ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ: ਪ੍ਰਵਾਸੀ ਪੰਜਾਬੀ ਨੇ ਬਾਥ-ਟਬ ’ਚ ਗਲ਼-ਘੋਟ ਕੇ ਮਾਰੀ ਸੀ ਪਤਨੀ

ਵੱਖ ਰਹਿ ਰਹੀ ਪਤਨੀ ਵਲੋਂ ਤਲਾਕ ਦੀ ਮੰਗ ਕਰਨ ’ਤੇ ਉਸਦਾ ਕਤਲ ਕਰਨ ਵਾਲੇ ਇਕ ਪ੍ਰਵਾਸੀ ਪੰਜਾਬੀ ਨੂੰ ਅਮਰੀਕੀ ਅਦਾਲਤ ਨੇ ਦੋਸ਼ੀ ਐਲਾਨ ਦਿੱਤਾ ਹੈ। ਦੋਸ਼ੀ ਪੰਜਾਬੀ ਨੂੰ ਸਾਲ 2011 ਚ ਭਾਰਤ ਤੋਂ ਅਮਰੀਕਾ ਲਿਆਇਆ ਗਿਆ ਸੀ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਅਦਾਲਤ ਨੇ 44 ਸਾਲਾ ਪੰਜਾਬੀ ਪ੍ਰਵਾਸੀ ਅਵਤਾਰ ਗਰੇਵਾਲ ਨੂੰ ਆਪਣੀ ਪਤਨੀ ਨਵਨੀਤ ਕੌਰ ਦੀ 2007 ਚ ਬਾਥਟਬ ਚ ਗਲ਼ ਘੋਟ ਕੇ ਕਤਲ ਕਰਨ ਲਈ ਦੋਸ਼ੀ ਕਰਾਰ ਦਿੱਤਾ। ਹੁਣ ਦੋਸ਼ੀ ਅਵਤਾਰ ਗਰੇਵਾਲ ਨੂੰ 23 ਅਗਸਤ ਨੂੰ ਅਦਾਲਤ ਸਜ਼ਾ ਸੁਣਾਵੇਗੀ।

 

ਲੰਬੇ ਸਮੇਂ ਤਕ ਰਿਸ਼ਤੇ ਚ ਰਹਿਣ ਮਗਰੋਂ ਦੋਨਾਂ ਨੇ 2005 ਚ ਵਿਆਹ ਕੀਤਾ ਸੀ। ਅਵਤਾਰ ਗਰੇਵਾਲ ਕਨੇਡਾ ਚ ਰਹਿੰਦੇ ਸਨ ਜਦਕਿ ਨਵਨੀਤ ਕੌਰ ਵੀਜ਼ਾ ’ਤੇ ਅਮਰੀਕਾ ਚ ਰਹਿੰਦੀ ਸੀ। ਪੀੜਤ ਪੱਖ ਨੇ ਅਦਾਲਤ ਨੂੰ ਦਸਿਆ ਕਿ ਗਰੇਵਾਲ ਨੇ ਨਵਨੀਤ ਕੌਰ ਤੋਂ ਵਿਆਹ ਕਰਨ ਦੇ ਠੀਕ ਬਾਅਦ ਆਪਣਾ ਅਸਲੀ ਚਿਹਰਾ ਦਿਖਾਉਣਾ ਸ਼ੁਰੂ ਕਰ ਦਿੱਤਾ।

 

ਪੀੜਤ ਪੱਖ ਮੁਤਾਬਕ ਅਵਤਾਰ ਆਪਣੀ ਪਤਨੀ ਬਾਰੇ ਚ ਪਤਾ ਲਗਾਉਣ ਲਈ ਦਿਨ ਚ ਕਈ ਵਾਰ ਫ਼ੋਨ ਕਰਦਾ ਸੀ। ਜਦੋਂ ਫ਼ੋਨ ਦਾ ਜਵਾਬ ਨਹੀਂ ਮਿਲਦਾ ਤਾਂ ਉਹ ਉਸਦੇ ਦਫਤਰ ਅਤੇ ਹੋਰਨਾਂ ਲੋਕਾਂ ਨੂੰ ਫ਼ੋਨ ਕਰਦਾ ਸੀ।

 

ਉਨ੍ਹਾਂ ਦਸਿਆ ਕਿ ਵਿਆਹ ਦੇ ਬਾਅਦ ਨਵਨੀਤ ਨੇ ਅਵਤਾਰ ਨੂੰ ਤਲਾਕ ਦੇਣ ਨੂੰ ਕਿਹਾ ਸੀ। ਇਸ ਦੇ ਬਾਅਦ ਅਵਤਾਰ ਨੇ ਇਸ ਮੁੱਦੇ ਤੇ ਗੱਲਬਾਤ ਕਰਨ ਨੂੰ ਕਿਹਾ ਤੇ ਕਨੇਡਾ ਤੋਂ ਉਸਦੇ ਘਰ ਪੁੱਜਿਆ। ਨਵਨੀਤ ਨੇ ਘਰ ਪੁੱਜਣ ’ਤੇ ਵੀ ਤਲਾਕ ਦੀ ਆਪਣੀ ਗੱਲ ਦੁਹਰਾਈ ਜਿਸ ਤੋਂ ਬਾਅਦ ਦੋਨਾਂ ਚ ਝਗੜਾ ਹੋਇਆ। ਇਸ ਤੋਂ ਬਾਅਦ ਅਵਤਾਰ ਨੇ ਉਸ ਦਾ ਕਤਲ ਕਰ ਦਿੱਤਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian origin man convicted in US who drowned his wife in bathtub