ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਿਟੇਨ ਚੋਣਾਂ 'ਚ ਇਨ੍ਹਾਂ ਭਾਰਤੀਆਂ ਨੇ ਗੱਡੇ ਜਿੱਤ ਦੇ ਝੰਡੇ

ਇੰਗਲੈਂਡ ਦੀਆਂ ਆਮ ਚੋਣਾਂ ’ਚ ਕਨਜ਼ਰਵੇਟਿਵ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਬਹੁਮੱਤ ਲਈ ਜ਼ਰੂਰੀ 326 ਤੋਂ ਕਿਤੇ ਵੱਧ ਸੀਟਾਂ ਹਾਸਲ ਕਰ ਲਈਆਂ ਹਨ। ਹਾਊਸ ਆਫ ਕਾਮਨਜ਼ ਦੀਆਂ ਕੁੱਲ 650 ਸੀਟਾਂ 'ਚੋਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕਨਜ਼ਰਵੇਟਿਵ ਪਾਰਟੀ ਨੂੰ 364 ਸੀਟਾਂ 'ਤੇ ਜਿੱਤ ਮਿਲੀ ਹੈ। ਇਹ ਬਹੁਮੱਤ ਦੇ ਅੰਕੜੇ (326) ਤੋਂ 30 ਵੱਧ ਹੈ। ਲੇਬਰ ਪਾਰਟੀ 203 ਸੀਟਾਂ ਹੀ ਜਿੱਤ ਸਕੀ।
 

ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਚੋਣਾਂ ਵਿਚ ਜਿੱਤ ਦਰਜ ਕਰਦਿਆਂ ਨਵੇਂ ਸਾਲ ਵਿੱਚ ਬ੍ਰਿਟੇਨ ਨੂੰ ਯੂਰਪੀ ਸੰਘ ਤੋਂ ਵੱਖ ਕਰਨ ਦਾ ਰਸਤਾ ਆਸਾਨ ਕਰ ਦਿੱਤਾ ਹੈ। ਕਨਜ਼ਰਵੇਟਿਵ ਅਤੇ ਲੇਬਰ ਪਾਰਟੀਆਂ 'ਚ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਕੁੱਝ ਨਵੇਂ ਚਿਹਰਿਆਂ ਦੇ ਨਾਲ ਲਗਭਗ 15 ਸੰਸਦ ਮੈਂਬਰਾਂ ਨੇ ਆਪੋ-ਆਪਣੀਆਂ ਸੀਟਾਂ ਬਰਕਰਾਰ ਰੱਖੀਆਂ। ਇਨ੍ਹਾਂ 15 ਭਾਰਤੀਆਂ 'ਚੋਂ 4 ਪੰਜਾਬੀ ਹਨ।
 

ਪਹਿਲੀ ਵਾਰ ਚੋਣ ਜਿੱਤਣ ਵਾਲਿਆਂ 'ਚ ਗਗਨ ਮੋਹਿੰਦਰ, ਕਲੇਅਰ ਕੁਟਿਨਹੋ ਅਤੇ ਨਵੇਂਦਰੂ ਮਿਸ਼ਰਾ ਹਨ। ਮੋਹਿੰਦਰ ਨੇ ਕੰਜ਼ਰਵੇਟਿਵ ਪਾਰਟੀ ਦੇ ਟਿਕਟ 'ਤੇ ਹਾਰਟਫੋਰਡਸ਼ਾਇਰ ਸਾਊਥ ਵੈਸਟ ਸੀਟ ਤੋਂ ਜਿੱਤ ਦਰਜ ਕੀਤੀ। ਇਸੇ ਪਾਰਟੀ ਦੀ ਉਮੀਦਵਾਰ ਅਤੇ ਗੋਆ ਨਾਲ ਸਬੰਧ ਰੱਖਣ ਵਾਲੀ ਕਲੇਅਰ ਨੇ ਸਰੇ ਈਸਟ ਸੀਟ ਤੋਂ ਵੱਡੇ ਅੰਤਰ ਨਾਲ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾਇਆ। ਨਵੇਂਦਰੂ ਲੇਬਰ ਪਾਰਟੀ ਤੋਂ ਸਟਾਕਪੋਰਟ ਸੀਟ ਤੋਂ ਚੋਣ ਜਿੱਤੇ ਹਨ।
 

