ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੰਡਨ ਦੇ ਪੰਜਾਬੀ ਦੁਕਾਨਦਾਰ ਨੂੰ ਮਿਲੀ ‘ਨਸਲੀ` ਟਿੱਪਣੀ ਵਾਲੀ ਚਿੱਠੀ

ਪੂਰਬੀ ਲੰਡਨ `ਚ ਇਲਫ਼ੋਰਡ ਵਿਖੇ ਗਗਨ ਦਾ ਸਟੋਰ

1 / 2ਪੂਰਬੀ ਲੰਡਨ `ਚ ਇਲਫ਼ੋਰਡ ਵਿਖੇ ਗਗਨ ਦਾ ਸਟੋਰ

ਗਗਨ ਨੂੰ ਮਿਲੀ ‘ਨਸਲੀ ਟਿੱਪਣੀ` ਵਾਲੀ ਚਿੱਠੀ

2 / 2ਗਗਨ ਨੂੰ ਮਿਲੀ ‘ਨਸਲੀ ਟਿੱਪਣੀ` ਵਾਲੀ ਚਿੱਠੀ

PreviousNext

ਇੱਥੋਂ ਦੇ ਇੱਕ ਪੰਜਾਬੀ ਦੁਕਾਨਦਾਰ ਗਗਨ (31) ਨੇ ਆਪਣੇ ਸਟੋਰ ਦੇ ਬਾਹਰ ਸੇਂਟ ਜਾਰਜ ਦੇ ਝੰਡੇ ਕੀ ਲਾ ਲਏ, ਬੱਸ ਪੰਗਾ ਹੀ ਮੁੱਲ ਲੈ ਲਿਆ। ਅਗਲੇ ਹੀ ਦਿਨ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਦੀ ਇੱਕ ਚਿੱਠੀ ਆ ਗਈ ਕਿ ਉਸ ਨੂੰ ਹਿੰਗਲੈਂਡ ਪ੍ਰਤੀ ਵਫ਼ਾਦਾਰੀ ਨਹੀਂ ਵਿਖਾਉਣੀ ਚਾਹੀਦੀ। ਚਿੱਠੀ ਵਿੱਚ ਦੋਸ਼ ਲਾਇਆ ਗਿਆ ਕਿ ਉਹ ਆਪਣੀ ਮਾਤਭੂਮੀ ਨੂੰ ਭੁਲਾ ਬੈਠਾ ਹੈ। ਇਸ ਚਿੱਠੀ ਵਿੱਚ ਇੱਕ ਨਸਲੀ ਟਿੱਪਣੀ ਵੀ ਕੀਤੀ ਗਈ ਹੈ ਕਿ ‘ਤੂੰ ਇੰਗਲੈਂਡ ਦਾ ਝੰਡਾ ਕਿਉਂ ਲਾਇਆ ਹੈ, ਕੀ ਤੈਨੂੰ ਆਪਣੀ ਚਮੜੀ ਦਾ ਰੰਗ ਨਹੀਂ ਦਿਸਦਾ?`

ਇਸ ਸਬੰਧੀ ਇੰਗਲੈਂਡ ਦੇ ਅਖ਼ਬਾਰ ‘ਡੇਲੀ ਮੇਲ` ਨੇ ਚੇਯਨੇ ਰਾਊਂਡਟ੍ਰੀ ਦੀ ਇੱਕ ਰਿਪੋਰਟ ਪ੍ਰਮੁੱਖਤਾ ਨਾਲ ਪ੍ਰਕਾਸਿ਼ਤ ਕੀਤੀ ਹੈ। ਇਸ ਰਿਪੋਰਟ ਅਨੁਸਾਰ ਗਗਨ ਦੇ ਸਟੋਰ ਦਾ ਨਾਂਅ ‘ਜੀਐੱਮਐੱਸ ਹੀਟਿੰਗ ਐਂਡ ਪਲੰਬਿੰਗ` ਹੈ। ਗਗਨ ਨੇ ਆਪਣੇ ਇਸੇ ਸਟੋਰ `ਤੇ ਪਹਿਲੀ ਵਾਰ 20 ਜੂਨ ਨੂੰ ਇਲਫ਼ੋਰਡ (ਪੂਰਬੀ ਲੰਡਨ) ਵਿਖੇ ਆਪਣੇ ਸਟੋਰ `ਤੇ ਝੰਡਾ ਝੁਲਾਇਆ ਸੀ ਪਰ ਅਗਲੇ ਹੀ ਦਿਨ 21 ਜੂਨ ਉਸ ਕੋਲ ਚਿੱਠੀ ਆ ਗਈ।

ਅੰਗ੍ਰੇਜ਼ੀ ਭਾਸ਼ਾ ਵਿੱਚ ਲਿਖੀ ਇਸ ਚਿੱਠੀ ਵਿੱਚ ਸ਼ਬਦ-ਜੋੜਾਂ ਦੀਆਂ ਬਹੁਤ ਗ਼ਲਤੀਆਂ ਹਨ ਤੇ ਇਸ ਦੀ ਵਿਆਕਰਣ ਵੀ ਮਾੜੀ ਹੈ। ਉਸ ਵਿੱਚ ਗਗਨ ਨੂੰ ਲਿਖਿਆ ਗਿਆ ਹੈ ਕਿ ਉਸ ਨੇ ਆਪਣੀ ਦੁਕਾਨ ਦੇ ਬਾਹਰ ਗ਼ਲਤ ਝੰਡਾ ਲਾ ਲਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:London Punjabi shopkeeper gets letter of racial comment