ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੰਦਨ ਦੇ ਖ਼ਾਲਿਸਤਾਨ-ਪੱਖੀ ਸਮਾਰੋਹ ਨੂੰ ਮਿਲੀ ਯੂਕੇ ਦੇ ਇੱਕ ਐੱਮਪੀ ਦੀ ਹਮਾਇਤ

ਇੰਗਲੈਂਡ ਦੀ ਗ੍ਰੀਨ ਪਾਰਟੀ ਦੇ ਸਹਿ-ਆਗੂ ਅਤੇ ਹਾਊਸ ਆਫ਼ ਕਾਮਨਜ਼ `ਚ ਆਪਣੀ ਪਾਰਟੀ ਦੀ ਇੱਕੋ-ਇੱਕ ਮੈਂਬਰ ਕੈਰੋਲੀਨ ਲੂਕਾਸ

ਇੱਕ ‘ਆਜ਼ਾਦ ਸਿੱਖ ਹੋਮਲੈਂਡ` ਕਾਇਮ ਕਰਨ ਲਈ ਸਾਲ 2020 `ਚ ਰਾਇਸ਼ੁਮਾਰੀ ਕਰਵਾਉਣ ਦੇ ਮੁੱਦੇ `ਤੇ ਅਮਰੀਕਾ ਦੀ ਜੱਥੇਬੰਦੀ ‘ਸਿੱਖਸ ਫ਼ਾਰ ਜਸਟਿਸ` ਆਉਂਦੀ 12 ਅਗਸਤ ਨੂੰ ਇੱਕ ਖ਼ਾਸ ਸਮਾਰੋਹ ਕਰਵਾਉਣ ਜਾ ਰਿਹਾ ਹੈ। ਇੰਗਲੈਂਡ ਦੀ ਗ੍ਰੀਨ ਪਾਰਟੀ ਦੇ ਸਹਿ-ਆਗੂ ਅਤੇ ਹਾਊਸ ਆਫ਼ ਕਾਮਨਜ਼ `ਚ ਆਪਣੀ ਪਾਰਟੀ ਦੀ ਇੱਕੋ-ਇੱਕ ਮੈਂਬਰ ਕੈਰੋਲੀਨ ਲੂਕਾਸ ਨੇ ਇਸ ਖ਼ਾਲਿਸਤਾਨ-ਪੱਖੀ ਸਮਾਰੋਹ ਨੂੰ ਆਪਣੀ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਇਸ ਖ਼ਬਰ ਨੂੰ ‘ਦਿ ਹਿੰਦੂ` ਅਤੇ ‘ਸਕ੍ਰੌਲ` ਜਿਹੇ ਅਖ਼ਬਾਰਾਂ ਨੇ ਪ੍ਰਮੁੱਖਤਾ ਨਾਲ ਪ੍ਰਕਾਸਿ਼ਤ ਕੀਤਾ ਹੈ।


ਐੱਮਪੀ ਕੈਰੋਲੀਨ ਲੂਕਾਸ ਨੇ ਕਿਹਾ ਕਿ ਉਹ ਐਤਵਾਰ ਨੂੰ ਹੋਣ ਵਾਲੇ ਇਸ ਸਮਾਰੋਹ `ਚ ਭਾਗ ਲੈਣਗੇ ਤੇ ਉਹ ਇਸ ਸਮਾਰੋਹ ਦੇ ਆਯੋਜਕਾਂ ਪ੍ਰਤੀ ਇੱਕਜੁਟਤਾ ਪ੍ਰਗਟਾਉ਼ਦੇ ਹਨ। ਪੀਟੀਆਈ ਅਨੁਸਾਰ ਉਨ੍ਹਾਂ ਕਿਹਾ ਕਿ - ‘ਸਿੱਖ ਲੋਕਾਂ ਨੂੰ ਵੀ ਇਹ ਫ਼ੈਸਲਾ ਲੈਣ ਦਾ ਪੂਰਾ ਅਧਿਕਾਰ ਹੈ ਕਿ ਉਹ ਆਪਣਾ ਕੋਈ ਆਜ਼ਾਦ ਪੰਜਾਬੀ ਦੇਸ਼ ਸਥਾਪਤ ਕਰਨਾ ਚਾਹੁੰਦੇ ਹਨ ਜਾਂ ਨਹੀਂ।`


ਇੰਝ ਐੱਮਪੀ ਕੈਰੋਲੀਨ ਲੂਕਾਸ ਇੰਗਲੈਂ ਦੇ ਅਜਿਹੇ ਪਹਿਲੇ ਐੱਮਪੀ ਬਣ ਗਏ ਹਨ, ਜਿਨ੍ਹਾਂ ਨੇ ਇਸ ਖ਼ਾਲਿਸਤਾਨ-ਪੱਖੀ ਮੁਹਿੰਮ ਤੇ ਰੈਲੀ ਦੀ ਜਨਤਕ ਤੌਰ `ਤੇ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ `ਤੇ ਨਾ ਤਾਂ ਕੋਈ ਪਾਬੰਦੀ ਲੱਗੀ ਹੈ ਅਤੇ ਨਾ ਹੀ ਉਸ ਬਾਰੇ ਕੋਈ ਸਿ਼ਕਾਇਤ ਹੀ ਮਿਲੀ ਹੈ। ਉੱਥੇ ਕੋਈ ਵਾਜਬ ਨੀਤੀਗਤ ਯੋਜਨਾ ਉਲੀਕੀ ਜਾਵੇਗੀ।


ਉੱਧਰ ਬ੍ਰਿਟਿਸ਼ ਹਾਈ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਹੈ ਕਿ ਇੰਗਲੈਂਡ `ਚ ਆਮ ਜਨਤਾ ਨੂੰ ਆਪੋ-ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਹੱਕ ਹੈ; ਬਸ਼ਰਤੇ ਉਹ ਇਹ ਸਭ ਕਾਨੁੰਨ ਦੇ ਘੇਰੇ `ਚ ਰਹਿ ਕੇ ਕਰਨ। ਚੇਤੇ ਰਹੇ ਕਿ ਬ੍ਰਿਟਿਸ਼ ਸਰਕਾਰ ਨੇ ਭਾਰਤ ਵੱਲੋਂ ਪ੍ਰਗਟਾਏ ਗਏ ਇਤਰਾਜ਼ਾਂ ਦੇ ਬਾਵਜੂਦ ਇਸ ਖ਼ਾਲਿਸਤਾਨ-ਪੱਖੀ ਸਮਾਰੋਹ `ਤੇ ਕੋਈ ਪਾਬੰਦੀ ਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:London Khalistani event gets UK MP support