ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਦੇ ਜੰਮਪਲ਼ ਨੇ ਨਿਊ ਜ਼ੀਲੈਂਡ ਦੇ ਬਹੁ–ਚਰਚਿਤ ਲੀਡਰ ਸੁੱਖੀ ਟਰਨਰ

ਲੁਧਿਆਣਾ ਦੇ ਜੰਮਪਲ਼ ਨੇ ਨਿਊ ਜ਼ੀਲੈਂਡ ਦੇ ਬਹੁ–ਚਰਚਿਤ ਲੀਡਰ ਸੁੱਖੀ ਟਰਨਰ

ਲੁਧਿਆਣਾ ਦੇ ਜੰਮਪਲ਼ ਸੁਖਜਿੰਦਰ ਕੋਰ ਗਿੱਲ ਉਰਫ਼ ਸੁੱਖੀ ਟਰਨਰ ਨੇ ਕਾਫ਼ੀ ਸਮਾਂ ਨਿਊ ਜ਼ੀਲੈਂਡ ’ਚ ਝੰਡੇ ਗੱਡੀ ਰੱਖੇ ਹਨ। ਉਨ੍ਹਾਂ ਦਾ ਸ਼ੁਮਾਰ ਨਿਊ ਜ਼ੀਲੈਂਡ ’ਚ ਭਾਰਤੀ ਮੂਲ ਦੇ ਪ੍ਰਮੁੱਖ ਸਿਆਸੀ ਆਗੂਆਂ ’ਚ ਹੁੰਦਾ ਰਿਹਾ ਹੈ। ਪੰਜ ਦਹਾਕਿਆਂ ਬਾਅਦ ਵੀ ਸ੍ਰੀਮਤੀ ਸੁੱਖੀ ਟਰਨਰ ਦਾ ਨਿਊ ਜ਼ੀਲੈਂਡ ਪ੍ਰਤੀ ਪਿਆਰ ਪੂਰੀ ਤਰ੍ਹਾਂ ਕਾਇਮ ਹੈ।

 

 

ਸੁਖਜਿੰਦਰ ਕੌਰ ਗਿੱਲ ਹੁਰਾਂ ਨੇ ਜੁਲਾਈ 1973 ’ਚ ਆਪਣੇ ਸਮੇਂ ਦੇ ਪ੍ਰਮੁੱਖ ਕ੍ਰਿਕੇਟ ਖਿਡਾਰੀ ਗਲੇਨ ਟਰਨਰ ਨਾਲ ਵਿਆਾਹ ਰਚਾਇਆ ਸੀ ਤੇ ਉਹ ਤਦ ਹੀ ਨਿਊ ਜ਼ੀਲੈਂਡ ਆ ਗਏ ਸਨ।

 

 

ਨਿਊ ਜ਼ੀਲੈਂਡ ਆਉਣ ਦੇ 22 ਸਾਲਾਂ ਬਾਅਦ ਸ੍ਰੀਮਤੀ ਸੁੱਖੀ ਟਰਨਰ ਡਿਊਨਡਿਨ ਸ਼ਹਿਰ ਦੇ ਮੇਅਰ ਬਣ ਗਏ ਸਨ। ਨਿਊ ਜ਼ੀਲੈਂਡ ’ਚ ਇਹ ਮਾਅਰਕਾ ਮਾਰਨ ਵਾਲੇ ਸ੍ਰੀਮਤੀ ਸੁੱਖੀ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਸਨ। ਉਹ 1995 ਤੋਂ ਲੈ ਕੇ 2004 ਤੱਕ ਭਾਵ 10 ਸਾਲ ਮੇਅਰ ਰਹੇ।

 

 

ਸ੍ਰੀਮਤੀ ਸੁੱਖੀ ਟਰਨਰ ਦੱਸਦੇ ਹਨ ਕਿ ਉਹ 1992 ’ਚ ਪਹਿਲੀ ਵਾਰ ਡਿਊਨਡਿਨ ਦੇ ਨਗਰ ਕੌਂਸਲਰ ਬਣੇ ਸਨ। ਉਨ੍ਹਾਂ ਦੱਸਿਆ ਕਿ ਉਦੋਂ ਨਿਊ ਜ਼ੀਲੈਂਡ ’ਚ ਭਾਰਤੀ ਮੂਲ ਦੇ ਲੋਕਾਂ ਦੀ ਕੋਈ ਬਹੁਤੀ ਗਿਣਤੀ ਨਹੀਂ ਹੁੰਦੀ ਸੀ। ਤਦ ਜ਼ਿਆਦਾਤਰ ਭਾਰਤੀ ਜਾਂ ਤਾਂ ਪੜ੍ਹਨ ਲਈ ਨਿਊ ਜ਼ੀਲੈਂਡ ਆਉਂਦੇ ਸਨ ਤੇ ਜਾਂ ਯੂਨੀਵਰਸਿਟੀਜ਼ ’ਚ ਪੜ੍ਹਾਉਣ। ਹੁਣ ਤਾਂ ਨਿਊ ਜ਼ੀਲੈਂਡ ’ਚ ਪ੍ਰਵਾਸੀ ਭਾਰਤੀਆਂ ਦੀ ਵੱਡੀ ਗਿਣਤੀ ਹੈ।

