ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਲਬੌਰਨ `ਚ ਭਾਰਤੀ ਵਿਦਿਆਰਥੀ ਦਾ ‘ਕਤਲ`

ਮੌਲਿਨ ਰਾਠੌੜ ਦੀ ਫ਼ੇਸਬੁੱਕ ਤੋਂ ਲਈ ਤਸਵੀਰ

ਭਾਰਤੀ ਮੂਲ ਦੇ ਅਕਾਊਂਟਿੰਗ ਦੇ ਵਿਦਿਆਰਥੀ ਮੌਲਿਨ ਰਾਠੌੜ (25) ਦਾ ‘ਕਤਲ` ਹੋ ਗਿਆ ਹੈ। ਉਸ ਨੂੰ ਬਹੁਤ ਗੰਭੀਰ ਹਾਲਤ `ਚ ਸੋਮਵਾਰ ਦੀ ਰਾਤ ਨੂੰ ਇੱਕ ਲੜਕੀ ਦੇ ਘਰੋਂ ਹਸਪਤਾਲ ਲਿਜਾਂਦਾ ਗਿਆ ਸੀ, ਜਿਸ ਨਾਲ ਪਹਿਲਾਂ ਉਸ ਦੀ ਮੁਲਾਕਾਤ ‘ਫ਼ੇਸਬੁੱਕ` ਰਾਹੀਂ ਹੋਈ ਸੀ। ਉਹ ਤਾਂ ਉੱਥੇ ਉਸ ਨੂੰ ਬਹੁਤ ਚਾਅ ਨਾਲ ਮਿਲਣ ਲਈ ਗਿਆ ਸੀ ਪਰ ਫਿਰ ਪਤਾ ਨਹੀਂ ਕੀ ਹੋਇਆ, ਉਹ ਉਸ ਕੁੜੀ ਦੇ ਘਰ ਵਿੱਚ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਮਿਲਿਆ।


ਉਹ ਉਸ 19 ਸਾਲਾ ਲੜਕੀ ਨੂੰ ਮਿਲਣ ਲਈ ਸਥਾਨਕ ਸਮੇਂ ਅਨੁਸਾਰ ਰਾਤੀਂ 9 ਵਜੇ ਪੱਛਮੀ ਮੈਲਬੌਰਨ ਦੇ ਸੰਨਬਰੀ ਇਲਾਕੇ `ਚ ਸਥਿਤ ਉਸ ਦੇ ਘਰ ਮਿਲਣ ਲਈ ਪੁੱਜਾ ਸੀ। ਉਨ੍ਹਾਂ ਦੀ ਮੁਲਾਕਾਤ ਪਹਿਲਾਂ ਫ਼ੇਸਬੁੱਕ ਰਾਹੀਂ ਤੈਅ ਹੋਈ ਸੀ।


ਮੀਡੀਆ ਰਿਪੋਰਟਾਂ ਅਨੁਸਾਰ ਇਹ ਕੁੜੀ ਇਕੱਲੀ ਰਹਿੰਦੀ ਰਹੀ ਹੈ ਤੇ ਹੁਣ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲੇ ਤੱਕ ਮੁਢਲੀਆਂ ਖ਼ਬਰਾਂ ਤੋਂ ਕੁਝ ਪਤਾ ਨਹੀਂ ਲੱਗ ਰਿਹਾ ਕਿ ਆਖ਼ਰ ਉਨ੍ਹਾਂ ਵਿਚਾਲੇ ਅਜਿਹਾ ਕੀ ਹੋ ਗਿਆ ਸੀ।  ਪੁਲਿਸ ਵੀ ਇਸ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ ਕਿ ਉਸ ਲੜਕੀ `ਤੇ ਕਿਹੋ ਜਿਹੇ ਦੋਸ਼ ਆਇਦ ਕਰਨੇ ਚਾਹੀਦੇ ਹਨ।


ਬੀਤੀ ਰਾਤ ਮੁਲਜ਼ਮ ਕੁੜੀ ਨੂੰ ਮੈਲਬੌਰਨ ਮੈਜਿਸਟ੍ਰੇਟ ਦੀ ਅਦਾਲਤ `ਚ ਪੇਸ਼ ਕੀਤਾ ਗਿਆ ਤੇ ਉਸ ਨੂੰ ਪੁਲਿਸ ਰਿਮਾਂਡ `ਚ ਰੱਖਿਆ ਗਿਆ ਹੈ।


ਰਾਠੌੜ ਦੇ ਦੋਸਤ ਲਵਪ੍ਰੀਤ ਸਿੰਘ ਅਨੁਸਾਰ ਮੌਲਿਨ ਰਾਠੌੜ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸੀ ਤੇ ਚਾਰ ਵਰ੍ਹੇ ਪਹਿਲਾਂ ਪੜ੍ਹਨ ਲਈ ਆਸਟ੍ਰੇਲੀਆ ਆਇਆ ਸੀ। ਲਵਪ੍ਰੀਤ ਸਿੰਘ ਅਨੁਸਾਰ ਰਾਠੌੜ ਪੜ੍ਹਨ ਵਿੱਚ ਬਹੁਤ ਹੁਸਿ਼ਆਰ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian student killed in Melbourne