ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਨੇਡਾ 'ਚ ਪੜ੍ਹਨ ਨਾਲ਼ੋਂ ਪੱਕੇ ਹੋਣਾ ਹੋਇਆ ਔਖਾ, 14 ਜੂਨ ਤੋਂ ਨਵੇਂ ਕਨੂੰਨ ਹੋਏ ਲਾਗੂ

University of Alberta

- ਅਲਬਰਟਾ ਸੂਬੇ ਦੀ ਨਾਗਰਿਕਤਾ ਲੈਣੀ ਹੋਈ ਔਖੀ

- 14 ਜੂਨ ਤੋਂ ਨਵੇਂ ਕਨੂੰਨ ਹੋਏ ਲਾਗੂ

- ਦੂਜੇ ਸੂਬਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਰਾਹ ਗੁੰਝਲਦਾਰ 

ਅਲਬਰਟਾ ਸਰਕਾਰ ਨੇ  14 ਜੂਨ ਤੋਂ ਪੱਕੀ ਨਾਗਰਿਕਤਾ ਲੈਣ ਵਾਲੇ ਕਾਨੂੰਨਾਂ 'ਚ ਵੱਡੇ ਬਦਲਾ ਕਰ ਦਿੱਤੇ ਹਨ। ਨਵੇਂ ਕਾਨੂੰਨ ਦਾ ਸਭ ਤੋਂ ਵੱਡਾ ਅਸਰ ਇੱਥੇ ਪੜ੍ਹਾਈ ਕਰਨ ਵਾਲੇ ਵਿਦਿਅਰਥੀਆਂ 'ਤੇ ਪਵੇਗਾ , ਕਿਉਕਿ ਇੱਥੋਂ ਦੀ ਨਾਗਰਿਕਤਾ ਲੈਣ ਵਾਲਿਆਂ 'ਚ ਵੱਡੀ ਗਿਣਤੀ ਵਿਦਿਆਰਥੀ ਵਰਗ ਦੀ ਹੀ ਸੀ। ਨਵੇਂ ਬਣੇ ਕਾਨੂੰਨ ਨੂੰ ਅਲਬਰਟਾ ਸਰਕਾਰ ਨੇ (ਏਓਐੱਸ) 

Alberta opportunity stream ਦਾ ਨਾਂ ਦਿੱਤਾ ਹੈ। ਜਿਸ 'ਚ ਖਾਸ ਤੌਰ 'ਤੇ ਵਿਦਿਅਰਥੀਆਂ ਲਈ ਇਹ ਦੱਸਿਆ ਗਿਆ ਹੈ ਕਿ ਪੱਕੀ ਨਾਗਰਿਕਤਾ ਲੈਣ ਲਈ ਤੁਹਾਨੂੰ ਪਹਿਲਾਂ ਅਲਬਰਟਾ 'ਚ ਘੱਟੋ-ਘੱਟ ਛੇ ਮਹੀਨਿਆਂ ਤੱਕ ਕੰਮ ਕਰਨਾ ਪਵੇਗਾ ਤੇ ਇਹ ਕੰਮ ਤੁਹਾਨੂੰ ਆਪਣੀ ਪੜ੍ਹਾਈ ਦੇ ਨਾਲ ਸਬੰਧਤ ਖਿੱਤੇ 'ਚ ਹੀ ਕਰਨਾ ਪਵੇਗਾ। ਛੇ ਮਹੀਨਿਆਂ ਦੇ ਤਜਰਬੇ ਤੋਂ ਬਾਅਦ ਤੁਹਾਨੂੰ ਫਾਈਲ ਲਗਾਉਣ ਸਮੇਂ ਅੰਗਰੇਜ਼ੀ ਦਾ ਟੈਸਟ ਵੀ ਦੇਣਾ ਪਵੇਗਾ ਜਿਸ 'ਚ ਤੁਹਾਡੇ 5 ਬੈਂਡ ਹੋਣੇ ਲਾਜ਼ਮੀ ਹਨ ਤੇ ਨਾਲ ਹੀ ਤੁਹਾਨੂੰ ਘੱਟੋ-ਘੱਟ ਤੈਅ ਸ਼ੁਦਾ ਆਮਦਨ ਵੀ ਦਿਖਾਉਣੀ ਪਵੇਗੀ।