ਆਸਾਨ ਜਿੱਤ ਨਾਲ ਸੰਸਦ ਪੁੱਜਣ ਵਾਲੇ ਭਾਰਤੀ ਮੂਲ ਦੇ ਕੰਜ਼ਰਵੇਟਿਵ ਉਮੀਦਵਾਰਾਂ ਵਿਚ ਪ੍ਰੀਤੀ ਪਟੇਲ ਵੀ ਸ਼ਾਮਲ ਹੈ। ਇਸੇ ਪਾਰਟੀ ਤੋਂ ਇੰਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਦੇ ਜਵਾਈ ਰਿਸ਼ੀ ਸੁਨਕ ਅਤੇ ਆਲੋਕ ਸ਼ਰਮਾ ਵੀ ਦੁਬਾਰਾ ਸੰਸਦ ਪੁੱਜੇ। ਸ਼ੈਲੇਸ ਵਾਰਾ ਨੇ ਨਾਰਥ ਵੈਸਟ ਕੈਂਬਰਿਜਸ਼ਾਇਰ ਅਤੇ ਗੋਆ ਮੂਲ ਦੀ ਸੁਏਲਾ ਬ੍ਰਾਵਰਮੈਨ ਨੇ ਫੇਅਰਹਮ ਸੀਟ ਤੋਂ ਜਿੱਤ ਦਰਜ ਕੀਤੀ।
 

ਪਿਛਲੀ ਚੋਣ ਵਿਚ ਪਹਿਲੀ ਸਿੱਖ ਔਰਤ ਵਜੋਂ ਸੰਸਦ ਪੁੱਜਣ ਦਾ ਰਿਕਾਰਡ ਬਣਾਉਣ ਵਾਲੀ ਪ੍ਰੀਤ ਕੌਰ ਗਿੱਲ ਬਰਮਿੰਘਮ ਐਜਬੈਸਟਨ ਸੀਟ ਤੋਂ ਫਿਰ ਚੁਣੀ ਗਈ ਹੈ। ਤਨਮਨਜੀਤ ਸਿੰਘ ਢੇਸੀ ਦੱਖਣੀ-ਪੂਰਬੀ ਇੰਗਲੈਂਡ ਦੀ ਸਲਫ ਸੀਟ ਤੋਂ ਭਾਰਤੀ ਮੂਲ ਦੇ ਹੀ ਕੰਜ਼ਰਵੇਟਿਵ ਉਮੀਦਵਾਰ ਕੰਵਰ ਤੂਰ ਗਿੱਲ ਨੂੰ ਹਰਾ ਕੇ ਦੁਬਾਰਾ ਸੰਸਦ ਪੁੱਜੇ।
 

ਵਰਿੰਦਰ ਸ਼ਰਮਾ ਨੇ ਈਲਿੰਗ ਸਾਊਥਹਾਲ ਸੀਟ ਤੋਂ ਆਸਾਨ ਜਿੱਤ ਦਰਜ ਕੀਤੀ। ਲੀਜ਼ਾ ਨੰਦੀ ਵਿਗਾਨ ਸੀਟ ਅਤੇ ਸੀਮਾ ਮਲਹੋਤਰਾ ਫੈਲਥਮ ਐਂਡ ਹੇਸਟਨ ਸੀਟ ਤੋਂ ਦੁਬਾਰਾ ਚੁਣੀ ਗਈ। ਸਾਬਕਾ ਐਮ.ਪੀ. ਕੀਥ ਵਾਜ ਦੀ ਭੈਣ ਵੇਲਰੀ ਵਾਜ ਨੇ ਵਾਲਸਲ ਸੀਟ 'ਤੇ ਭਾਰਤੀ ਮੂਲ ਦੇ ਕੰਜ਼ਰਵੇਟਿਵ ਉਮੀਦਵਾਰ ਗੁਰਜੀਤ ਬੈਂਸ ਨੂੰ ਹਰਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian origin candidates register strong result in UK general elections