ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਹਿਰ ਕਾਮਿਆਂ ਲਈ ਆਸਟ੍ਰੇਲੀਆ ਦਾ ਇੱਕ ਨਵਾਂ ਵੀਜ਼ਾ

ਮਾਹਿਰ ਕਾਮਿਆਂ ਲਈ ਆਸਟ੍ਰੇਲੀਆ ਦਾ ਇੱਕ ਨਵਾਂ ਵੀਜ਼ਾ

ਆਸਟ੍ਰੇਲੀਆ ਸਰਕਾਰ ਵੱਲੋਂ ਕਿੱਤਾ ਮੁਹਾਰਤ ਸਕੀਮ ਤਹਿਤ ਵਿਸ਼ਵ ਭਰ ਵਿੱਚੋਂ ਖ਼ਾਸ ਮੁਹਾਰਤ ਵਾਲੇ ਕਾਮਿਆਂ ਲਈ ਇੱਕ ਨਵਾਂ ਵੀਜ਼ਾ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਕੀਮ ਦਾ ਪਾਇਲਟ 1 ਜੁਲਾਈ 2018 ਤੋਂ ਸ਼ੁਰੂ ਹੋ ਕੇ 12 ਮਹੀਨੇ ਲਈ ਚੱਲੇਗਾ ਅਤੇ ਜਿਹੜਾ ਕਾਰੋਬਾਰਾਂ ਨੂੰ ਖ਼ਾਸ ਮੁਹਾਰਤ ਵਾਲੇ ਕਾਮਿਆਂ ਨੂੰ ਸਪੌਂਸਰ ਕਰਨ ਵਿੱਚ ਮਦਦ ਕਰੇਗਾ , ਜੋ ਆਸਟ੍ਰੇਲੀਆ ਵਿੱਚ ਮਿਲਣੇ ਮੁਸ਼ਕਲ ਹੋਣ । 

ਸਪੌਂਸਰ ਕੀਤੇ ਵਿਅਕਤੀ ਆਰਜ਼ੀ ਸਕਿੱਲ ਸ਼ੌਰਟੇਜ ਵੀਜ਼ੇ ਤੇ ਆਸਟ੍ਰੇਲੀਆ ਆ ਸਕਣਗੇ ਅਤੇ ਤਿੰਨ ਸਾਲ ਬਾਅਦ ਸਥਾਈ ਰਿਹਾਇਸ਼ ਲਈ ਅਪਲਾਈ ਵੀ ਕਰ ਸਕਣਗੇ । ਇਹ ਜਾਣਕਾਰੀ ਮਿਕੇਲਿਆ ਕੈਸ਼ ਮੰਤਰੀ ਰੋਜ਼ਗਾਰ ਤੇ ਨਵੀਨਤਾ ਅਤੇ ਨਾਗਰਿਕਤਾ ਮੰਤਰੀ ਆਲਮ ਟੱਜ ਨੇ ਸਾਂਝੇ ਬਿਆਨ ਰਾਹੀਂ ਦਿੱਤੀ । 

ਉਹਨਾਂ ਦੱਸਿਆ ਇਹ ਨਵਾਂ ਵੀਜ਼ਾ ਸਰਕਾਰ ਨੇ ਉਦਯੋਗ ਅਤੇ ਹੋਰ ਸਬੰਧਤ ਧਿਰਾਂ ਨਾਲ ਮਸ਼ਵਰਾ ਕਰਨ ਬਾਅਦ ਹੀ ਸ਼ੁਰੂ ਕੀਤਾ ਹੈ।


ਇਸ ਸਕੀਮ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ - ਇੱਕ ਪਹਿਲਾਂ ਤੋਂ ਸਥਾਪਿਤ ਕਾਰੋਬਾਰਾਂ ਲਈ ਅਤੇ ਦੂਜਾ ਨਵੇਂ ਸ਼ੁਰੂ ਹੋਏ ਕਾਰੋਬਾਰਾਂ ਨੂੰ ਸ਼ੁਰੂਆਤ ਦੇਣ ਲਈ । ਰੋਜ਼ਗਾਰ ਮੰਤਰੀ ਅਨੁਸਾਰ ਕਾਰੋਬਾਰਾਂ ਵੱਲੋਂ ਭਵਿੱਖ ਦੀਆਂ ਲੋੜਾਂ ਅਨੁਸਾਰ ਵੀਜ਼ਾ ਪ੍ਰਬੰਧਾਂ ਦੀ ਲੋੜ ਪੂਰੀ ਕਰੇਗਾ ਅਤੇ ਨਾਲ ਹੀ ਅਰਥਚਾਰੇ ਦੇ ਵਾਧੇ ਅਤੇ ਨਵੀਨਤਾ ਵਾਲੇ ਕਾਰੋਬਾਰਾਂ ਦੀ ਤਰੱਕੀ ਲਈ ਵੀ ਸਹਾਈ ਸਿੱਧ ਹੋਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Visa of Australia