂੰ ਵੀ ਗ੍ਰੀਨ ਕਾਰਡ ਲਈ ਘੱਟੋ-ਘੱਟ ਛੇ ਵਰ੍ਹਿਆਂ ਦੀ ਉਡੀਕ ਕਰਨੀ ਪੈਂਦੀ ਹੈ।
ਅਮਰੀਕੀ ਇਮੀਗ੍ਰੇਸ਼ਨ ਵਿਭਾਗ ਅਨੁਸਾਰ ਈਬੀ-2 ਵਰਗ ਅਧੀਨ ਬੁਨਿਆਦੀ ਭਾਰਤੀ ਬਿਨੈਕਾਰਾਂ ਦੀ ਗਿਣਤੀ 2,16,684 ਸੀ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਤੇ ਬੱਚਿਆਂ ਦੀ ਗਿਣਤੀ ਵੀ ਇੰਨੀ ਕੁ ਹੀ ਸੀ। ਇੰਝ ਇਹ ਕੁੱਲ ਗਿਣਤੀ 4,33,368 ਹੋ ਗਈ। ਅਜਿਹਾ ਇਸ ਲਈ ਹੈ ਕਿਉਂਕਿ ਮੌਜੂਦਾ ਕਾਨੂੰਨਾਂ ਅਨੁਸਾਰ ਹਰੇਕ ਦੇਸ਼ `ਚੋਂ ਸਿਰਫ਼ 7 ਫ਼ੀ ਸਦੀ ਅਰਜ਼ੀਆਂ ਹੀ ਲਈਆਂ ਜਾ ਸਕਦੀਆ ਹਨ।
ਸਾਲ 2017 ਦੌਰਾਨ ਸਿਰਫ਼ 22,602 ਭਾਰਤੀਆਂ ਨੂੰ ਹੀ ਗ੍ਰੀਨ ਕਾਰਡ ਜਾਰੀ ਹੋਏ ਸਨ। ਇਨ੍ਹਾਂ ਵਿੱਚੋਂ 13,082 ਈਬੀ-1 ਵਰਗ, 2879 ਈਬੀ-2 ਵਰਗ ਅਤੇ 6,641 ਈਬੀ-3 ਵਰਗ ਨਾਲ ਸਬੰਧਤ ਸਨ।
ਕੈਟੋ ਇੰਸਟੀਚਿਊਟ ਅਨੁਸਾਰ ਗ੍ਰੀਨ ਕਾਰਡ ਬੈਕਲਾਗ ਦੇ ਆਧਾਰ `ਤੇ ਜਾਰੀ ਨਹੀਂ ਹੁੰਦੇ।  69 ਫ਼ੀ ਸਦੀ ਬੈਕਲਾਗ ਈਬੀ-2 ਵਰਗ ਵਿੱਚ ਹੈ ਪਰ ਇਸ ਵਰਗ `ਚੋਂ ਪਿਛਲੇ ਵਰ੍ਹੇ ਸਿਰਫ਼ 13 ਫ਼ੀ ਸਦੀ ਗ੍ਰੀਨ ਕਾਰਡ ਹੀ ਜਾਰੀ ਹੋਏ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Highly Educated Indians May Wait For 151 Years to Get Green Card