ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UK ’ਚ ਨਸ਼ਾ ਤਸਕਰੀ ਮਾਮਲੇ 'ਚ ਦੋ ਪੰਜਾਬੀਆਂ ਨੂੰ 2 ਸਾਲ ਦੀ ਜੇਲ

ਬ੍ਰਿਟੇਨ ਦੇ ਬਰਮਿੰਘਮ 'ਚ ਅਪਰਾਧ ਸੰਗਠਨਾਂ ਦਾ ਹਿੱਸਾ ਬਣਨ ਵਾਲੇ ਪੰਜਾਬ ਮੂਲ ਦੇ ਭਰਾ, ਜੋ ਨੀਦਰਲੈਂਡਜ਼ ਤੋਂ ਚਿਕਨ ਅੰਦਰ ਲੁਕੋ ਕੇ ਲੱਖਾਂ ਪੌਂਡ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਦੇ ਸਨ, ਨੂੰ 2-2 ਸਾਲ ਜੇਲ ਦੀ ਸਜ਼ਾ ਸੁਣਾਈ ਹੈ।


ਪਿਛਲੇ ਦਿਨੀਂ ਬਰਮਿੰਘਮ ਕ੍ਰਾਊਨ ਕੋਰਟ ਵੱਲੋਂ ਮਨਜਿੰਦਰ ਸਿੰਘ ਠੱਕਰ (36) ਅਤੇ ਦਵਿੰਦਰ ਸਿੰਘ ਠੱਕਰ (42) ਨੂੰ ਮਾਮਲੇ 'ਚ ਦੋਸ਼ੀ ਪਾਇਆ ਗਿਆ ਸੀ। ਨੈਸ਼ਨਲ ਕ੍ਰਾਈਮ ਏਜੰਸੀ (ਐਨਸੀਏ) ਨੇ ਦੱਸਿਆ ਕਿ ਉਹ ਦੋਵੇਂ ਵੈਸਟ ਮਿਡਲੈਂਡਜ਼ ਵਿੱਚ ਨਸ਼ਿਆਂ ਦੇ ਆਯਾਤ ਅਤੇ ਵੰਡ ਵਿੱਚ ਸ਼ਾਮਲ ਸਨ।

 

ਉਹ ਦੋਵੇਂ ਸੰਗਠਨ ਦੇ ਮੁਖੀ ਬਸੀਮ ਹੂਸੈਨ ਅਤੇ ਨਜਰਤ ਹੂਸੈਨ ਵੱਲੋਂ ਚਲਾਏ ਗਏ ਅਪਰਾਧਕ ਕਾਰੋਬਾਰ 'ਚ ਸ਼ਾਮਲ ਸਨ, ਜਿਨ੍ਹਾਂ ਨੇ ਅੱਗੇ ਦੀਆਂ ਕੰਪਨੀਆਂ ਦੀ ਇਕ ਲੜੀ ਸਥਾਪਤ ਕੀਤੀ ਸੀ, ਜੋ ਕਿ ਨੀਦਰਲੈਂਡਜ਼ ਤੋਂ ਚਿਕਨ ਦੀ ਦਰਾਮਦ 'ਚ ਸ਼ਾਮਲ ਸਨ।


ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਹਾਂ ਨੇ ਕਈ ਵਾਰ ਹੈਰੋਇਨ ਅਤੇ ਕੋਕੀਨ ਨੂੰ ਚਿਕਨ ਅੰਦਰ ਲੁਕਾ ਕੇ ਸਪਲਾਈ ਕੀਤੀ ਸੀ। ਬ੍ਰਿਟੇਨ ਦੀ ਰਾਸ਼ਟਰੀ ਅਰਪਾਧ ਏਜੰਸੀ (ਏਸੀਏ) ਦੀ ਜਾਂਚ ਤੋਂ ਬਾਅਦ ਮਨਜਿੰਦਰ ਸਿੰਘ ਠੱਕਰ ਅਤੇ ਦੇਵਿੰਦਰ ਸਿੰਘ ਠੱਕਰ ਨੂੰ ਗ੍ਰਿਫ਼ਤਾਰ ਕੀਤਾ ਸੀ। ਬਰਮਿੰਘਮ ਦੀ ਇੱਕ ਅਦਾਲਤ ਨੇ ਇਸ ਮਾਮਲੇ ਵਿੱਚ ਗਰੋਹ ਦੇ ਸਰਗਨਾ ਬਸੀਮ ਹੂਸੈਨ ਅਤੇ ਨਜਰਤ ਹੂਸੈਨ ਨੂੰ ਤਕਰੀਬਨ 44 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।


ਐਨਸੀਏ ਬ੍ਰਾਂਚ ਦੇ ਆਪ੍ਰੇਸ਼ਨ ਮੈਨੇਜਰ ਕੋਲਿਨ ਵਿਲੀਅਮਜ਼ ਮੁਤਾਬਿਕ ਇਸ ਮਾਮਲੇ ਦੀ ਦੋ ਤੋਂ ਤਿੰਨ ਸਾਲ ਤੱਕ ਜਾਂਚ ਚੱਲੀ।  ਇਸ ਦੌਰਾਨ ਅਸੀਂ ਯੋਜਨਾਬੱਧ ਤਰੀਕੇ ਨਾਲ ਸੰਗਠਿਤ ਅਪਰਾਧ ਦਾ ਪਰਦਾਫਾਸ਼ ਕੀਤਾ, ਜੋ ਵੈਸਟ ਮਿਡਲੈਂਡਜ਼ ਵਿੱਚ ਨਸ਼ਿਆਂ ਦੇ ਆਯਾਤ ਅਤੇ ਵੰਡ ਵਿੱਚ ਸ਼ਾਮਲ ਸੀ। ਤਿੰਨ ਮੌਕਿਆਂ 'ਤੇ ਚਿਕਨ ਲਿਜਾ ਰਹੇ ਪਾਣੀ ਦੇ ਜਹਾਜ਼ਾਂ 'ਚ ਲਗਭਗ ਮੀਲੀਅਨ ਪਾਊਂਡ ਦੀ ਹੈਰੋਇਨ ਅਤੇ ਕੋਕੀਨ ਫੜੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian-origin brothers jailed in UK drugs in chicken scam