ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟ੍ਰੇਲੀਆ `ਚ ਭਾਰਤੀ ਪਤੀ ਦੀ ਕਾਤਲ ਤੇ ਪ੍ਰੇਮੀ ਨੂੰ 22 ਤੇ 27 ਸਾਲ ਦੀ ਸਜ਼ਾ

ਸੋਫ਼ੀਆ ਆਪਣੇ ਪਤੀ ਸੈਮ ਤੇ ਬੱਚੇ ਨਾਲ। ਦੂਜੇ ਪਾਸੇ ਸੋਫ਼ੀਆ ਦਾ ਪ੍ਰੇਮੀ ਅਰੁਣ ਕਮਲਾਸੰਨਨ। ਫ਼ੋਟੋ: ਏਸ਼ੀਆਨੈੱਟ ਨਿਊਜ਼ੇਬਲ

ਆਸਟ੍ਰੇਲੀਆ ਦੀ ਇੱਕ ਅਦਾਲਤ ਨੇ ਕੇਰਲ ਦੀ ਇੱਕ ਔਰਤ ਤੇ ਉਸ ਦੇ ਪ੍ਰੇਮੀ ਨੂੰ ਕ੍ਰਮਵਾਰ 22 ਅਤੇ 27 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਬੁੱਧਵਾਰ ਨੂੰ ਸੁਣਾਈ ਗਈ। ਔਰਤ ਸੋਫ਼ੀਆ ਸੈਮ (33) ਉੱਤੇ ਆਪਣੇ ਪ੍ਰੇਮੀ ਅਰੁਣ ਕਮਲਾਸੰਨਨ ਨਾਲ ਮਿਲ ਕੇ ਆਪਣੇ ਪਤੀ ਸੈਮ ਅਬਰਾਹਮ ਦਾ ਕਤਲ ਕਰਨ ਦਾ ਦੋਸ਼ ਸੀ। ਇਨ੍ਹਾਂ ਦੋਵਾਂ ਨੇ ਸੈਮ ਨੂੰ ਸਾਇਨਾਇਡ ਮਿਲਿਆ ਸੰਤਰੇ ਦਾ ਜੂਸ ਪਿਲਾ ਦਿੱਤਾ ਸੀ।

ਇਹ ਫ਼ੈਸਲਾ ਸੁਣਾਉਂਦਿਆਂ ਜਸਟਿਸ ਕੌਗ਼ਲੈਨ ਨੇ ਕਿਹਾ ਕਿ ਦੋਵੇਂ ਮੁਲਜ਼ਮ ਕਿਸੇ ਵੀ ਤਰ੍ਹਾਂ ਦੀ ਹਮਦਰਦੀ ਦੇ ਲਾਇਕ ਨਹੀਂ ਹਨ ਕਿਉਂਕਿ ਕਤਲ ਬਹੁਤ ਸੋਚੀ-ਸਮਝੀ ਸਾਜਿ਼ਸ਼ ਅਧੀਨ ਕੀਤਾ ਗਿਆ ਸੀ। ਅਦਾਲਤ ਵਿੱਚ ਦੱਸਿਆ ਗਿਆ ਕਿ 36 ਸਾਲਾ ਪ੍ਰੇਮੀ ਅਰੁਣ ਪਹਿਲਾਂ ਕਿਸੇ ਵੇਲੇ ਭਾਰਤ `ਚ ਯੂਨੀਵਰਸਿਟੀ ਵਿੱਚ ਮਿਲਿਆ ਸੀ। ਉਹ ਚੋਰੀ ਛਿਪੇ ਪਹਿਲਾਂ ਪਰਿਵਾਰ ਦੇ ਗੈਰੇਜ ਤੇ ਫਿਰ ਖਿੜਕੀ ਵਿੱਚ ਦਾਖ਼ਲ ਹੋਇਆ। ਤਦ ਉਸ ਨੇ ਕਤਲ ਦੇ ਇਸ ਵੱਡੇ ਅਪਰਾਧ ਨੂੰ ਜਨਮ ਦਿੱਤਾ। ਅਦਾਲਤ ਨੇ ਇਹ ਵੀ ਮਹਿਸੂਸ ਕੀਤਾ ਕਿ ਸੋਫ਼ੀਆ ਸੈਮ ਨੂੰ ਆਪਣੇ ਕੀਤੇ `ਤੇ ਬਿਲਕੁਲ ਵੀ ਕੋਈ ਅਫ਼ਸੋਸ ਹੋਇਆ ਨਹੀਂ ਜਾਪਦਾ।

