ਅਗਲੀ ਕਹਾਣੀ

‘ਰਾਇਸ਼ੁਮਾਰੀ 2020` ਸਮਾਰੋਹ ਨੂੰ ਲੈ ਕੇ ਭਾਰਤ ਦਾ ਇੰਗਲੈਂਡ `ਤੇ ਲਗਾਤਾਰ ਦਬਾਅ

‘ਰਾਇਸ਼ੁਮਾਰੀ 2020` ਸਮਾਰੋਹ ਨੂੰ ਲੈ ਕੇ ਭਾਰਤ ਦਾ ਇੰਗਲੈਂਡ `ਤੇ ਲਗਾਤਾਰ ਦਬਾਅ

ਭਲਕੇ ਐਤਵਾਰ 12 ਅਗਸਤ ਨੂੰ ਲੰਦਨ ਦੇ ਟ੍ਰਾਫ਼ਲਗਰ ਸਕੁਏਰ `ਚ ਹੋਣ ਵਾਲੇ ਖ਼ਾਲਿਸਤਾਨ-ਪੱਖੀ ‘ਰਾਇਸ਼ੁਮਾਰੀ 2020` ਸਮਾਰੋਹ ਦੀ ਇਸ ਵੇਲੇ ਪੰਜਾਬੀ ਹਲਕਿਆਂ `ਚ ਡਾਢੀ ਚਰਚਾ ਚੱਲ ਰਹੀ ਹੈ। ਭਾਰਤ ਨੇ ਇੰਗਲੈਂਡ ਨੂੰ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਅਜਿਹੇ ਨਾਜ਼ੁਕ ਮੁੱਦੇ `ਤੇ ਕੋਈ ਫ਼ੈਸਲਾ ਲੈਂਦੇ ਸਮੇਂ ਉਹ ਦੁਵੱਲੇ ਸਬੰਧਾਂ ਨੂੰ ਜ਼ਰੂਰ ਧਿਆਨ `ਚ ਰੱਖ ਲਵੇ।


ਅਮਰੀਕਾ ਦੀ ਜੱਥੇਬੰਦੀ ‘ਸਿੱਖਸ ਫ਼ਾਰ ਜਸਟਿਸ` ਇਹ ਸਮਾਰੋਹ ਕਰਵਾ ਰਹੀ ਹੈ ਤੇ ਉਸ ਦੇ ਜੋ ਵੀ ਨਤੀਜੇ ਨਿੱਕਲਣਗੇ, ਉਨ੍ਹਾਂ ਦਾ ਜਾਂ ਉਸ ਵੱਲੋਂ ਕਿਸੇ ਵੀ ਸਮੇਂ ਕਰਵਾਈ ਜਾਣ ਵਾਲੀ ਕਿਸੇ ਰਾਇਸ਼ੁਮਾਰੀ ਦਾ ਕਿਤੇ ਕੋਈ ਅਸਰ ਨਹੀਂ ਪਵੇਗਾ ਅਤੇ ਨਾ ਹੀ ਕੋਈ ਉਸ ਨੂੰ ਮੰਨਣ ਲਈ ਪਾਬੰਦ ਹੀ ਹੈ। ਉਂਝ ਇਸ ਜੱਥੇਬੰਦੀ ਦਾ ਦਾਅਵਾ ਹੈ ਕਿ ਉਸ ਨੂੰ ਕਾਫ਼ੀ ਹਮਾਇਤ ਮਿਲਦੀ ਜਾ ਰਹੀ ਹੈ।


ਭਾਰਤੀ ਡਿਪਲੋਮੈਟਸ ਨੇ ਇੰਗਲੈਂਡ ਦੇ ਵਿਦੇਸ਼ ਦਫ਼ਤਰ ਨੂੰ ਬਹੁਤ ਸਪੱਸ਼ਟ ਸ਼ਬਦਾਂ `ਚ ਸੂਚਿਤ ਕਰ ਦਿੱਤਾ ਸੀ ਕਿ ਇਹ ਸਮਾਰੋਹ ਇੱਕ ਵੱਖਵਾਦੀ ਗਤੀਵਿਧੀ ਹੈ, ਜਿਸ ਦਾ ਭਾਰਤ ਦੀ ਖੇਤਰੀ ਅਖੰਡਤਾ `ਤੇ ਪੈ ਸਕਦਾ ਹੈ ਅਤੇ ਇਸ ਨਾਲ ਹਿੰਸਾ, ਵੱਖਵਾਦ ਤੇ ਨਫ਼ਰਤ ਨੂੰ ਸ਼ਹਿ ਮਿਲੇਗੀ।


