ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਗਮੀਤ ਸਿੰਘ ਬਰਨਾਬੀ–ਸਾਊਥ ਤੋਂ ਵੱਡੇ ਫ਼ਰਕ ਨਾਲ ਜਿੱਤੇ

ਜਗਮੀਤ ਸਿੰਘ ਬਰਨਾਬੀ–ਸਾਊਥ ਤੋਂ ਵੱਡੇ ਫ਼ਰਕ ਨਾਲ ਜਿੱਤੇ। ਤਸਵੀਰ: CTV

ਨਿਊ ਡੈਮੋਕ੍ਰੈਟਿਕ ਪਾਰਟੀ (NDP) ਦੇ ਆਗੂ ਸ੍ਰੀ ਜਗਮੀਤ ਸਿੰਘ ਕੈਨੇਡੀਅਨ ਸੂਬੇ ਉਨਟਾਰੀਓ ਦੇ ਬਰਨਾਬੀ–ਦੱਖਣੀ ਸੰਸਦੀ ਹਲਕੇ ਤੋਂ ਵੱਡੇ ਫ਼ਰਕ ਨਾਲ ਚੋਣ ਜਿੱਤ ਗਏ ਹਨ। ਸ੍ਰੀ ਜਗਮੀਤ ਸਿੰਘ ਕੈਨੇਡਾ ਦੀ ਕਿਸੇ ਪ੍ਰਮੁੱਖ ਪਾਰਟੀ ਦੇ ਪਹਿਲੇ ਗ਼ੈਰ–ਗੋਰੇ ਮੁਖੀ ਹਨ। ਉਹ ਕੈਨੇਡਾ ਦੀ ਸਿਆਸਤ ’ਚ ਬਹੁਤ ਤੇਜ਼ੀ ਨਾਲ ‘ਕਿੰਗ–ਮੇਕਰ’ ਬਣਨ ਵੱਲ ਵਧ ਰਹੇ ਹਨ।

 

 

ਦਰਅਸਲ, ਇਸ ਵਾਰ ਦੀਆਂ ਚੋਣਾਂ ’ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਬਹੁਮੱਤ ਨਾ ਮਿਲਣ ਦੀ ਆਸ ਬਣੀ ਹੋਈ ਹੈ ਪਰ ਲਿਬਰਲ ਸਭ ਤੋਂ ਵੱਡੀ ਪਾਰਟੀ ਵਜੋਂ ਜ਼ਰੂਰ ਉੱਭਰੇਗੀ। ਅਜਿਹੇ ਹਾਲਾਤ ਵਿੱਚ ਸ੍ਰੀ ਜਗਮੀਤ ਸਿੰਘ ਦੀ NDP ਅਹਿਮ ਭੂਮਿਕਾ ਨਿਭਾ ਸਕਦੀ ਹੈ।

 

 

ਸ੍ਰੀ ਜਗਮੀਤ ਸਿੰਘ ਖੱਬੇ–ਪੱਖੀ ਵਿਚਾਰਧਾਰਾ ਨਾਲ ਸਬੰਧਤ ਹਨ ਤੇ ਪਹਿਲਾਂ ਕਿਸੇ ਵੇਲੇ ਬਚਾਅ ਪੱਖ ਦੇ ਵਕੀਲ ਵਜੋਂ ਵੀ ਚਿਰਦੇ ਰਹੇ ਹਨ। ਉਹ ਸਾਲ 2017 ਦੌਰਾਨ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਚੁਣੇ ਗਏ ਸਨ।

 

 

ਭਾਰਤੀ ਪੰਜਾਬ ਤੋਂ ਆ ਕੇ ਵੱਸੇ ਮਾਪਿਆਂ ਦੇ ਘਰ ਉਨਟਾਰੀਓ ’ਚ ਹੀ ਪੈਦਾ ਹੋਏ ਸ੍ਰੀ ਜਗਮੀਤ ਸਿੰਘ ਨੇ ਪਿੱਛੇ ਜਿਹੇ ਇੱਕ ਫ਼ੈਸ਼ਨ ਡਿਜ਼ਾਇਨਰ ਗੁਰਕਿਰਨ ਕੌਰ ਨਾਲ ਵਿਆਹ ਰਚਾਇਆ ਹੈ।  40 ਸਾਲਾ ਜਗਮੀਤ ਸਿੰਘ ਅੰਗਰੇਜ਼ੀ ਦੇ ਨਾਲ–ਨਾਲ ਫ਼ਰੈਂਚ ਤੇ ਪੰਜਾਬੀ ਭਾਸ਼ਾਵਾਂ ਫਰਨ–ਫਰਨ ਬੋਲ ਲੈਂਦੇ ਹਨ।

 

 

ਜਦ ਤੋਂ ਸ੍ਰੀ ਜਗਮੀਤ ਸਿੰਘ ਨੇ NDP ਦੀ ਵਾਗਡੋਰ ਸੰਭਾਲੀ ਹੈ, ਤਦ ਤੋਂ ਹੀ ਇਸ ਪਾਰਟੀ ਦੇ ਆਧਾਰ ਵਿੱਚ 20 ਫ਼ੀ ਸਦੀ ਦਾ ਵਾਧਾ ਹੋਇਆ ਹੈ। ਇਸ ਵੇਲੇ ਦੇਸ਼ ਵਿੱਚ ਇਹ ਤੀਜੇ ਨੰਬਰ ਦੀ ਸਭ ਤੋਂ ਵੱਡੀ ਕੈਨੇਡੀਅਨ ਪਾਰਟੀ ਹੈ।

 

 

ਸ੍ਰੀ ਜਗਮੀਤ ਸਿੰਘ ਨੇ ਆਪਣੇ ਚੋਣ–ਮੈਨੀਫ਼ੈਸਟੋ ਵਿੱਚ ਵਾਅਦਾ ਕੀਤਾ ਸੀ ਕਿ ਜੇ ਉਨ੍ਹਾਂ ਦੀ NDP ਸੱਤਾ ’ਚ ਆਉਂਦੀ ਹੈ, ਤਾਂ ਉਹ ਕਰੋੜਪਤੀਆਂ ਤੇ ਅਰਬਪਤੀਆਂ ’ਤੇ ਟੈਕਸ ਲਾਏਗੀ ਤੇ ਉਸ ਨਾਲ ਦੰਦਾਂ ਦਾ ਇਲਾਜ ਤੇ ਡਾਕਟਰੀ ਪਰਚੀਆਂ ਰਾਹੀਂ ਮਿਲਣ ਵਾਲੀਆਂ ਦਵਾਈਆਂ ਆਮ ਜਨਤਾ ਲਈ ਮੁਫ਼ਤ ਕਰ ਦਿੱਤੀਆਂ ਜਾਣਗੀਆਂ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jagmeet Singh wins with big difference from Barnabi South