ਲੁਧਿਆਣਾ ਦੇ ਜੰਮਪਲ਼ ਨੇ ਨਿਊ ਜ਼ੀਲੈਂਡ ਦੇ ਬਹੁ–ਚਰਚਿਤ ਲੀਡਰ ਸੁੱਖੀ ਟਰਨਰ

 

ਸ੍ਰੀਮਤੀ ਸੁੱਖੀ ਟਰਨਰ ਨੇ ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਭਾਰਤੀ ਮੂਲ ਦੇ ਹੋਣ ਕਾਰਨ ਡਿਊਨਡਿਨ ਦੇ ਮੇਅਰ ਇਸ ਕਰ ਕੇ ਨਹੀਂ ਬਣੇ ਸਨ, ਸਗੋਂ ਜਿਹੜੀਆਂ ਕਦਰਾਂ–ਕੀਮਤਾਂ ’ਤੇ ਉਹ ਚੱਲਦੇ ਰਹੇ ਸਨ, ਉਨ੍ਹਾਂ ਦੀ ਕਦਰ ਪਈ ਸੀ।

 

 

ਉਹ ਦੱਸਦੇ ਹਨ ਕਿ ਉਨ੍ਹਾਂ ਨਿਊ ਜ਼ੀਲੈਂਡ ’ਚ ਪ੍ਰਵਾਸੀ ਭਾਰਤੀਆਂ ਦੀ ਗਿਣਤੀ ਵਧਦੀ ਤੱਕੀ ਹੈ। ਉਨ੍ਹਾਂ ਨੇ ਯਕੀਨੀ ਤੌਰ ’ਤੇ ਨਿਊ ਜ਼ੀਲੈਂਡ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਇਆ ਹੈ।

 

 

ਸ੍ਰੀਮਤੀ ਸੁੱਖੀ ਟਰਨਰ ਦੱਸਦੇ ਹਨ ਕਿ ਸਾਲ 2004 ’ਚ ਉਨ੍ਹਾਂ ਨੂੰ ਆੱਕਲੈਂਡ ਦੇ ਗੁਰਦੁਆਰਾ ਸਾਹਿਬਾਨ ’ਚ ਖ਼ਾਸ ਤੌਰ ’ਤੇ ਸੱਦਿਆ ਜਾਂਦਾ ਸੀ ਪਰ ਤਦ ਬਹੁਤੇ ਗੁਰੂਘਰ ਨਹੀਂ ਹੁੰਦੇ ਸਨ। ਹੁਣ ਤਾਂ ਹਿੰਦੂ ਮੰਦਿਰਾਂ ਦੀ ਗਿਣਤੀ ਵੀ ਕਾਫ਼ੀ ਹੋ ਗਈ ਹੈ।

 

 

ਸ੍ਰੀਮਤੀ ਟਰਨਰ ਨੇ ਦੱਸਿਆ ਕਿ ਜਦੋਂ ਭਾਰਤ ਤੇ ਨਿਊ ਜ਼ੀਲੈਂਡ ਵਿਚਾਲੇ ਕ੍ਰਿਕੇਟ ਮੈਚ ਹੋ ਰਿਹਾ ਹੁੰਦਾ ਹੈ, ਤਦ ਉਨ੍ਹਾਂ ਨੂੰ ਦੋਵੇਂ ਪਾਸੇ ਰਹਿਣਾ ਪੈਂਦਾ ਹੈ।

 

 

13 ਅਪ੍ਰੈਲ, 1952 ਨੂੰ ਜਨਮੇ ਸੁੱਖੀ ਟਰਨਰ ਦੇ ਪਿਤਾ ਦਾ ਨਾਂਅ ਸਕੁਐਡਰਨ ਲੀਡਰ ਜਸਬੀਰ ਸਿੰਘ ਗਿੱਲ ਤੇ ਮਾਤਾ ਦਾ ਨਾਂਅ ਪ੍ਰੇਮਜੀਤ ਕੌਰ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Zealand s renowned leader Sukhi Turner is Ludhiana Born