ਕੈਨੇਡਾ ਦੀ ਵਿਰੋਧੀ ਧਿਰ ਕਨਜ਼ਰਵੇਟਿਵ ਪਾਰਟੀ ਦੇ ਨੇਤਾ ਅਕਤੂਬਰ ਵਿੱਚ ਭਾਰਤ ਦੀ ਯਾਤਰਾ ਕਰਨਗੇ। ਉਨ੍ਹਾਂ ਨੇ ਆਪਣੀ ਯਾਤਰਾ ਨੂੰ ਨਵੀਂ ਦਿੱਲੀ ਨਾਲ ਸਬੰਧਾਂ ਦੀ "ਮੁਰੰਮਤ ਕਰਨ" ਦੀ ਕੋਸ਼ਿਸ਼ ਦੱਸਿਆ ਹੈ।
ਟੋਰਾਂਟੋ ਵਿੱਚ ਇੰਡੀਆ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਤੋਂ ਇਕ ਦਿਨ ਬਾਅਦ ਕੰਜਰਵੇਟਿਵ ਲੀਡਰ ਐਂਡਰਿਊ ਸ਼ੀਅਰ ਨੇ ਟਵੀਟਰ 'ਤੇ ਆਪਣੇ ਇਸ ਦੌਰੇ ਦੀ ਘੋਸ਼ਣਾ ਕੀਤੀ। ਉਨ੍ਹਾਂ ਨੇ ਲਿਖਿਆ "ਬਦਕਿਸਮਤੀ ਨਾਲ ਜਸਟਿਨ ਟਰੂਡੋ ਦੀ ਵਿਨਾਸ਼ਕਾਰੀ ਭਾਰਤ ਯਾਤਰਾ ਨੇ ਦੋਵਾਂ ਦੇਸ਼ਾਂ ਦੇ ਮਹੱਤਵਪੂਰਣ ਰਿਸ਼ਤੇ ਨੂੰ ਨੁਕਸਾਨ ਪਹੁੰਚਾਇਆ ਅਤੇ ਸਾਨੂੰ ਹੁਣ ਇਸ ਦੀ ਮੁਰੰਮਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ।"
ਸ਼ੀਅਰ ਨੇ ਇਹ ਵੀ ਕਿਹਾ ਕਿ ਜੇ ਉਹ ਅਕਤੂਬਰ 2019 ਵਿਚ ਹੋਣ ਵਾਲੀਆਂ ਫੈਡਰਲ ਚੋਣਾਂ ਵਿਚ ਪ੍ਰਧਾਨ ਮੰਤਰੀ ਚੁਣੇ ਜਾਣ ਤਾਂ ਉਹ "ਦੋਵੇਂ ਦੇਸ਼ਾਂ ਵਿਚਕਾਰ ਰਣਨੀਤਕ ਰਿਸ਼ਤੇ ਦਾ ਨਾਟਕੀ ਢੰਗ ਨਾਲ ਵਿਸਥਾਰ ਕਰਨਗੇ।"
ਸ਼rਅਰ ਅਕਤੂਬਰ ਦੀ ਆਪਣੀ ਯਾਤਰਾ ਦੌਰਾਨ ਕਈ ਸੀਨੀਅਰ ਭਾਰਤੀ ਸਿਆਸਤਦਾਨਾਂ ਅਤੇ ਕਾਰੋਬਾਰੀਆਂ ਨੂੰ ਮਿਲਣਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਯਾਤਰਾ ਦਾ ਮੰਤਵ "ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾਵਾਂ ਨਾਲ ਕੈਨੇਡਾ ਦੇ ਰਿਸ਼ਤਾ ਸੁਧਾਰਨਾ ਹੈ।"
"ਹਾਲ ਹੀ ਦੇ ਸਾਲਾਂ ਵਿਚ ਭਾਰਤ ਵੱਡੇ ਇੰਡੋ-ਪੈਸਿਫਿਕ ਖੇਤਰ ਅਤੇ ਇਸ ਤੋਂ ਅੱਗੇ ਵਧ ਰਹੀ ਸ਼ਕਤੀ ਵਿਚ ਤਬਦੀਲ ਹੋ ਗਿਆ ਹੈ। ਕੈਨੇਡਾ ਅਤੇ ਭਾਰਤ ਕਈ ਸਾਲਾਂ ਤੋਂ ਪਰਵਾਸ ਅਤੇ ਸਾਂਝੇ ਰਾਜਨੀਤਿਕ ਵਿਰਾਸਤ ਤੋਂ ਪੈਦਾ ਹੋਏ ਸੱਭਿਆਚਾਰਕ ਬੰਧਨਾਂ ਨੂੰ ਸਾਂਝਾ ਕਰਦੇ ਹਨ।
ਕਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੀ ਫਰਵਰੀ ਵਿਚ ਭਾਰਤ ਦਾ ਅੱਠ ਦਿਨ ਦਾ ਦੌਰਾ ਵਿਵਾਦਾਂ ਵਿਚ ਘਿਰਿਆ ਰਿਹਾ ਸੀ। ਇੱਕ ਖਾਲਿਸਤਾਨੀ ਦਹਿਸ਼ਤਗਰਦ ਜਸਪਾਲ ਅਟਵਾਲ ਨੂੰ ਇਕ ਸਰਕਾਰੀ ਪ੍ਰੋਗਰਾਮ ਦਾ ਸੱਦਾ ਵੀ ਦਿੱਤਾ ਗਿਆ ਸੀ। ਜਿਸਨੂੰ 1980 ਦੇ ਦਹਾਕੇ ਵਿਚ ਪੰਜਾਬ ਦੇ ਇੱਕ ਮੰਤਰੀ ਨੂੰ ਮਾਰਨ ਦੀ ਕੋਸ਼ਿਸ਼ ਲਈ ਦੋਸ਼ੀ ਠਹਿਰਾਇਆ ਗਿਆ।
ਟਰੈੱਡੋ ਸਰਕਾਰ ਨੂੰ ਪ੍ਰਧਾਨ ਮੰਤਰੀ ਦੀ ਪਤਨੀ ਸੋਫੀ ਗ੍ਰੇਗੋਰ ਨਾਲ ਅਟਵਾਲ ਦੀ ਫੋਟੋ ਸਾਹਮਣੇ ਆਉਣ ਮਗਰੋਂ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ। ਪਰ ਬਾਅਦ ਵਿਚ ਉਨ੍ਹਾਂ ਦਾ ਸੱਦਾ ਰੱਦ ਕਰ ਦਿੱਤਾ ਗਿਆ ਸੀ।