ਆਸਟ੍ਰੇਲੀਅਨ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ 34 ਸਾਲਾ ਸੈਮ ਸੰਯੁਕਤ ਅਰਬ ਅਮੀਰਾਤ ਐਕਸਚੇਂਜ ਦਾ ਮੁਲਾਜ਼ਮ ਸੀ ਅਤੇ ਉਹ 13 ਅਕਤੂਬਰ, 2015 ਨੂੰ ਆਪਣੇ ਘਰ ਦੇ ਬੈੱਡਰੂਮ ਵਿੱਚ ਮਰਿਆ ਪਾਇਆ ਗਿਆ ਸੀ। ਸੋਫ਼ੀਆ ਨੇ ਆਪਣੇ ਰਿਸ਼ਤੇਦਾਰਾਂ ਨੂੰ ਫ਼ੋਨ ਕਰ ਕੇ ਇਹੋ ਦੱਸਿਆ ਸੀ ਕਿ ਉਸ ਦੇ ਪਤੀ ਸੇਮ ਦਾ ਦੇਹਾਂਤ ਦਿਲ ਦੀ ਧੜਕਣ ਰੁਕ ਜਾਣ ਕਾਰਨ ਹੋਇਆ ਸੀ। ਉਹ ਉਸ ਦੀ ਮ੍ਰਿਤਕ ਦੇਹ ਨੂੰ ਕੇਰਲ ਲਿਆਈ ਸੀ ਤੇ ਉਸ ਦੀਆਂ ਸਾਰੀਆਂ ਅੰਤਿਮ ਰਸਮਾਂ ਮੁਕੰਲ ਕਰ ਕੇ ਆਸਟ੍ਰੇਲੀਆ ਪਰਤ ਗਈ ਸੀ।

ਸੋਫ਼ੀਆ ਜਦੋਂ ਆਸਟ੍ਰੇਲੀਆ ਪਰਤੀ, ਤਾਂ ਸੋਫ਼ੀਆ ਅਰੁਣ ਨਾਲ ਰਹਿਣ ਲੱਗ ਪਈ। ਸੈਮ ਦੇ ਕੁਝ ਦੋਸਤਾਂ ਨੂੰ ਸ਼ੱਕ ਪਿਆ ਤੇ ਪੁਲਿਸ ਨੂੰ ਇਸ ਬਾਰੇ ਚੌਕਸ ਕੀਤਾ। ਉਨ੍ਹਾਂ ਨੇ ਆਪਣੇ ਵੱਲੋਂ ਪਹਿਲਾਂ ਇਕੱਠੇ ਕੀਤੇ ਸੈਂਪਲਾਂ ਦੇ ਆਧਾਰ `ਤੇ ਅੱਗੇ ਵਧਣ ਦਾ ਫ਼ੈਸਲਾ ਕੀਤਾ। ਟੌਕਸੀਕੌਲੋਜੀ ਰਿਪੋਰਟ ਵਿੱਚ ਮ੍ਰਿਤਕ ਦੇ ਜਿਗਰ ਤੇ ਖ਼ੂਨ ਵਿੱਚ ਸਾਇਨਾਇਡ ਦੇ ਬਹੁਤ ਜਿ਼ਆਦਾ ਅੰਸ਼ ਪਾਏ ਗਏ। ਫਿਰ ਦੋਵੇਂ ਮੁਲਜ਼ਮਾਂ ਨੂੰ ਅਗਸਤ 2016 `ਚ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੇ ਸੋਫ਼ੀਆ ਦੀਆਂ ਫ਼ੋਨ ਕਾਲਾਂ ਦੇ ਵੇਰਵੇ ਖੰਗਾਲ਼ੇ।

