ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ `ਚ ਭਾਰਤੀਆਂ ਦੇ ਦਿਲਚਸਪ ਵੀਜ਼ਾ ਅੰਕੜੇ... ਇੱਥੇ ਪੜ੍ਹੋ

ਅਮਰੀਕਾ `ਚ ਭਾਰਤੀਆਂ ਦੇ ਦਿਲਚਸਪ ਵੀਜ਼ਾ ਅੰਕੜੇ... ਇੱਥੇ ਪੜ੍ਹੋ

ਪਿਛਲੇ ਵਰ੍ਹੇ 21,000 ਭਾਰਤੀ ਆਪਣੀ ਵੀਜ਼ਾ ਮਿਆਦ ਪੁੱਗ ਜਾਣ ਦੇ ਬਾਵਜੂਦ ਅਮਰੀਕਾ `ਚ ਹੀ ਰਹਿ ਗਏ। ਇਹ ਜਾਣਕਾਰੀ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਦਿੱਤੀ ਗਈ। ਦੂਜੇ ਦੇਸ਼ਾਂ ਦੇ ਨਾਗਰਕਾਂ ਦੇ ਮੁਕਾਬਲੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਭਾਰਤੀਆਂ ਦੀ ਇਹ ਗਿਣਤੀ ਕੋਈ ਬਹੁਤੀ ਜਿ਼ਆਦਾ ਨਹੀਂ ਹੈ ਪਰ ਫਿਰ ਵੀ ਭਾਰਤ ਅਜਿਹੇ ਪਹਿਲੇ 10 ਦੇਸ਼ਾਂ ਵਿੱਚ ਜ਼ਰੁਰ ਸ਼ਾਮਲ ਹੈ, ਜਿੱਥੋਂ ਦੇ ਨਾਗਰਿਕ ਅਮਰੀਕਾ ਆਉਂਦੇ ਤਾਂ ਕਾਨੂੰਨੀ ਢੰਗ ਨਾਲ ਹਨ ਪਰ ਫਿਰ ਗ਼ੈਰ-ਕਾਨੁੰਨੀ ਢੰਗ ਨਾਲ ਇੱਥੇ ਹੀ ਰਹਿ ਜਾਂਦੇ ਹਨ।


ਉਂਝ ਅਕਤੂਬਰ 2016 ਤੋਂ ਲੈ ਕੇ ਸਤੰਬਰ 2017 ਦੌਰਾਨ ਕੁੱਲ 7,01,900 ਵਿਦੇਸ਼ੀ ਆਪਣੀ ਵੀਜ਼ਾ ਮਿਆਦ ਪੁੱਗਣ ਦੇ ਬਾਵਜੂਦ ਅਮਰੀਕਾ `ਚ ਰਹਿ ਗਏ। ਇੱਕ ਰਿਪੋਰਟ ਮੁਤਾਬਕ 10.7 ਲੱਖ ਭਾਰਤੀ ਪਿਛਲੇ ਵਰ੍ਹੇ ਦੌਰਾਨ ਬੀ-1 ਤੇ ਬੀ-2 ਵੀਜਿ਼ਆਂ ਰਾਹੀਂ ਅਮਰੀਕਾ ਆਏ। ਇਹ ਵੀਜ਼ੇ ਆਮ ਤੌਰ `ਤੇ ਕਾਰੋਬਾਰੀ ਕੰਮਾਂ ਤੇ ਘੁੰਮਣ-ਫਿਰਨ ਲਈ ਆਏ ਸੈਲਾਨੀਆਂ ਨੂੰ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ `ਚੋਂ 14,204 ਜਣੇ ਵੀਜ਼ਾ ਮਿਆਦ ਪੁੱਗਣ ਤੋਂ ਬਾਅਦ ਵੀ ਦੇਸ਼ `ਚ ਹੀ ਰਹਿੰਦੇ ਰਹੇ। ਇਨ੍ਹਾਂ ਤੋਂ ਇਲਾਵਾ 12,498 ਭਾਰਤੀਆਂ ਦਾ ਦੇਸ਼ ਛੱਡ ਕੇ ਜਾਣ ਦਾ ਕੋਈ ਰਿਕਾਰਡ ਹੀ ਨਹੀਂ ਹੈ। ਇਸੇ ਲਈ ਉਨ੍ਹਾਂ ਬਾਰੇ ਇਹੋ ਸਮਝਿਆ ਜਾ ਰਿਹਾ ਹੈ ਕਿ ਉਹ ਅਮਰੀਕਾ `ਚ ਇਸ ਵੇਲੇ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹੋਣਗੇ।


ਇਨ੍ਹਾਂ `ਚੋਂ 2,040 ਜਣੇ ਆਪਣੇ ਵੀਜ਼ਾ ਦੀ ਮਿਆਦ ਪੁੱਗਣ ਤੋਂ ਬਾਅਦ ਅਮਰੀਕਾ ਤੋਂ ਵਾਪਸ ਗਏ। ਸਾਲ 2017 ਦੌਰਾਨ 1,27,434 ਭਾਰਤੀ ਵਿਦਿਆਰਥੀ ਤੇ ਖੋਜੀ ਵਿਦਵਾਨ ਐੱਫ਼, ਜੇ ਤੇ ਐੱਮ ਵੀਜ਼ਾ ਵਰਗਾਂ ਅਧੀਨ ਅਮਰੀਕਾ ਆਏ। ਵੁਨ੍ਹਾਂ `ਚੋਂ 4,400 ਭਾਰਤੀ ਵਿਦਿਆਰਥੀ ਆਪਣੇ ਵੀਜ਼ਾ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਅਮਰੀਕਾ `ਚ ਰਹਿੰਦੇ ਰਹੇ।


ਅੰਕੜਿਆਂ ਮੁਤਾਬਕ ਉਨ੍ਹਾਂ `ਚੋਂ 1,567 ਵਿਦਿਆਰਥੀ ਬਾਅਦ `ਚ ਅਮਰੀਕਾ ਤੋਂ ਵਾਪਸ ਗਏ ਤੇ 2,833 ਭਾਰਤੀ ਵਿਦਿਆਰਥੀ ਹਾਲੇ ਵੀ ਅਮਰੀਕਾ `ਚ ਹੀ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indians interesting visa statistics read here