ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਗੇ ਭਵਿੱਖ ਲਈ ਵਿਦੇਸ਼ ਗਿਆ ਗੁਰਦਾਸਪੁਰ ਦਾ ਕਮਲ ਪੁੱਜਾ ਸਊਦੀ ਅਰਬ ਦੀ ਜੇਲ੍ਹ

ਚੰਗੇ ਭਵਿੱਖ ਲਈ ਵਿਦੇਸ਼ ਗਿਆ ਗੁਰਦਾਸਪੁਰ ਦਾ ਕਮਲ ਪੁੱਜਾ ਸਊਦੀ ਅਰਬ ਦੀ ਜੇਲ੍ਹ

ਗੁਰਦਾਸਪੁਰ ਦੇ ਇੱਕ ਟ੍ਰੈਵਲ ਏਜੰਟ ਦੀ ਮਦਦ ਨਾਲ ਸਊਦੀ ਅਰਬ ਗਏ 38 ਸਾਲਾਂ ਦਾ ਕਮਲ ਮਨਜਿੰਦਰ ਸਿੰਘ ਬੀਤੇ ਲਗਭਗ ਇੱਕ ਮਹੀਨੇ ਤੋਂ ਸਾਫ਼ਰ ਸ਼ਹਿਰ ਦੀ ਜੇਲ੍ਹ `ਚ ਕੈਦ ਹੈ। ਉਹ ਪਿਛਲੇ ਵਰ੍ਹੇ 18 ਸਤੰਬਰ ਨੂੰ ਸਊਦੀ ਅਰਬ ਗਿਆ ਸੀ। ਉਸ ਦੇ ਪਿਤਾ ਸ੍ਰੀ ਬੁੱਧ ਸਿੰਘ ਨੇ ਹੁਣ ਮਦਦ ਲਈ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਗਰੂਰ ਤੋਂ ਐੱਮਪੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ।


ਪਿਤਾ ਨੂੰ ਆਪਣੇ ਪੁੱਤਰ ਦੀ ਹਾਲਤ ਦਾ ਪਤਾ ਉਸ ਦੀ ਇੱਕ ਵਿਡੀਓ ਤੋਂ ਲੱਗਾ, ਜਿਸ ਵਿੱਚ ਉਹ ਬਠਿੰਡਾ ਦੇ ਹਰਦੀਪ ਸਿੰਘ  ਤੇ ਤਿੰਨ ਕੁ ਹੋਰ ਪੰਜਾਬੀਆਂ ਨਾਲ ਮਿਲ ਕੇ ਸ੍ਰੀ ਭਗਵੰਤ ਮਾਨ ਨੂੰ ਜੇਲ੍ਹ `ਚੋਂ ਰਿਹਾਅ ਕਰਵਾਉਣ ਦੀ ਦਅਪੀਲ ਕਰਦੇ ਵਿਖਾਈ ਦੇ ਰਹੇ ਹਨ।


ਸ੍ਰੀ ਭਗਵੰਤ ਮਾਨ ਨੇ ਸਊਦੀ ਅਰਬ ਸਥਿਤ ਭਾਰਤੀ ਦੂਤਾਵਾਸ ਕੋਲ ਇਹ ਮੁੱਦਾ ਉਠਾਉਣ ਤੇ ਸ੍ਰੀ ਬੁੱਧ ਸਿੰਘ ਦੇ ਪੁੱਤਰ ਨੂੰ ਰਿਹਾਅ ਕਰਵਾਉਣ ਦਾ ਵਾਅਦਾ ਕੀਤਾ ਹੈ।


ਕਮਲ ਮਨਜਿੰਦਰ ਸਿੰਘ 10ਵੀਂ ਪਾਸ ਹੈ ਤੇ ਉਸ ਦੇ ਦੋ ਬੱਚੇ ਹਨ। ਉਸ ਦੀ ਪਤਨੀ ਸੋਨੀਆ (32) ਆਪਣੇ ਦੋ ਬੱਚਿਆਂ ਮਨਜੀਤ ਸਿੰਘ (7) ਅਤੇ ਜਸਮੀਨ ਕੌਰ (2) ਨਾਲ ਗੁਰਦਾਸਪੁਰ `ਚ ਰਹਿ ਰਹੀ ਹੈ।


