ਇਗਲੈਂਡ ਦੇ ਸਿੱਖ ਸੰਸਦ ਮੈਂਬਰ ਤਨਮੀਨਜੀਤ ਸਿੰਘ ਢੇਸੀ ਨੇ ਕਿਹਾ ਹੈ ਕਿ ਅਗਲੇ ਸਾਲ ਦੇ ਸ਼ੁਰਆਤੀ ਮਹੀਨਿਆਂ ਦੌਰਾਨ ਪੰਜਾਬ ਦੇ ਅੰਮ੍ਰਿਤਸਰ ਤੋਂ ਲੰਦਨ ਦੀ ਸਿੱਧੀ ਪਰਵਾਜ਼ ਸ਼ੁਰੂ ਹੋ ਸਕਦੀ ਹੈ। ਇਸ ਲਈ ਲੰਦਨ ਦੇ ਲੋਟਨ ਹਵਾਈ ਅੱਡੇ ਤੇ ਭਾਰਤ ਦੀਆਂ ਕੰਪਨੀਆਂ ਵਿਚਾਲੇ ਮਹੱਤਵਪੂਰਨ ਚਰਚਾ ਚੱਲ ਰਹੀ ਹੈ।ਅੰਮ੍ਰਿਤਸਰ- ਲੰਦਨ ਦੇ ਵਿਚਾਲੇ ਛੇਤੀ ਪਰਵਾਜ਼ ਸ਼ੁਰੂ ਹੋਣ ਦੀ ਉਮੀਦ ਹੈ।
ਹਵਾਈ ਅੱਡੇ ਦੇ ਅਧਿਕਾਰੀਆਂ ਦੇ ਬਿਆਨ ਨੂੰ ਦਾ ਹਵਾਲਾ ਦਿੰਦੇ ਹੋਏ ਬਰਤਾਨੀਆ ਦੇ ਪਹਿਲੇ ਪਗੜੀਧਾਰੀ ਸਿੱਖ ਐਮ.ਪੀ ਢੇਸੀ ਨੇ ਕਿਹਾ ਕਿ "ਸਾਨੂੰ ਭਾਰਤੀ ਕੈਰੀਅਰ ਕੰਪਨੀਆਂ ਤੋਂ ਮਹੱਤਵਪੂਰਨ ਸਹਿਯੋਗ ਮਿਲ ਰਿਹਾ ਹੈ ਤੇ ਭਾਰਤੀ ਮਾਰਕੀਟ ਲਈ ਨਵੀਂ ਸੇਵਾ ਸ਼ੁਰੂ ਕਰਨ ਲਈ ਉਹ ਬਹੁਤ ਹੀ ਉਤਸ਼ਾਹਿਤ ਹਨ।
ਭਾਰਤੀ ਮੂਲ ਦੇ ਬਹੁਤ ਸਾਰੇ ਲੋਕ ਇੱਥੇ ਰਹਿੰਦੇ ਹਨ, ਇਸ ਲਈ ਘੱਟ ਕੀਮਤ ਵਾਲੀ ਲੰਦਨ- ਅੰਮ੍ਰਿਤਸਰ ਸਿੱਧੀ ਸੇਵਾ ਮੁਹੱਈਆ ਕਰਨ ਦਾ ਹੁਣ ਇੱਕ ਸ਼ਾਨਦਾਰ ਮੌਕਾ ਹੈ। ਤਾਂ ਜੋ ਆਸਾਨੀ ਨਾਲ ਲੋਕ ਆਪਣੇ ਪਰਿਵਾਰ ਨੂੰ ਮਿਲ ਸਕਣ ਤੇ ਆਪਣੇ ਸ਼ਹਿਰ ਜਾਂ ਕੇ ਘੁੰਮ ਸਕਣ।
Hywel Rees, ਲੋਟਨ ਹਵਾਈ ਅੱਡੇ ਦੇ ਇੱਕ ਪ੍ਰਮੁੱਖ ਹਿੱਸੇਦਾਰ ਨੇ ਟਿੱਪਣੀ ਕੀਤੀ ਕਿ: "ਹਵਾਈ ਅੱਡੇ ਉੱਤੇ ਵਿਆਪਕ ਤਬਦੀਲੀ ਦਾ ਪ੍ਰੋਗਰਾਮ ਪੂਰਾ ਹੋ ਚੁੱਕਿਆ ਹੈ, ਇਸ ਲਈ ਹੁਣ ਹਵਾਈ ਅੱਡੇ ਨੂੰ ਭਾਰਤੀ ਬਾਜ਼ਾਰ ਨਾਲ ਜੋੜਨ ਲਈ ਨਵੀਆਂ ਹਵਾਈ ਸੇਵਾਵਾਂ ਦੀ ਸੁਰੂਆਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਨੇ ਕਿਹਾ ਕਿ ਲੰਡਨ ਇਕ ਵਿਸ਼ਵ ਰਾਜਧਾਨੀ ਹੈ, ਜਦੋਂ ਕਿ ਅੰਮ੍ਰਿਤਸਰ ਇੱਕ ਧਾਰਮਿਕ ਰਾਜਧਾਨੀ ਹੈ, ਜਿੱਥੇ ਹਰ ਸਾਲ ਲੱਖਾਂ ਦੀ ਸੰਖਿਆ ਵਿੱਚ ਘੁੰਮਣ ਜਾਂਦੇ ਹਨ।