ਅਗਲੀ ਕਹਾਣੀ

ਯੂਰਪੀ ਸੰਸਦੀ ਚੋਣਾਂ ’ਚ ਪੰਜਾਬੀ ਮੂਲ ਦੀ ਨੀਨਾ ਗਿੱਲ ਮੁੜ ਜੇਤੂ

ਯੂਰਪੀ ਸੰਸਦੀ ਚੋਣਾਂ ਚ ਬਰਤਾਨੀਆ ਚ ਬ੍ਰੇਗਜ਼ਿਟ ਪਾਰਟੀ ਨੇ ਦੇਸ਼ ਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਅਤੇ ਵਿਰੋਧੀ ਲੇਬਰ ਪਾਰਟੀ ਨੂੰ ਪਿੱਛੇ ਛੱਡਦਿਆਂ ਹੋਇਆਂ ਸੋਹਣਾ ਪ੍ਰਦਰਸ਼ਨ ਕੀਤਾ ਹੈ। ਸ਼ੁਰੂਆਤੀ ਸਥਾਨਕ ਨਤੀਜਿਆਂ ਮੁਤਾਬਕ ਐਤਵਾਰ ਨੂੰ ਜ਼ਰੂਰੀ ਸੀਟ ਸੰਡਰਲੈਂਡ ਤੇ ਬ੍ਰੇਗਜ਼ਿਟ ਪਾਰਟੀ ਨੇ ਲਗਭਗ ਅੱਧੀਆਂ ਵੋਟਾਂ ਜਿੱਤੀਆਂ।

 

ਉੱਥੇ ਹੀ ਭਾਰਤੀ ਮੂਲ ਦੀ ਨੀਨਾ ਗਿੱਲ ਨੇ ਵੀ ਮੁੜ ਤੋਂ ਚੋਣ ਜਿੱਤ ਲਈ ਹੈ। ਲੁਧਿਆਣਾ ਦੀ ਜਨਮੀ ਨੀਨਾ ਗਿੱਲ ਨੇ ਵੈਸਟ ਮਿਡਲੈਂਡ ਹਲਕੇ ਤੋਂ ਜਿੱਤ ਦਰਜ ਕੀਤੀ ਹੈ। ਹਾਲੇ ਤਕ 64 ਸੀਟਾਂ ਦੇ ਨਤੀਜੇ ਸਾਹਮਣੇ ਆਏ ਹਨ ਜਿਨ੍ਹਾਂ ਚ 28 ਤੇ ਬ੍ਰੇਗਜ਼ਿਟ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ।

 

ਲਿਬਰੇਲ ਡੈਮੋਕ੍ਰੈਟਿਕ ਨੂੰ 15, ਬਰਤਾਨੀਆ ਦੇ ਪੱਖ ਚ 10, ਸੱਤਾ ਪੱਖੀ ਕੰਜਰਵੇਟਿਵ ਪਾਰਟੀ ਨੂੰ ਸਿਰਫ 3 ਸੀਟਾਂ ਹੀ ਮਿਲੀਆਂ ਹਨ। ਇਕ ਸੀਟ ਪਲੇਡ ਸੀਮਰੂ ਨੂੰ ਮਿਲੀ ਹੈ।

 

ਹੈਰਾਨੀ ਵਾਲੀ ਗੱਲ ਹੈ ਕਿ ਬ੍ਰੇਗਜ਼ਿਟ ਪਾਰਟੀ ਨੂੰ ਹਰੇਕ ਹਲਕੇ ਚ ਜਿੱਤ ਮਿਲੀ ਹੈ। ਨਾਰਦਨ ਆਇਰਲੈਂਡ ਤੋਂ ਨਤੀਜੇ ਆਉਣ ਬਾਕੀ ਹਨ। ਵੋਟਾਂ ਦੀ ਗਿਣਤੀ ਹਾਲੇ ਜਾਰੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nina Gill of Punjabi origin re-elected in the European Parliament elections