ਇਸ ਤੋਂ ਪਹਿਲਾਂ ਅਲਬਰਟਾ 'ਚ ਪੱਕੀ ਨਾਗਰਿਕਤਾ ਲੈਣੀ ਬਾਕੀ ਸੂਬਿਆਂ ਨਾਲ਼ੋਂ ਸੌਖੀ ਮੰਨੀ ਜਾਂਦੀ ਸੀ ਜਿਸ 'ਚ ਪਹਿਲਾਂ ਵਿਦਿਆਰਥੀ ਪੜ੍ਹਾਈ ਪੂਰੀ ਕਰਨ ਉਪਰੰਤ ਕਿਸੇ ਵੀ ਖ਼ਿੱਤੇ 'ਚ ਕੰਮ ਸ਼ੁਰੂ ਕਰਕੇ ਤੇ ਦੋ ਤਨਖਾਹਾਂ ਦੇ ਚੈੱਕਾਂ ਨੂੰ ਆਧਾਰ ਬਣਾ ਕੇ ਆਪਣੀ ਫਾਈਲ ਲਗਾ ਸਕਦਾ ਸੀ। ਇਸ ਨਵੇਂ ਕਾਨੂੰਨ ਦੇ ਆਉਣ ਨਾਲ ਦੂਜੇ ਸੂਬਿਆਂ 'ਚੋਂ ਪੜ੍ਹਾਈ ਪੂਰੀ ਕਰਕੇ ਅਲਬਰਟਾ ਆਉਣ ਵਾਲੇ ਵਿਦਿਅਰਥੀਆਂ ਲਈ ਵੀ ਹੁਣ ਸਥਿਤੀ ਗੁੰਝਲਦਾਰ ਬਣ ਗਈ ਹੈ ਕਿਉਕਿ ਹੁਣ ਅਲਬਰਟਾ ਸਰਕਾਰ ਆਪਣੇ ਸੂਬੇ 'ਚ ਹੀ ਪੜ੍ਹਣ ਵਾਲੇ ਵਿਦਿਅਰਥੀਆਂ ਨੂੰ ਪਹਿਲ ਦੇ ਅਧਾਰ 'ਤੇ ਨਾਗਰਿਕਤਾ ਦੇਵੇਗੀ। 

ਕਾਨੂੰਨੀ ਮਾਹਿਰਾਂ ਦੇ ਮੁਤਾਬਕ ਜਿਹੜੇ ਵਿਦਿਅਰਥੀਆਂ ਦੀ 14 ਜੂਨ ਤੋਂ ਪਹਿਲਾਂ ਫਾਈਲ ਲੱਗੀ ਹੋਈ ਹੈ ਜਾਂ ਏਐੱਨਪੀ ਤੋਂ ਬਾਅਦ ਫੈੱਡਰਲ ਲਈ ਫਾਈਲ ਲੱਗੀ ਹੋਈ ਹੈ ਉਸ 'ਚ ਕੋਈ ਫੇਰਬਦਲ ਨਹੀਂ ਹੋਵੇਗਾ। 

ਨਵੇਂ ਬਣੇ ਕਾਨੂੰਨ 'ਚ ਹੋਰ ਵੀ ਕਈ ਗੱਲਾਂ ਸਾਹਮਣੇ ਆਈਆਂ ਹਨ ਜਿਨ੍ਹਾਂ 'ਤੇ ਵਿਦਿਆਰਥੀਆਂ ਨੂੰ ਖ਼ਾਸ ਧਿਆਨ ਦੇਣ ਦੀ ਲੋੜ ਹੈ ਜਿਵੇਂ ਕਿ ਕੈਨੇਡਾ 'ਚ ਕਿਸੇ ਵੀ ਕਾਲਜ ਜਾਂ ਕੋਰਸ 'ਚ ਦਾਖਲਾ ਲੈਣ ਤੋਂ ਪਹਿਲਾਂ ਇਹ ਜ਼ਰੂਰ ਦੇਖ ਲੈਣਾ ਚਾਹੀਦਾ ਹੈ ਕਿ ਅਸੀਂ ਜਿਸ ਕਾਲਜ ਜਾਂ ਕੋਰਸ 'ਚ ਜਾ ਰਹੇ ਹਾਂ ਇਹ ਕੈਨੇਡਾ ਸਰਕਾਰ ਜਾਂ ਉਥੋਂ ਦੀ ਸਥਾਨਕ ਸਰਕਾਰ ਵੱਲੋਂ ਮਾਣਤਾ ਪ੍ਰਾਪਤ ਹੈ ਜਾਂ ਨਹੀਂ। ਕਈ ਵਾਰ ਵਿਦਿਆਰਥੀ ਜਦ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੱਕੇ ਹੋਣ ਲਈ ਫਾਈਲ ਲਗਾਉਦੇ ਹਨ ਜਾਂ ਵਰਕ ਪਰਮਿਟ ਲਈ ਅਪਲਾਈ ਕਰਦੇ ਹਨ ਤਾਂ ਉਨ੍ਹਾਂ ਦੇ ਕੋਰਸ ਜਾਂ ਕਾਲਜ ਸਰਕਾਰ ਵੱਲੋਂ ਮਾਣਤਾ ਪ੍ਰਾਪਤ ਨਹੀਂ ਹੁੰਦੇ ਤਾਂ ਫਿਰ ਵਿਦਿਆਰਥੀਆਂ ਨੂੰ ਮੁੜ ਨਵੇਂ ਕੋਰਸ ਕਰਨੇ ਪੈਂਦੇ ਹਨ। ਇਸ ਤੋਂ ਬਿਹਤਰ ਇਹੀ ਹੈ ਕਿ ਜਿਸ ਵੀ ਦੇਸ਼ 'ਚੋਂ ਵਿਦਿਆਰਥੀ ਕੈਨੇਡਾ ਆ ਰਿਹਾ ਉਹ ਖ਼ੁਦ ਜਾਂ ਆਪਣੇ ਵਕੀਲ ਜਾਂ ਏਜੰਟ ਤੋਂ ਪੂਰੀ ਜਾਣਕਾਰੀ ਹਾਸਲ ਕਰਕੇ ਹੀ ਆਪਣੀ ਮੰਜ਼ਲ ਵੱਲ ਵਧੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:It is now Difficult to have PR of Canada