ਇੱਕ ਭਾਰਤੀ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਇੰਗਲੈਂਡ ਦੇ ਅਧਿਕਾਰੀਆਂ ਨੂੰ ਹੁਣ ਦੋਵੇਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਧਿਆਨ `ਚ ਰੱਖ ਕੇ ਕੋਈ ਫ਼ੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਤੱਕ ਸਾਰੀ ਅਸਲੀਅਤ ਲਿਖਤੀ ਰੂਪ ਵਿੱਚ ਤੇ ਨਿਜੀ ਮੁਲਾਕਾਤਾਂ ਰਾਹੀਂ ਬਹੁਤ ਮਜ਼ਬੂਤੀ ਨਾਲ ਪੁੱਜਦੀ ਕਰ ਦਿੱਤੀ ਗਈ ਹੈ। ਉਨ੍ਹਾਂ ਨੂੰ ਅਧਿਕਾਰਤ ਤੌਰ `ਤੇ ਵਾਰ-ਵਾਰ ਦੱਸਿਆ ਜਾ ਚੁੱਕਾ ਹੈ ਕਿ ਟ੍ਰਾਫ਼ਲਗਰ ਸਕੁਏਰ `ਤੇ ਐਤਵਾਰ ਨੂੰ ‘ਰਾਇਸ਼ੁਮਾਰੀ 2020` ਦੇ ਨਾਂਅ `ਤੇ ਜੋ ਕੁਝ ਵੀ ਹੋਵੇਗਾ, ਉਹ ਭਾਰਤ ਦੇ ਹਿੱਤ `ਚ ਨਹੀਂ ਹੈ।


ਬ੍ਰਿਟਿਸ਼ ਅਧਿਕਾਰੀ ਇਸ ਸਮਾਰੋਹ `ਤੇ ਰੋਕ ਲਾਉਣ ਦੀ ਸੰਭਾਵਨਾ ਇਹ ਆਖ ਕੇ ਰੱਦ ਕਰ ਚੁੱਕੇ ਹਨ ਕਿ ਹਰੇਕ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੈ।


ਉੱਧਰ ‘ਸਿੱਖਸ ਫ਼ਾਰ ਜਸਟਿਸ` ਨੇ ਦਾਅਵਾ ਕੀਤਾ ਕਿ ਲੇਬਰ ਪਾਰਟੀ ਦੇ ਐੱਮਪੀ ਮੈਟ ਵੈਸਟਰਨ ਤੇ ਸਾਬਕਾ ਐੱਮਪੀ ਜਾਰਜ ਗੈਲੋਵੇਅ ਨੇ ਉਸ ਦੇ ਸਮਾਰੋਹ ਨੂੰ ਆਪਣੀ ਹਮਾਇਤ ਦਿੱਤੀ ਹੈ।


ਇਸ ਮੁੱਦੇ `ਤੇ ਇੰਗਲੈਂਡ ਦੀਆਂ ਬਹੁਤ ਸਾਰੀਆਂ ਸਿੱਖ ਜੱਥੇਬੰਦੀਆਂ ਨਾਲ ਗੱਲ ਕੀਤੀ ਗਈ, ਉਨ੍ਹਾਂ ਸਭ ਨੇ ਇਹੋ ਆਖਿਆ ਕਿ ਇਹ ਐਂਵੇਂ ਇੱਕ ਅਖੌਤੀ ਮੁਹਿੰਮ ਹੈ, ਜੋ ਚਾਰ ਵਰ੍ਹੇ ਪਹਿਲਾਂ ਅਮਰੀਕਾ ਤੋਂ ਸ਼ੁਰੂ ਹੋਈ ਸੀ। ਇਸ ਦਾ ਮੰਤਵ ਸਿਰਫ਼ ਪੂਰੀ ਦੁਨੀਆ ਤੱਕ ਇਹ ਸੁਨੇਹਾ ਪਹੁੰਚਾਉਣਾ ਹੈ ਕਿ ਭਾਰਤੀ ਅਧਿਕਾਰੀਆਂ ਵੱਲੋਂ ਸਿੱਖਾਂ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ ਅਤੇ ਉਸ ਜੱਥੇਬੰਦੀ ਵੱਲੋਂ ਸਿੱਖ ਹੋਮਲੈਂਡ ਦੀ ਮੰਗ ਕੀਤੀ ਜਾ ਰਹੀ ਹੈ। ਜਦੋਂ ਤੱਕ ਕਿਸੇ ਸਰਕਾਰ ਵੱਲੋਂ ਅਜਿਹੀ ਕਿਸੇ ਰਾਇਸ਼ੁਮਾਰੀ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ, ਤਦ ਤੱਕ ਇਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਹੈ।


ਉੱਧਰ ਸਕਾਟਲੈਂਡ ਯਾਰਡ ਦਾ ਕਹਿਣਾ ਹੈ ਕਿ ਉਸ ਨੇ ਟ੍ਰਾਫ਼ਲਗਰ ਸਕੁਏਰ `ਤੇ ਹੋਣ ਵਾਲੇ ਸਮਾਰੋਹ `ਤੇ ਬਾਜ਼ ਅੱਖ ਰੱਖੀ ਹੋਈ ਹੈ। ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇੰਗਲੈਂਡ `ਤੇ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਦਬਾਅ ਬਣਾ ਕੇ ਰੱਖੇਗਾ ਕਿ ਉਹ ਇਸ ਸਮਾਰੋਹ ਨੂੰ ਨਾ ਹੋਣ ਦੇਵੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India pressurises continuously UK over Referendum 2020