ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਰੀ ਦਸਤਾਰ ਨੇ ਮੈਨੂੰ ਕੈਲੀਫ਼ੋਰਨੀਆ ਦੇ ਨਸਲੀ ਹਮਲਾਵਰਾਂ ਤੋਂ ਬਚਾਇਆ: ਮੱਲ੍ਹੀ

ਮੇਰੀ ਦਸਤਾਰ ਨੇ ਮੈਨੂੰ ਕੈਲੀਫ਼ੋਰਨੀਆ ਦੇ ਨਸਲੀ ਹਮਲਾਵਰਾਂ ਤੋਂ ਬਚਾਇਆ: ਮੱਲ੍ਹੀ

ਕੈਲੀਫ਼ੋਰਨੀਆ `ਚ ਦੋ ਗੋਰਿਆਂ ਦੇ ਨਸਲੀ ਹਮਲੇ ਤੇ ਟਿੱਪਣੀਆਂ ਦੇ ਸਿ਼ਕਾਰ ਹੋਏ 50 ਸਾਲਾ ਸੁਰਜੀਤ ਸਿੰਘ ਮੱਲ੍ਹੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਜਾਨ ਉਸ ਦਿਨ ਦਸਤਾਰ ਕਰਕੇ ਹੀ ਬਚੀ ਸੀ। ਉਨ੍ਹਾਂ ਦੱਸਿਆ ਕਿ ਉਹ ਉਸ ਦਿਨ ਕੈਲੀਫ਼ੋਰਨੀਆ ਸਥਿਤ ਆਪਣੇ ਘਰ ਲਾਗੇ ਅਮਰੀਕੀ ਪ੍ਰਤੀਨਿਧ ਸਦਨ ਦੇ ਰੀਪਬਲਿਕਨ ਮੈਂਬਰ (ਐੱਮਪੀ) ਜੈਫ਼ ਡੈਨਹਮ ਦੇ ਸਿਆਸੀ ਪੋਸਟਰ ਤੇ ਚਿੰਨ੍ਹ ਲਾ ਰਹੇ ਸਨ ਕਿ ਦੋ ਗੋਰਿਆਂ ਨੇ ਅਚਾਨਕ ਉਨ੍ਹਾਂ `ਤੇ ਨਸਲੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ,‘ਤੇਰਾ ਇੱਥੇ ਸੁਆਗਤ ਨਹੀਂ ਹੋਣਾ, ਆਪਣੇ ਦੇਸ਼ ਵਾਪਸ ਚਲਾ ਜਾ।`


ਅੱਜ ‘ਨਿਊ ਯਾਰਕ ਟਾਈਮਜ਼` ਨਾਲ ਗੱਲਬਾਤ ਕਰਦਿਆਂ ਸੁਰਜੀਤ ਸਿੰਘ ਮੱਲ੍ਹੀ ਨੇ ਕਿਹਾ,‘ਮੇਰੀ ਦਸਤਾਰ ਨੇ ਮੈਨੂੰ ਬਚਾਇਆ ਹੈ।` ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦਸਤਾਰ ਨੇ ਬਿਲਕੁਲ ਹੈਲਮੈਟ ਤੋਂ ਵੀ ਵੱਧ ਮਜ਼ਬੂਤੀ ਵਿਖਾਈ।


ਉਨ੍ਹਾਂ ਦੱਸਿਆ ਕਿ - ‘ਉਹ ਅਚਾਨਕ ਮੇਰੇ ਪਿੱਛਿਓਂ ਆਏ। ਉਨ੍ਹਾਂ ਮੇਰੀਆਂ ਅੱਖਾਂ `ਚ ਰੇਤਾ ਪਾ ਦਿੱਤਾ, ਤਾਂ ਜੋ ਮੈਂ ਵੇਖ ਨਾ ਸਕਾਂ। ਫਿਰ ਉਨ੍ਹਾਂ ਮੇਰੇ ਸਿਰ ਅਤੇ ਪਿੱਠ `ਤੇ ਸੋਟੀ ਤੇ ਬੈਲਟਾਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ।`


ਸੁਰਜੀਤ ਸਿੰਘ ਮੱਲ੍ਹੀ 1992 `ਚ ਅਮਰੀਕਾ ਤੋਂ ਭਾਰਤ ਆਏ ਸਨ ਤੇ ਇਸ ਵੇਲੇ ਉਹ ਅਮਰੀਕਾ ਦੇ ਪੱਕੇ ਨਾਗਰਿਕ (ਪੀਆਰ - ਪਰਮਾਨੈਂਟ ਰੈਜ਼ੀਡੈਂਟ) ਹਨ। ਉਹ ਦਸਤਾਰ ਧਾਰਨ ਕਰਦੇ ਹਨ ਤੇ ਸ਼ਾਇਦ ਉਸੇ ਕਾਰਨ ਉਨ੍ਹਾਂ `ਤੇ ਹਮਲਾ ਵੀ ਹੋਇਆ ਪਰ ਉਸੇ ਨੇ ਉਨ੍ਹਾਂ ਦੀ ਜਾਨ ਵੀ ਬਚਾਈ।


ਮੱਲ੍ਹੀ ਹੁਰਾਂ ਦੱਸਿਆ ਕਿ ਇਹ ਸਭ ਇੰਨਾ ਤੇਜ਼ੀ ਨਾਲ ਵਾਪਰਿਆ ਕਿ ਉਹ ਹਮਾਲਾਵਰਾਂ ਨੂੰ ਚੰਗੀ ਤਰ੍ਹਾਂ ਵੇਖ ਵੀ ਨਹੀਂ ਸਕੇ। ਉਨ੍ਹਾਂ ਹਮਲਾਵਰਾਂ ਦੇ ਸਿਰਫ਼ ਕਾਲੇ ਗਰਮ ਕੱਪੜੇ ਹੀ ਵਿਖਾਈ ਦਿੱਤੇ।


ਹਮਲਾਵਰਾਂ ਨੇ ਸੁਰਜੀਤ ਸਿੰਘ ਮੱਲ੍ਹੀ ਦੇ ਟਰੱਕ ਦੇ ਇੱਕ ਪਾਸੇ ਪੇਂਟ ਨਾਲ ਇਹ ਵੀ ਲਿਖ ਦਿੱਤਾ,‘ਗੋ ਬੈਕ ਟੂ ਯੂਅਰ ਕੰਟਰੀ` (ਆਪਣੇ ਦੇਸ਼ ਵਾਪਸ ਚਲਾ ਜਾ)।

ਸੁਰਜੀਤ ਸਿੰਘ ਮੱਲ੍ਹੀ ਨੇ ਕਿਹਾ ਕਿ ਉਨ੍ਹਾਂ ਨਾਲ ਇਸ ਤੋਂ ਪਹਿਲਾਂ ਅਮਰੀਕਾ `ਚ ਕਦੇ ਅਜਿਹੀ ਕੋਈ ਘਟਨਾ ਨਹੀਂ ਵਾਪਰੀ। ‘ਮੇਰੇ ਬਹੁਤ ਸਾਰੇ ਦੋਸਤ ਹਨ। ਕਦੇ ਕੋਈ ਸਮੱਸਿਆ ਨਹੀਂ ਆਈ। ਮੈਂ ਕਦੇ ਵੀ ਆਪਣੇ ਨਾਲ ਅਜਿਹਾ ਨਸਲਵਾਦੀ ਵਿਵਹਾਰ ਹੁੰਦਾ ਮਹਿਸੂਸ ਨਹੀਂ ਕੀਤਾ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:My turban saved me from California racial attackers says Malhi