ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊ ਯਾਰਕ ਦੇ ਸਿੱਖਾਂ ਨੂੰ ਕਰਨਾ ਪੈਂਦਾ ਨਸਲੀ ਵਿਤਕਰੇ ਤੇ ਟਿੱਪਣੀਆਂ ਦਾ ਸਾਹਮਣਾ

ਫ਼ੋਟੋ: ਹਫਿ਼ੰਗਟਨ ਪੋਸਟ, ਅਮਰੀਕਾ

ਅਮਰੀਕੀ ਮਹਾਂਨਗਰ ਨਿਊ ਯਾਰਕ ਦੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਵੱਡੇ ਪੱਧਰ `ਤੇ ਨਸਲੀ ਵਿਤਕਰੇ ਅਤੇ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਪ੍ਰਗਟਾਵਾ ਨਿਊ ਯਾਰਕ ਨਗਰ ਦੇ ਇੱਕ ਸਰਕਾਰੀ ਕਮਿਸ਼ਨ ਵੱਲੋਂ ਕੀਤੇ ਸਰਵੇਖਣ `ਚ ਕੀਤਾ ਗਿਆ ਹੈ। ਇਸ ਸਰਵੇਖਣ ਅਨੁਸਾਰ ਲਗਭਗ ਅੱਧੇ ਸਿੱਖਾਂ ਅਤੇ 42 ਫ਼ੀ ਸਦੀ ਮੁਸਲਮਾਨਾਂ ਨੂੰ ਨਸਲੀ ਵਿਤਕਰੇ, ਟਿੱਪਣੀਆਂ, ਧਮਕੀਆਂ ਤੇ ਵਿਅੰਗਾਤਮਕ ਫ਼ਬਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਉਨ੍ਹਾਂ ਦੀ ਨਸਲ, ਧਰਮ ਤੇ ਜਾਤ ਦੇ ਆਧਾਰ `ਤੇ ਪਰੇਸ਼ਾਨ ਕੀਤਾ ਜਾਂਦਾ ਹੈ।

ਅਮਰੀਕਾ ਦੇ ਮੋਹਰੀ ਅਖ਼ਬਾਰਾਂ ਵਿੱਚੋਂ ਇੱਕ ‘ਹਫਿ਼ੰਗਟਨ ਪੋਸਟ` ਵਿੱਚ ਛਪੀ ਕੈਰੋਲ ਕੁਰੂਵਿਲਾ ਦੀ ਰਿਪੋਰਟ ਅਨੁਸਾਰ ਨਿਊ ਯਾਰਕ ਨਗਰ ਕੌਂਸਲ ਦੇ ਸਰਕਾਰੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਇੱਕ ਸਰਵੇਖਣ ਕਰਵਾਇਆ ਗਿਆ ਸੀ, ਜਿਸ ਵਿੱਚ ਸਿੱਖਾਂ, ਮੁਸਲਮਾਨਾਂ, ਅਰਬ ਦੇਸ਼ ਦੇ ਨਾਗਰਿਕਾਂ, ਦੱਖਣੀ ਏਸ਼ੀਅਨਾਂ, ਯਹੂਦੀਆਂ ਤੇ ਨਿਊ ਯਾਰਕ ਵਿੱਚ ਨਵੇਂ ਆਏ 3,105 ਪਰਵਾਸੀਆਂ ਨੇ ਭਾਗ ਲਿਆ। ਵਿਤਕਰਿਆਂ, ਨਸਲੀ ਪੱਖਪਾਤਾਂ ਤੇ ਟਿੱਪਣੀਆਂ ਦਾ ਜਾਇਜ਼ਾ ਲੈਣ ਲਈ ਹੀ ਅਜਿਹਾ ਸਰਵੇਖਣ ਕਰਵਾਇਆ ਗਿਆ ਸੀ।

ਸਰਵੇਖਣ `ਚ ਭਾਗ ਲੈਣ ਵਾਲਿਆਂ ਦੀ ਘੱਟੋ-ਘੱਟ ਉਮਰ 16 ਸਾਲ ਸੀ। ਉਨ੍ਹਾਂ ਨੂੰ ਆਪਣੇ ਨਾਲ ਜੁਲਾਈ 2016 ਤੋਂ ਲੈ ਕੇ 2017 ਤੱਕ ਵਾਪਰੀਆਂ ਨਸਲੀ ਵਿਤਕਰਿਆਂ ਤੇ ਟਿੱਪਣੀਆਂ ਦੀਆਂ ਘਟਨਾਵਾਂ ਬਾਰੇ ਸੁਆਲ ਪੁੱਛਿਆ ਗਿਆ ਸੀ।

ਸਰਵੇਖਣ `ਚ ਸ਼ਾਮਲ ਹੋਏ 39 ਫ਼ੀ ਸਦੀ ਭਾਗੀਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਟਿੱਪਣੀਆਂ ਰਾਹੀਂ ਪਰੇਸ਼ਾਨ ਕੀਤਾ ਗਿਆ।  27 ਫ਼ੀ ਸਦੀ ਨੇ ਕਿਹਾ ਕਿ ਉਨ੍ਹਾਂ ਨਾਲ ਅਜਿਹੀ ਘਟਨਾ ਇੱਕ ਤੋਂ ਵੱਧ ਵਾਪਰੀ। ਸਿਰਫ਼ 9 ਫ਼ੀ ਸਦੀ ਨੇ ਕਿਹਾ ਕਿ ਉਨ੍ਹਾਂ ਨਾਲ ਕੁੱਟਮਾਰ ਵੀ ਹੋਈ ਸੀ।

23 ਫ਼ੀ ਸਦੀ ਸਿੱਖਾਂ ਤੇ ਮੁਸਲਮਾਨਾਂ ਨੇ ਕਿਹਾ ਕਿ ਜਦੋਂ ਉਹ ਕਿਸੇ ਸਟੋਰ `ਚ ਕੋਈ ਵਸਤੂ ਖ਼ਰੀਦਣ ਲਈ ਜਾਂਦੇ ਹਨ, ਤਾਂ ਸਟੋਰ ਦੇ ਕਰਮਚਾਰੀ ਉਨ੍ਹਾਂ `ਤੇ ਜਾਣਬੁੱਝ ਕੇ ਚੌਕਸ ਨਜ਼ਰ ਰੱਖਣ ਲਈ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰਦੇ ਹਨ; ਜਦ ਕਿ ਹੋਰਨਾਂ ਗਾਹਕਾਂ ਨਾਲ ਇੰਝ ਨਹੀਂ ਕੀਤਾ ਜਾਂਦਾ। ਇਹ ਵੀ ਨਸਲੀ ਵਿਤਕਰਾ ਹੀ ਮੰਨਿਆ ਗਿਆ ਹੈ। ਖ਼ਾਸ ਤੌਰ `ਤੇ ਹਿਜਾਬ ਨਾਲ ਮੂੰਹ ਢਕਣ ਵਾਲੀਆਂ ਮੁਸਲਿਮ ਔਰਤਾਂ ਤੇ ਦਸਤਾਰਧਾਰੀ ਤੇ ਕ੍ਰਿਪਾਨਧਾਰੀ ਸਿੱਖਾਂ ਨੂੰ ਖ਼ਾਸ ਕਰ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New York Sikhs Experience High Levels Of Harassment