ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਨੇਡਾ ’ਚ ਭਾਰਤੀ ਮੂਲ ਦੇ MP ਕਮਲ ਖੇੜਾ ਹੋਏ ਕੋਰੋਨਾ–ਪਾਜ਼ਿਟਿਵ

ਕੈਨੇਡਾ ’ਚ ਭਾਰਤੀ ਮੂਲ ਦੇ MP ਕਮਲ ਖੇੜਾ ਹੋਏ ਕੋਰੋਨਾ–ਪਾਜ਼ਿਟਿਵ

ਕੈਨੇਡਾ ਦੇ ਬਰੈਂਪਟਨ–ਪੱਛਮੀ ਹਲਕੇ ਤੋਂ ਭਾਰਤੀ ਮੂਲ ਦੇ ਸੰਸਦ ਮੈਂਬਰ (MP) ਕਮਲ ਖੇੜਾ ਹੁਣ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਗਏ ਹਨ। ਉਨ੍ਹਾਂ ਦਾ ਕੋਰੋਨਾ (ਕੋਵਿਡ–19) ਟੈਸਟ ਪਾਜ਼ਿਟਿਵ ਆਇਆ ਹੈ। ਇੱਥੇ ਵਰਨਣਯੋਗ ਹੈ ਕਿ ਕਮਲ ਖੇੜਾ ਇੱਕ ਰਜਿਸਟਰਡ ਨਰਸ ਵੀ ਹਨ।

 

 

ਸਨਿੱਚਰਵਾਰ ਦੀ ਰਾਤ ਨੂੰ ਕਮਲ ਖੇੜਾ ਦੇ ਸਰੀਰ ਵਿੱਚ ਜ਼ੁਕਾਮ ਵਰਗੇ ਲੱਛਣ ਵਿਖਾਈ ਦੇਣ ਲੱਗ ਪਏ ਸਨ। ਉਨ੍ਹਾਂ ਤੁਰੰਤ ਖੁਦ ਨੂੰ ਹੋਰ ਸਭਨਾਂ ਨਾਲੋਂ ਵੱਖ (ਆਈਸੋਲੇਟ) ਕਰ ਲਿਆ ਸੀ। ਮੰਗਲਵਾਰ ਨੂੰ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ਿਟਿਵ ਨਿੰਕਲਿਆ।

 

 

ਟਵਿਟਰ ਉੰਤੇ ਖੁਦ ਕਮਲ ਖੇੜਾ ਹੁਰਾਂ ਦੱਸਿਆ ਕਿ ਉਨ੍ਹਾਂ ਵਿੱਚ ਲੱਛਣ ਹਾਲੇ ਵੀ ਹਨ ਪਰ ਇਸ ਵੇਲੇ ਉਹ ਚੜ੍ਹਦੀ ਕਲਾ ’ਚ ਹਨ। ‘ਮੈਨੂੰ ਪਤਾ ਹੈ ਕਿ ਬਹੁਤ ਸਾਰੇ ਕੈਨੇਡੀਅਨਾਂ ਦੀ ਹਾਲਤ ਇਸ ਵੇਲੇ ਠੀਕ ਨਹੀਂ ਹੈ।’

 

 

ਇਸੇ ਮਹੀਨੇ ਪਹਿਲਾਂ ਸ੍ਰੀਮਤੀ ਕਮਲ ਖੇੜਾ ਨੇ ਲਿਖਿਆ ਸੀ ਕਿ ਕੈਨੇਡਾ ਦੇ ਹਸਪਤਾਲਾਂ ’ਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਫੈਲਣ ਕਾਰਨ ਹੁਣ ਨਰਸਾਂ ਦੀ ਘਾਟ ਪੈਦਾ ਹੋ ਗਈ ਹੈ – ਇਸੇ ਲਈ ਮੈਂ ਹੁਣ ਖੁਦ ਨੂੰ ਇੰਕ ਨਰਸ ਵਜੋਂ ਰਜਿਸਟਰਡ ਕਰਵਾ ਰਹੀ ਹਾਂ। ਮੈਨੂੰ ਆਸ ਹੈ ਕਿ ਇਸ ਨਾਲ ਮਰੀਜ਼ਾਂ ਦਾ ਕਤਾਰਾਂ ’ਚ ਖਲੋਣ ਤੇ ਉਡੀਕਣ ਦਾ ਸਮਾਂ ਕੁਝ ਘਟੇਗਾ।

 

 

ਕਮਲ ਖੇੜਾ ਨੇ ਕਿਹਾ ਸੀ ਕਿ ਆਪਣੇ ਸਮਾਜ ਨੂੰ ਕੁਝ ਵਾਪਸ ਦੇਣ ਦਾ ਇਹ ਬਹੁਤ ਅਹਿਮ ਸਮਾਂ ਹੈ।

 

 

ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਮਲ ਖੇੜਾ ਨੂੰ ਕੋਰੋਨਾ ਦੀ ਲਾਗ ਕਿੱਥੋਂ ਲੱਗੀ ਹੋ ਸਕਦੀ ਹੈ। ਉਹ ਸੰਯੁਕਤ ਰਾਸ਼ਟਰ ਦੇ ਵਰਲਡ ਫ਼ੂਡ ਪ੍ਰੋਗਰਾਮ ਦੇ ਮੁਖੀ ਡੇਵਿਡ ਬੀਸਲੀ ਨੂੰ ਬੀਤੀ 12 ਮਾਰਚ ਨੂੰ ਮਿਲੇ ਸਨ ਤੇ ਸ੍ਰੀ ਬੀਸਲੀ ਨੇ ਬੀਤੀ 19 ਮਾਰਚ ਨੂੰ ਦੱਸਿਆ ਸੀ ਕਿ ਉਹ ਕੋਰੋਨਾ–ਪਾਜ਼ਿਟਿਵ ਹਨ।

 

 

ਕਮਲ ਖੇੜਾ ਦੇ ਕੋਰੋਨਾ–ਪਾਜ਼ਿਟਿਵ ਹੋਣ ਦੀ ਖ਼ਬਰ ਮਿਲਦਿਆਂ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਤੇ ਹੋਰ ਅਨੇਕ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ।

 

 

ਸ੍ਰੀਮਤੀ ਕਮਲ ਖੇੜਾ ਕੈਨੇਡਾ ਦੇ ਪਹਿਲੇ ਐੱਮਪੀ ਹਨ, ਜਿਨ੍ਹਾਂ ਦਾ ਕੋਰੋਨਾ ਟੈਸਟ ਪਾਜ਼ਿਟਿਵ ਆਇਆ ਹੈ।

 

 

ਪਹਿਲਾਂ ਕੈਨੇਡਾ ਦੇ ਵਿਦੇਸ਼ ਮੰਤਰੀ ਫ਼ਰੈਂਕੋਇਸ–ਫ਼ਿਲਿਪ ਦਾ ਵੀ ਕੋਰੋਨਾ ਟੈਸਟ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਵਿੱਚ ਜ਼ੁਕਾਮ ਵਰਗੇ ਲੱਛਣ ਵਿਖਾਈ ਦੇਣ ਲੱਗ ਪਏ ਸਨ ਪਰ ਉਨ੍ਹਾਂ ਦਾ ਟੈਸਟ ਨੈਗੇਟਿਵ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Origin MP in Canada Kamal Khera tested corona positive