ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਕ ਕ੍ਰੀਕ ਗੁਰਦੁਆਰਾ ਗੋਲੀਕਾਂਡ ਦੇ ਜ਼ਖ਼ਮੀ ਬਾਬਾ ਪੰਜਾਬ ਸਿੰਘ ਦੀ ਮੌਤ

ਓਕ ਕ੍ਰੀਕ ਗੁਰਦੁਆਰਾ ਗੋਲੀਕਾਂਡ ਦੇ ਜ਼ਖ਼ਮੀ ਬਾਬਾ ਪੰਜਾਬ ਸਿੰਘ ਦੀ ਮੌਤ

ਅਮਰੀਕੀ ਸੂਬੇ ਵਿਸਕੌਨਸਿਨ ’ਚ ਮਿਲਵਾਕੀ ਦੇ ਓਕ ਕ੍ਰੀਕ ਗੁਰਦੁਆਰਾ ਸਾਹਿਬ ਗੋਲੀ ਕਾਂਡ ਦੇ ਜ਼ਖ਼ਮੀ ਬਾਬਾ ਪੰਜਾਬ ਸਿੰਘ ਹੁਣ ਅਕਾਲ ਚਲਾਣਾ ਕਰ ਗਏ ਹਨ। ਤੁਹਾਨੂੰ ਚੇਤੇ ਹੋਵੇਗਾ ਕਿ ਇਹ ਗੋਲੀ ਕਾਂਡ 5 ਅਗਸਤ, 2012 ਨੂੰ ਵਾਪਰਿਆ ਸੀ; ਜਦੋਂ ਨਸਲੀ ਮਾਨਸਿਕਤਾ ਵਾਲੇ ਇੱਕ ਹਮਲਾਵਰ ਨੇ ਅਚਾਨਕ ਗੁਰੂਘਰ ਦੇ ਅੰਦਰ ਦਾਖ਼ਲ ਹੋ ਕੇ ਅੰਨ੍ਹੇਵਾਹ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।

 

 

ਉਸ ਗੋਲੀਕਾਂਡ ’ਚ ਛੇ ਸਿੱਖ ਸ਼ਰਧਾਲੂਆਂ ਦੀ ਮੌਕੇ ’ਤੇ ਮੌਤ ਹੋ ਗਈ ਸੀ ਤੇ ਪੁਲਿਸ ਦੀ ਗੋਲੀਬਾਰੀ ਨਾਲ ਹਮਲਾਵਰ ਵੇਡ ਮਾਈਕਲ ਪੇਜ ਵੀ ਮਾਰਿਆ ਗਿਆ ਸੀ। ਹੁਣ ਸੋਮਵਾਰ ਨੂੰ ਬਾਬਾ ਪੰਜਾਬ ਸਿੰਘ ਦੀ ਵੀ ਮੌਤ ਹੋ ਗਈ ਹੈ। ਇੰਝ ਸਾਢੇ ਸੱਤ ਵਰ੍ਹੇ ਪੁਰਾਣੇ ਓਕ ਕ੍ਰੀਕ ਗੁਰੂਘਰ ਗੋਲੀਕਾਂਡ ’ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੁਣ 8 ਹੋ ਗਈ ਹੈ।

 

 

ਮਿਲਵਾਕੀ ਕਾਊਂਟੀ ਮੈਡੀਕਲ ਇਗਜ਼ਾਮੀਨਰ ਦੀ ਰਿਪੋਰਟ ਮੁਤਾਬਕ ਓਕ ਕ੍ਰੀਕ ਗੁਰੂਘਰ ’ਚ ਵਾਪਰੀ ਇਸ ਵਾਰਦਾਤ ’ਚ ਬਾਬਾ ਪੰਜਾਬ ਸਿੰਘ ਦੇ ਚਿਹਰੇ ਉੱਤੇ ਗੋਲ਼ੀ ਲੱਗੀ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਅਧਰੰਗ ਹੋ ਗਿਆ ਸੀ ਤੇ ਉਹ ਆਪਣੇ ਬਾਕੀ ਦੇ ਜੀਵਨ ਲਈ ਸਦਾ ਵਾਸਤੇ ਬਿਸਤਰੇ ’ਤੇ ਪੈਣ ਜੋਗੇ ਹੀ ਰਹਿ ਗਏ ਸਨ।

 

 

ਇੱਥੇ ਵਰਨਣਯੋਗ ਹੈ ਕਿ ਸਾਲ 2017 ’ਚ ਬਾਬਾ ਪੰਜਾਬ ਦੇ ਸਿੰਘ ਦੇ ਪੁੱਤਰ ਰਘੂਵਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਸੀ ਕਿ ਜਦੋਂ ਵੀ ਬਿਸਤਰੇ ’ਤੇ ਪਏ ਆਪਣੇ ਪਿਤਾ ਨੂੰ ਪੁੱਛਦੇ ਹਨ ਕਿ ਕੀ ਉਹ ਚੜ੍ਹਦੀ ਕਲਾ ’ਚ ਹਨ, ਤਾਂ ਉਹ ਦੋ ਵਾਰ ਅੱਖਾਂ ਝਪਕਾ ਕੇ ਇਹੋ ਕਹਿੰਦੇ ਜਾਪਦੇ ਸਨ ਕਿ ‘ਹਾਂ, ਮੈਂ ਚੜ੍ਹਦੀ ਕਲਾ ’ਚ ਹਾਂ।’

 

 

ਇਸ ਘਟਨਾ ਦੀ ਸਮੁੱਚੇ ਵਿਸ਼ਵ ’ਚ ਵੱਡੇ ਪੱਧਰ ਉੱਤੇ ਸਖ਼ਤ ਨਿਖੇਧੀ ਹੋਈ ਸੀ ਤੇ ਉਦੋਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਸ਼ਾਸਨ ਨੇ ਵੀ ਸਿੱਖਾਂ ਦੀ ਤਦ ਬਹੁਤ ਮਦਦ ਕੀਤੀ ਸੀ।

5 ਅਗਸਤ, 2012 ਦੀ ਫ਼ਾਈਲ ਫ਼ੋਟੋ, ਜਿਸ ਦਿਨ ਓਕ ਕ੍ਰੀਕ ਗੁਰਦੁਆਰਾ ਸਾਹਿਬ ਉੱਤੇ ਹਿੰਸਕ ਹਮਲਾ ਹੋਇਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Injured of Oak Creek Gurdwara Shooting case Punjab Singh dies