ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਭਾ ਦੇ ਜਸਮੇਲ ਸਿੰਘ ਦੀ ਐਬਟਸਫ਼ੋਰਡ ਧਮਾਕੇ `ਚ ਮੌਤ

ਨਾਭਾ ਦੇ ਜਸਮੇਲ ਸਿੰਘ ਦੀ ਐਬਟਸਫ਼ੋਰਡ ਧਮਾਕੇ `ਚ ਮੌਤ

ਨਾਭਾ ਦੇ ਨਗਰ ਕੌਂਸਲਰ ਬਬਲੂ ਖੋਰਾ ਦੇ 55 ਸਾਲਾ ਸਹੁਰਾ ਜਸਮੇਲ ਸਿੰਘ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫ਼ੋਰਡ `ਚ ਆਪਣੇ ਹੀ ਘਰ `ਚ ਹੋਏ ਇੱਕ ਜ਼ਬਰਦਸਤ ਧਮਾਕੇ ਦੌਰਾਨ ਮਾਰੇ ਗਏ ਹਨ। ਜਸਮੇਲ ਸਿੰਘ ਵੀ ਨਾਭਾ ਦੇ ਹੀ ਜੰਮਪਲ਼ ਹਨ। ਇਹ ਘਟਨਾ ਵੀਰਵਾਰ ਸ਼ਾਮ ਦੀ ਹੈ ਪਰ ਇਸ ਬਾਰੇ ਰਿਪੋਰਟ ਰਤਾ ਪੱਛੜ ਕੇ ਮਿਲ ਸਕੀ ਹੈ।


ਇਹ ਪਰਿਵਾਰ ਪਿਛਲੇ 30 ਵਰ੍ਹਿਆਂ ਤੋਂ ਕੈਨੇਡਾ `ਚ ਸੈਟਲ ਹੈ ਤੇ ਸਾਰੇ ਪਰਿਵਾਰਕ ਮੈਂਬਰ ਜਸਮੇਲ ਸਿੰਘ ਦੀ ਛੋਟੀ ਭੈਦ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ। ਇਹ ਵਿਆਹ ਆਉਂਦੀ 18 ਅਗਸਤ ਨੂੰ ਹੋਣਾ ਤੈਅ ਹੋਇਆ ਸੀ।


ਘਰ ਅੰਦਰ ਹੋਏ ਧਮਾਕੇ `ਚ ਉੱਥੇ ਮੌਜੂਦ ਛੇ ਹੋਰ ਬਾਲਗ਼ ਤੇ ਦੋ ਬੱਚੇ ਵਾਲ-ਵਾਲ ਬਚ ਗਏ ਹਨ। ਕੌਂਸਲਰ ਬਬਲੂ ਖੋਰਾ ਨੇ ਦੱਸਿਆ ਕਿ ਘਰ `ਚ ਇੱਕ ਧਾਰਮਿਕ ਸਮਾਰੋਹ ਚੱਲ ਰਿਹਾ ਸੀ ਤੇ ਉਸ ਦੇ ਸੰਪੰਨ ਹੋਣ ਤੋਂ ਬਾਅਦ ਜਸਮੇਲ ਸਿੰਘ ਰਤਾ ਗੈਰੇਜ ਵੱਲ ਗਏ ਸਨ, ਜਿੱਥੇ ਧਮਾਕਾ ਹੋਇਆ।


ਕੈਨੇਡੀਅਨ ਮੀਡੀਆ ਰਿਪੋਰਟਾਂ ਅਨੁਸਾਰ ਧਮਾਕੇ ਦੇ ਤੁਰੰਤ ਬਾਅਦ ਘਰ ਨੂੰ ਅੱਗ ਲੱਗ ਗਈ ਸੀ। ਧਮਾਕੇ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jasmel Singh of Nabha dies in Abbotsford blast