ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਡੀਆਨਾ ਗੁਰੂਘਰ `ਚ ਝਗੜੇ ਦਾ ਮਾਮਲਾ ਹੋਰ ਉਲਝਿਆ

ਇੰਡੀਆਨਾ ਗੁਰੂਘਰ `ਚ ਝਗੜੇ ਦਾ ਮਾਮਲਾ ਹੋਰ ਉਲਝਿਆ

ਇਸ ਵਰ੍ਹੇ 15 ਅਪ੍ਰੈਲ ਨੂੰ ਇੱਥੋਂ ਦੇ ਗੁਰਦੁਆਰਾ ਸਾਹਿਬ ਦੀ ਸੰਗਤ ਦੇ ਦੋ ਧੜਿਆਂ ਵਿਚਾਲੇ ਹੋਏ ਝਗੜੇ ਦਾ ਵਿਵਾਦ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਪੁਲਿਸ ਨੇ ਹੁਣ ਤੱਕ 18 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤੇ ਸਨ ਪਰ ਹੁਣ 27 ਹੋਰਨਾਂ ਵਿਰੁੱਧ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇੰਝ ਕੁੱਲ 45 ਵਿਅਕਤੀ ਕਾਨੂੰਨੀ ਸਿ਼ਕੰਜੇ `ਚ ਆ ਗਏ ਹਨ।


ਗੁਰੂਘਰ ਦੇ ਅੰਦਰ ਹੋਏ ਉਸ ਸਾਰੇ ਝਗੜੇ ਦੀ ਵਿਡੀਓ ਫ਼ੁਟੇਜ ਵੀ ਮੌਜੂਦ ਹੈ। ਹੁਣ ਉਸੇ ਦੇ ਆਧਾਰ `ਤੇ ਸਥਾਨਕ ਪੁਲਿਸ ਵੱਧ ਤੋਂ ਵੱਧ ਪੰਜਾਬੀਆਂ ਨੂੰ ਕਾਨੂੰਨੀ ਸਿ਼ਕੰਜੇ ਵਿੱਚ ਜਕੜਦੀ ਜਾ ਰਹੀ ਹੈ।


ਹੁਣ ਇਸ ਮਾਮਲੇ `ਚ ਫਸੇ ਬਹੁਤ ਸਾਰੇ ਸਿੱਖਾਂ ਨੇ ਇਹ ਵੀ ਕਿਹਾ ਹੈ ਕਿ ਉਹ ਤਾਂ ਸਿਰਫ਼ ਲੜਦੇ ਲੋਕਾਂ ਨੂੰ ਖੜ੍ਹੇ ਉੱਥੇ ਸਿਰਫ਼ ਵੇਖ ਰਹੇ ਸਨ ਪਰ ਮਾਮਲਾ ਉਨ੍ਹਾਂ ਵਿਰੁੱਧ ਵੀ ਦਰਜ ਹੋ ਗਿਆ ਹੈ। ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਕੁਝ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਦੱਸ ਰਹੀ ਹੈ, ਸਿਰਫ਼ ਉਸ ਦੇ ਆਧਾਰ `ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ।


ਇਸ ਝਗੜੇ ਦੌਰਾਨ ਇੱਕ ਨਿੱਕੀ ਸਿੱਖ ਕੁੜੀ ਦੀਆਂ ਅੱਖਾਂ `ਚ ਕਿਸੇ ਨੇ ਮਿਰਚਾਂ ਦਾ ਪਾਊਡਰ ਪਾ ਦਿੱਤਾ ਸੀ। ਉਸ ਨੂੰ ਹਾਲੇ ਤੱਕ ਵੀ ਆਪਣੀਆਂ ਅੱਖਾਂ ਦਾ ਇਲਾਜ ਕਰਵਾਉਣਾ ਪੈ ਰਿਹਾ ਹੈ। ਇੰਝ ਹੀ ਇੱਕ ਸ਼ਰਧਾਲੂ ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਹੋ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indiana Gurdwara sahib brawl total 45 indicted