ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਜਗਮੀਤ ਸਿੰਘ ਦਾ 10 ਸਾਲ ਦੀ ਉਮਰੇ ਕੈਨੇਡਾ ’ਚ ਹੋਇਆ ਸੀ ਜਿਨਸੀ ਸ਼ੋਸ਼ਣ

​​​​​​​ਜਗਮੀਤ ਸਿੰਘ ਦਾ 10 ਸਾਲ ਦੀ ਉਮਰੇ ਕੈਨੇਡਾ ’ਚ ਹੋਇਆ ਸੀ ਜਿਨਸੀ ਸ਼ੋਸ਼ਣ

ਕੈਨੇਡਾ ’ਚ ਵਿਰੋਧੀ ਧਿਰ ਦੇ ਆਗੂ ਜਗਮੀਤ ਸਿੰਘ ਨੇ ਅੱਜ ਇੰਕਸ਼ਾਫ਼ ਕੀਤਾ ਹੈ ਕਿ ਉਹ ਜਦੋਂ 10 ਸਾਲ ਦੇ ਸਨ, ਤਦ ਉਨ੍ਹਾਂ ਦੇ ਤਾਇਕਵਾਂਡੋ ਅਧਿਆਪਕ ਨੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੁਣ ਅਫ਼ਸੋਸ ਇਸ ਗੱਲ ਦਾ ਹੈ ਕਿ ਉਹ ਆਪਣੇ ਨਾਲ ਹੋਏ ਉਸ ਸ਼ੋਸ਼ਣ ਬਾਰੇ ਚੁੱਪ ਵੱਟ ਕੇ ਹੀ ਰਹਿ ਗਏ ਸਨ ਤੇ ਕਿਸੇ ਨੂੰ ਵੀ ਉਸ ਘਟਨਾ ਬਾਰੇ ਨਹੀਂ ਦੱਸਿਆ ਸੀ।

 

 

ਭਾਰਤੀ ਮੂਲ ਦੇ 40 ਸਾਲਾ ਆਗੂ ਜਗਮੀਤ ਸਿੰਘ ਇਸ ਵੇਲੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਹਨ। ਉਨ੍ਹਾਂ ਬਾਰੇ ਹੁਣ ‘ਦਿ ਗਲੋਬਲ ਨਿਊਜ਼’ ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ; ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਜਗਮੀਤ ਸਿੰਘ ਨਾਲ ਜਿਨਸੀ ਸ਼ੋਸ਼ਣ 1980ਵਿਆਂ ਦੌਰਾਨ ਹੋਇਆ ਸੀ, ਜਦੋਂ ਉਹ ਉਨਟਾਰੀਓ ਦੇ ਸ਼ਹਿਰ ਵਿੰਡਸਰ ਵਿੱਚ ਗਭਰੇਟ ਅਵਸਥਾ ਵਿੱਚ ਪੈਰ ਧਰਨ ਜਾ ਰਹੇ ਸਨ।

 

 

ਸ੍ਰੀ ਜਗਮੀਤ ਸਿੰਘ ਕੈਨੇਡਾ ਦੀ ਸੰਸਦ ਵਿੱਚ ਵਿਰੋਧੀ ਧਿਰ ਦੇ ਪਹਿਲੇ ਗ਼ੈਰ–ਗੋਰੇ ਆਗੂ ਹਨ। ਉਹ ਬੀਤੀ 25 ਫ਼ਰਵਰੀ ਨੂੰ ਦੇਸ਼ ਦੀ ਸੰਸਦ ਦੇ ਹਾਊਸ ਆਫ਼ ਕਾਮਨਜ਼ ਲਈ ਚੁਣੇ ਗਏ ਸਨ।

 

 

ਸ੍ਰੀ ਜਗਮੀਤ ਸਿੰਘ ਨੇ ਆਪਣੇ ਨਾਲ ਹੋਈ ਵਧੀਕੀ ਬਾਰੇ ਆਪਣੀ ਪੁਸਤਕ ‘ਲਵ ਐਂਡ ਕਰੇਜ: ਮਾਇਹ ਸਟੋਰੀ ਆਫ਼ ਫ਼ੈਮਿਲੀ, ਰਿਜ਼ੀਲੀਐਂਸ ਐਂਡ ਓਵਰਕਮਿੰਗ ਦਿ ਅਨਐਕਸਪੈਕਟਡ’ ਵਿੱਚ ਪਹਿਲੀ ਵਾਰ ਇੰਕਸ਼ਾਫ਼ ਕੀਤਾ ਹੈ। ਉਸ ਵਿੱਚ ਆਪਣੇ ਇੰਸਟਰੱਕਟਰ ਦਾ ਨਾਂਅ ਸਿਰਫ਼ ‘ਮਿਸਟਰ ਐੱਨ’ ਲਿਖਿਆ ਹੈ। ਉਸ ਇੰਸਟਰੱਕਟਰ ਦੀ ਹੁਣ ਮੌਤ ਹੋ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jagmeet Singh had to face exploitation at 10