ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਬੁਲ ਗੁਰਦੁਆਰੇ 'ਚ ਹੋਏ ਅੱਤਵਾਦੀ ਹਮਲੇ ਦੇ ਮਾਮਲੇ 'ਚ NIA ਨੇ ਦਰਜ ਕੀਤਾ ਮਾਮਲਾ

ਕੌਮੀ ਜਾਂਚ ਏਜੰਸੀ (ਐਨਆਈਏ) ਨੇ ਅਫ਼ਗ਼ਾਨਿਸਤਾਨ ਦੇ ਕਾਬੁਲ ਵਿਖੇ ਇੱਕ ਗੁਰਦੁਆਰੇ 'ਚ ਕੁਝ ਦਿਨ ਪਹਿਲਾਂ ਹੋਏ ਅੱਤਵਾਦੀ ਹਮਲੇ ਦੇ ਮਾਮਲੇ 'ਚ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਆਪਣੀ ਕਿਸਮ ਦਾ ਪਹਿਲਾ ਕੇਸ ਹੈ, ਜਿਸ ਨੂੰ ਐਨਆਈਏ ਵੱਲੋਂ ਐਨਆਈਏ ਐਕਟ 'ਚ ਤਾਜ਼ਾ ਸੋਧ ਵਜੋਂ ਦਰਜ ਕੀਤਾ ਗਿਆ ਹੈ। ਇਸ ਸੋਧ 'ਚ ਐਨਆਈਏ ਨੂੰ ਅੱਤਵਾਦੀ ਮਾਮਲਿਆਂ ਦੀ ਜਾਂਚ ਲਈ ਤਾਕਤ ਦਿੱਤੀ ਹੈ, ਜੋ ਕਿ ਭਾਰਤ ਤੋਂ ਬਾਹਰ ਕਿਤੇ ਵੀ ਨਾਗਰਿਕਾਂ ਵਿਰੁੱਧ ਹੁੰਦੇ ਹਨ  ਜਾਂ ਭਾਰਤ ਦੇ ਹਿੱਤ ਨੂੰ ਪ੍ਰਭਾਵਤ ਕਰਦੇ ਹਨ।
 

ਐਨਆਈਏ ਅਨੁਸਾਰ ਐਨਆਈਏ ਐਕਟ ਦੀ ਧਾਰਾ 6 (8) ਦੀਆਂ ਧਾਰਾਵਾਂ ਤਹਿਤ ਯੂਪੀਸੀਏ ਦੀ 120ਬੀ, ਆਈਪੀਸੀ ਦੀ 125 ਅਤੇ ਯੂਏਪੀਏ ਦੀ 16, 18, 20 ਅਤੇ 38 ਦੇ ਤਹਿਤ ਕੇਸ ਦਰਜ ਕੀਤੇ ਗਏ ਹਨ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਹਮਲੇ 'ਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਸੀ, ਜਦਕਿ ਹਮਲਾਵਰਾਂ 'ਚ ਇੱਕ ਭਾਰਤੀ ਨਾਗਰਿਕ ਦਾ ਨਾਂਅ ਵੀ ਸਾਹਮਣੇ ਆਇਆ ਹੈ।
 

ਦੱਸ ਦੇਈਏ ਕਿ ਬੀਤੀ 25 ਮਾਰਚ ਨੂੰ ਕਾਬੁਲ ਵਿਖੇ ਅਣਪਛਾਤੇ ਬੰਦੂਕਧਾਰੀਆਂ ਨੇ ਸ਼ੋਰ ਬਾਜ਼ਾਰ ਇਲਾਕੇ ਵਿੱਚ ਇੱਕ ਗੁਰਦੁਆਰੇ 'ਚ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਇਸ 'ਚ 27 ਸ਼ਰਧਾਲੂ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਜਦੋਂ ਹਮਲਾ ਹੋਇਆ ਸੀ ਤਾਂ ਉਦੋਂ ਲਗਭਗ 150 ਲੋਕ ਗੁਰਦੁਆਰੇ ਦੇ ਅੰਦਰ ਸਨ। ਇਸ ਹਮਲੇ 'ਚ ਇੱਕ ਭਾਰਤੀ ਨਾਗਰਿਕ ਤਿਆਨ ਸਿੰਘ ਵੀ ਮਾਰਿਆ ਗਿਆ ਸੀ, ਜੋ ਗ੍ਰੇਟਰ ਕੈਲਾਸ਼ ਪਾਰਟ-1 ਨਵੀਂ ਦਿੱਲੀ ਦਾ ਵਸਨੀਕ ਸੀ।
 

ਹਮਲੇ ਤੋਂ ਬਾਅਦ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਖੁਰਾਸਾਨ ਸੂਬਾ (ਆਈਐਸਕੇਪੀ) ਨੇ ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਮੁੱਢਲੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਹਮਲਾਵਰਾਂ 'ਚ ਕੇਰਲ ਦਾ ਰਹਿਣ ਵਾਲਾ ਇੱਕ ਵਿਅਕਤੀ ਵੀ ਸ਼ਾਮਲ ਸੀ। ਇਸ ਵਿਅਕਤੀ ਦਾ ਨਾਂਅ ਮੋਹਸਿਨ ਦੱਸਿਆ ਜਾਂਦਾ ਹੈ, ਜੋ ਤ੍ਰਿਕੁਟੀਪੁਰ, ਕਾਸਰਗੋਡ, ਕੇਰਲ ਦਾ ਰਹਿਣ ਵਾਲਾ ਦੱਸਿਆ ਗਿਆ ਸੀ। ਐਨਆਈਏ ਨੂੰ ਸ਼ੱਕ ਹੈ ਕਿ ਮੋਹਸਿਨ ਦੇ ਨਾਲ ਕੁਝ ਹੋਰ ਵਿਅਕਤੀ ਸ਼ਾਮਲ ਹੋ ਸਕਦੇ ਹਨ ਜੋ ਇਸ ਅੱਤਵਾਦੀ ਸੰਗਠਨ ਆਈਐਸਕੇਪੀ ਵਿੱਚ ਸ਼ਾਮਲ ਰਹੇ ਹੋਣਗੇ। ਇਸ ਸਮੇਂ ਐਨਆਈਏ ਦੀ ਇੱਕ ਟੀਮ ਕੇਰਲ ਜਾ ਰਹੀ ਹੈ ਜੋ ਮੋਹਸਿਨ ਦੇ ਟਿਕਾਣਿਆਂ ਦੀ ਜਾਂਚ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NIA Registers a Case in terror Attack in a Gurdwara in Kabul Afghanistan