ਸ੍ਰੀ ਬੁੱਧ ਸਿੰਘ ਨੇ ਦੱਸਿਆ,‘ਗੁਰਦਾਸਪੁਰ `ਚ ‘ਗੁਰੂ ਕ੍ਰਿਪਾ ਟ੍ਰੈਵਲਜ਼` ਨਾਂਅ ਦੀ ਟ੍ਰੈਵਲ ਏਜੰਸੀ ਚਲਾਉਣ ਵਾਲੇ ਮਨਦੀਪ ਨੇ ਕਮਲ ਨੂੰ ਵਿਦੇਸ਼ ਭੇਜਣ ਲਈ ਪਹਿਲਾਂ ਡੇਢ ਲੱਖ ਰੁਪਏ ਤੇ ਨਕਦ ਤੇ 50 ਹਜ਼ਾਰ ਰੁਪਏ ਦਾ ਚੈੱਕ ਲਿਆ ਸੀ। ਮਨਦੀਪ ਨੇ ਵਾਅਦਾ ਕੀਤਾ ਸੀ ਕਿ ਕਮਲ ਨੂੰ ਡਰਾਇਵਰ ਵਜੋਂ ਕੰਮ ਕਰਨ ਲਈ ਇੱਕ ਮਹੀਨੇ `ਚ 1,400 ਰਿਆਲ ਤਨਖ਼ਾਹ ਮਿਲਿਆ ਕਰੇਗੀ।`


ਪਿਤਾ ਨੇ ਦੁਖੀ ਹਿਰਦੇ ਨਾਲ ਅੱਗੇ ਦੱਸਿਆ ਕਿ ਕੰਪਨੀ ਨੇ ਉਨ੍ਹਾਂ ਦੇ ਪੁੱਤਰ ਨੂੰ ਤਨਖ਼ਾਹ ਨਹੀਂ ਦਿੱਤੀ, ਸਿਰਫ਼ ਖਾਣਾ ਦਿੱਤਾ ਤੇ ਉਸ ਨੂੰ ਕੰਪਨੀ ਕੈਂਪਸ `ਚ ਹੀ ਰੱਖਿਆ। ਟ੍ਰੈਵਲ ਏਜੰਟ ਮਨਦੀਪ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਸ ਕੋਲ ਸਬੂਤ ਹੈ ਕਿ ਕਮਲ ਨੂੰ ਉਸ ਕੰਪਨੀ ਤੋਂ ਤਨਖ਼ਾਹ ਮਿਲਦੀ ਰਹੀ ਹੈ। ਮਨਦੀਪ ਨੇ ਕਿਹਾ,‘ਕਮਲ ਨੇ ਜ਼ਰੂਰ ਕੁਝ ਗ਼ਲਤ ਜਾਂ ਗ਼ੈਰ-ਕਾਨੂੰਨੀ ਕੀਤਾ ਹੋਵੇਗਾ, ਜਿਸ ਕਾਰਨ ਉਸ ਨੂੰ ਜੇਲ੍ਹ ਭੇਜਿਆ ਗਿਆ ਹੈ।`


ਸ੍ਰੀ ਬੁੱਧ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਕੋਲ ਸਊਦੀ ਅਰਬ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਡਰਾਇਵਿੰਗ ਲਾਇਸੈਂਸ ਮੌਜੂਦ ਹੈ, ਜੋ ਪਿਛਲੇ ਮਹੀਨੇ ਜਾਰੀ ਹੋਇਆ ਸੀ ਪਰ ਕੰਪਨੀ ਨੇ ਉਸ ਤੋਂ ਉਹ ਲਾਇਸੈਂਸ ਵਾਪਸ ਲੈ ਲਿਆ ਸੀ।     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kamal of Gurdaspur is now in Saudi Jail