ਸਰਕਾਰੀ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਸੈਮ ਨੂੰ ਕਤਲ ਕਰਨ ਦੀ ਸਾਜਿ਼ਸ਼ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੀ ਸੀ। ਕਤਲ ਤੋਂ ਤਿੰਨ ਮਹੀਨੇ ਪਹਿਲਾਂ ਵੀ ਅਰੁਣ ਨੇ ਸੈਮ ਨੂੰ ਇੱਕ ਰੇਲਵੇ ਸਟੇਸ਼ਨ `ਤੇ ਮਾਰਨ ਦਾ ਨਾਕਾਮ ਜਤਨ ਕੀਤਾ ਸੀ।

ਅਦਾਲਤ `ਚ ਅਰੁਣ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਉਹ ਮਾਨਸਿਕ ਰੋਗ ਤੋਂ ਪੀੜਤ ਹੈ ਪਰ ਅਦਾਲਤ ਨੇ ਇਹ ਦਾਅਵਾ ਮੁੱਢੋਂ ਰੱਦ ਕਰ ਦਿੱਤਾ ਸੀ।

ਸੈਮ ਦੇ ਰਿਸ਼ਤੇਦਾਰਾਂ ਅਨੁਸਾਰ ਸੈਮ ਤੇ ਸੋਫ਼ੀਆ ਕੇਰਲ ਦੇ ਕੋਟਾਯਮ ਕਾਲਜ `ਚ ਲਿਮੇ ਸਨ ਤੇ ਉਨ੍ਹਾਂ 2008 `ਚ ਵਿਆਹ ਰਚਾ ਲਿਆ ਸੀ। ਫਿਰ ਸੈਮ ਨੂੰ ਦੁਬਈ `ਚ ਨੌਕਰੀ ਮਿਲ ਗਈ ਸੀ। ਫਿਰ ਦੋਵੇਂ ਆਸਟ੍ਰੇਲੀਆ ਚਲੇ ਗਏ। ਦੋਵਾਂ ਦਾ ਸੱਤ ਵਰ੍ਹਿਆ ਦਾ ਪੁੱਤਰ ਹੈ।

ਸੈਮ ਦੇ ਦੋਸਤਾਂ ਅਨੁਸਾਰ ਸੋਫ਼ੀਆ ਦੀ ਪਹਿਲਾਂ ਤੋਂ ਹੀ ਅਰੁਣ ਨਾਲ ਜਾਣ-ਪਛਾਣ ਸੀ। ਉਸੇ ਦੀ ਮਦਦ ਨਾਲ ਉਹ ਦੋਵੇਂ ਆਸਟ੍ਰੇਲੀਆ ਵੀ ਗਏ ਸਨ। ਕੇਰਲ ਦੇ ਨਗਰ ਕੋਲਮ `ਚ ਰਹਿੰਦੇ ਸੈਮ ਦੇ ਮਾਪਿਆਂ ਨੇ ਅਦਾਲਤੀ ਫ਼ੈਸਲੇ ਦਾ ਸੁਆਗਤ ਕੀਤਾ ਹੈ।

ਸੈਮ ਦਾ ਪੁੱਤਰ ਹੁਣ ਸੋਫ਼ੀਆ ਦੀ ਭੈਣ ਸੋਨੀਆ ਭਾਵ ਆਪਣੀ ਮਾਸੀ ਕੋਲ ਰਹੇਗਾ, ਜੋ ਮੈਲਬੌਰਨ `ਚ ਨਰਸ ਹੈ।     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Lady and Paramour sentenced